ਸਿੰਗਾਪੁਰ ’ਚ ਨਾਬਾਲਗ ਨਾਲ ਸਰੀਰਕ ਸਬੰਧ ਬਣਾਉਣ ਦੇ ਜ਼ੁਰਮ ’ਚ ਭਾਰਤੀ ਮੂਲ ਦੇ ਸ਼ਖ਼ਸ ਨੂੰ 10 ਮਹੀਨੇ ਦੀ ਜੇਲ੍ਹ

Saturday, Nov 13, 2021 - 03:29 PM (IST)

ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਵਿਚ ਭਾਰਤੀ ਮੂਲ ਦੇ ਇਕ ਸ਼ਖ਼ਸ ਨੂੰ ਨਾਬਾਲਗ ਨੂੰ ਸਰੀਰਕ ਸਬੰਧ ਬਣਾਉਣ ’ਤੇ ਮਜ਼ਬੂਰ ਕਰਨ ਦੇ ਜ਼ੁਰਮ ਵਿਚ 10 ਮਹੀਨੇ ਅਤੇ 4 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸਮਾਚਾਰ ਚੈਨਲ ‘ਨਿਊਜ਼ ਏਸ਼ੀਆ’ ਦੀ ਖ਼ਬਰ ਮੁਤਾਬਕ ਪੀ. ਅਸ਼ੋਕਨ ਪਚਾਨ (57) ਨੇ ਇਕ ਨਾਬਾਲਗ ਨੂੰ ‘ਸੈਕਸ ਟੌਆਏ’ ਦਾ ਇਸਤੇਮਾਲ ਕਰਨ ਅਤੇ ਟੈਲੀਗ੍ਰਾਮ ’ਤੇ ਉਸ ਨੂੰ ਇਤਰਾਜ਼ਯੋਗ ਫ਼ਿਲਮਾਂ ਭੇਜਣ ਦਾ ਦੋਸ਼ ਸਵੀਕਾਰ ਕੀਤਾ। ਪਚਾਨ ਨੂੰ ਸਜ਼ਾ ਸੁਣਾਏ ਜਾਣ ਵਿਚ ਅਸ਼ਲੀਲ ਫ਼ਿਲਮਾਂ ਆਪਣੇ ਕੋਲ ਰੱਖਣ ਅਤੇ ਨਾਬਾਲਗ ਨਾਲ ਜਿਨਸੀ ਸਬੰਧ ਬਣਾਉਣ ਦੇ ਦੋਸ਼ਾਂ ਨੂੰ ਵੀ ਧਿਆਨ ਰੱਖਿਆ ਗਿਆ। 

ਇਹ ਵੀ ਪੜ੍ਹੋ : ਕੈਨੇਡਾ ਹਰ ਮਹੀਨੇ ਦੇ ਰਿਹੈ 8500 ਤੋਂ ਵਧੇਰੇ ਭਾਰਤੀਆਂ ਨੂੰ PR, ਇਸ ਸਾਲ ਟੁੱਟਣਗੇ ਸਾਰੇ ਰਿਕਾਰਡ

ਪਚਾਨ ਦੀ 15 ਸਾਲਾ ਕੁੜੀ ਨਾਲ ਆਨਲਾਈਨ ਜਾਣ-ਪਛਾਣ ਹੋਈ ਅਤੇ ਉਸ ਨੇ ਪੈਸੇ ਦੇ ਬਦਲੇ ਸਰੀਰਕ ਸਬੰਧ ਬਣਾਉਣ ਲਈ ਉਸ ਨੂੰ ਮਿਲਣ ਦਾ ਪ੍ਰਬੰਧ ਕੀਤਾ। ਕੁੜੀ ਨੇ ਇਕ ਸੈਕਸ ਟੌਆਏ ਨਾਲ ਸਰੀਰਕ ਸਬੰਧ ਬਣਾਉਣ ਦੇ ਬਦਲੇ 250 ਸਿੰਗਾਪੁਰ ਡਾਲਰ ਲੈਣ ਦੇ ਬਾਅਦ ਪੁਲਸ ਵਿਚ ਸ਼ਿਕਾਇਤ ਦਰਜ ਕਰਾਈ। ਅਦਾਲਤ ਵਿਚ ਸ਼ੁੱਕਰਵਾਰ ਨੂੰ ਦਲੀਲ ਦਿੱਤੀ ਗਈ ਕਿ ਪਚਾਨ ਇਕ ਚੈਟ ਐਪਲੀਕੇਸ਼ਨ ਜ਼ਰੀਏ ਵਿਦਿਆਰਥਣ ਨਾਲ ਸੰਪਰਕ ਵਿਚ ਆਇਆ। ਉਸ ਨੇ ਪੀੜਤਾਂ ਨੂੰ ਪੁੱਛਿਆ ਕਿ ਕੀ ਉਹ ਕੰਮ ਕਰਦੀ ਹੈ ਜਾਂ ਸਕੂਲੀ ਸਿੱਖਿਆ ਪ੍ਰਾਪਤ ਕਰ ਰਹੀ ਹੈ। ਜਦੋਂ ਪੀੜਤਾਂ ਨੇ ਕਿਹਾ ਕਿ ਉਹ ਪੜ੍ਹ ਰਹੀ ਹੈ ਤਾਂ ਪਚਾਨ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਸਾਵਧਾਨ ਹੋਣਾ ਹੋਵੇਗਾ।

ਇਹ ਵੀ ਪੜ੍ਹੋ : 1 ਮਿੰਟ ਟਰੇਨ ਲੇਟ ਹੋਣ 'ਤੇ ਕੰਪਨੀ ਨੇ ਤਨਖ਼ਾਹ 'ਚੋ ਕੱਟੇ 36 ਰੁਪਏ, ਡਰਾਈਵਰ ਨੇ ਉਲਟਾ ਠੋਕਿਆ 14 ਲੱਖ ਦਾ ਦਾਅਵਾ

ਖ਼ਬਰ ਵਿਚ ਸਰਕਾਰੀ ਵਕੀਲਾ ਵੱਲੋਂ ਅਦਾਲਤ ਵਿਚ ਦਿੱਤੀ ਗਈ ਦਲੀਲ ਵਿਚ ਕਿਹਾ ਗਿਆ, ‘ਪੈਸਿਆਂ ਦੇ ਲਾਲਚ ਵਿਚ ਆ ਕੇ ਪੀੜਤਾ ਨੇ ਉਸ ਦੀ ਪੇਸ਼ਕਸ਼ ਸਵੀਕਾਰ ਕਰ ਲਈ।’ ਬਾਅਦ ਵਿਚ ਦੋਵਾਂ ਨੇ ਪਚਾਨ ਦੇ ਘਰ ਵਿਚ ਜਿਨਸੀ ਗਤੀਵਿਧੀਆਂ ਨੂੰ ਅੰਜ਼ਾਮ ਦਿੱਤਾ। ਸਰਕਾਰੀ ਵਕੀਲ ਨੇ ਪਚਾਨ ਲਈ ਘੱਟ ਤੋਂ ਘੱਟ 11 ਤੋਂ 13 ਮਹੀਨੇ ਜੇਲ੍ਹ ਦੀ ਕੈਦ ਮੰਗੀ ਸੀ। ਉਨ੍ਹਾਂ ਦਾ ਤਰਕ ਸੀ ਕਿ ਘਟਨਾ ਦੇ ਸਮੇਂ ਪੀੜਤਾ ਦੀ ਉਮਰ 14 ਸਾਲ ਅਤੇ ਪਚਾਨ ਦੀ ਉਮਰ 56 ਸਾਲ ਸੀ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News