ਸਿੰਗਾਪੁਰ 'ਚ ਸ਼ਾਪਿੰਗ ਮਾਲ ਦੇ ਬਾਹਰ ਪੌੜੀਆਂ ਤੋਂ ਧੱਕਾ ਦਿੱਤੇ ਜਾਣ ਕਾਰਨ ਭਾਰਤੀ ਵਿਅਕਤੀ ਦੀ ਮੌਤ

Saturday, Apr 08, 2023 - 09:34 AM (IST)

ਸਿੰਗਾਪੁਰ 'ਚ ਸ਼ਾਪਿੰਗ ਮਾਲ ਦੇ ਬਾਹਰ ਪੌੜੀਆਂ ਤੋਂ ਧੱਕਾ ਦਿੱਤੇ ਜਾਣ ਕਾਰਨ ਭਾਰਤੀ ਵਿਅਕਤੀ ਦੀ ਮੌਤ

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿੱਚ ਇੱਕ ਸ਼ਾਪਿੰਗ ਮਾਲ ਦੇ ਬਾਹਰ ਇੱਕ ਨੌਜਵਾਨ ਨੇ ਭਾਰਤੀ ਮੂਲ ਦੇ ਵਿਅਕਤੀ ਨੂੰ ਧੱਕਾ ਮਾਰ ਦਿੱਤਾ, ਜਿਸ ਕਾਰਨ ਪੌੜੀਆਂ ਤੋਂ ਹੇਠਾਂ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। 'ਦਿ ਸਟਰੇਟ ਟਾਈਮਜ਼' 'ਚ ਸ਼ੁੱਕਰਵਾਰ ਨੂੰ ਛਪੀ ਖ਼ਬਰ ਮੁਤਾਬਕ 34 ਸਾਲਾ ਥੇਵੇਂਦਰਨ ਸ਼ਨਮੁਗਮ ਨੂੰ ਪਿਛਲੇ ਮਹੀਨੇ ਆਰਚਰਡ ਰੋਡ 'ਤੇ ਸਥਿਤ ਕੋਨਕੋਰਡ ਸ਼ਾਪਿੰਗ ਮਾਲ ਦੇ ਬਾਹਰ ਇਕ ਨੌਜਵਾਨ ਨੇ ਪੌੜੀਆਂ ਤੋਂ ਹੇਠਾਂ ਧੱਕਾ ਮਾਰ ਦਿੱਤਾ ਸੀ। ਖ਼ਬਰ ਮੁਤਾਬਕ ਪੌੜੀਆਂ ਤੋਂ ਡਿੱਗਣ ਕਾਰਨ ਸ਼ਨਮੁਗਮ ਦੀ ਖੋਪੜੀ ਵਿੱਚ ਕਈ ਫਰੈਕਚਰ ਹੋ ਗਏ ਸਨ।

ਇਹ ਵੀ ਪੜ੍ਹੋ: ਭਾਰਤੀਆਂ ਦਾ ਸੁਫ਼ਨਾ ਹੋਇਆ ਸੱਚ, ਨਿਓਸ ਏਅਰਲਾਈਨ ਨੇ ਇਟਲੀ ਤੋਂ ਅੰਮ੍ਰਿਤਸਰ ਲਈ ਸ਼ੁਰੂ ਕੀਤੀ ਸਿੱਧੀ ਉਡਾਣ

ਉਨ੍ਹਾਂ ਦਾ ਸਥਾਨਕ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ, ਜਿੱਥੇ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਖ਼ਬਰ ਮੁਤਾਬਕ ਸ਼ਨਮੁਗਮ ਦਾ ਸ਼ੁੱਕਰਵਾਰ ਸ਼ਾਮ ਨੂੰ ਮੰਡਾਈ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕੀਤਾ ਗਿਆ। ਖ਼ਬਰ ਮੁਤਾਬਕ ਸ਼ਨਮੁਗਮ ਨੂੰ ਧੱਕਾ ਦੇਣ ਵਾਲੇ ਮੁਹੰਮਦ ਅਜ਼ਫਾਰੀ ਅਬਦੁਲ ਕਾਹਾ (27) 'ਤੇ ਕਿਸੇ ਵਿਅਕਤੀ ਨੂੰ ਜਾਣਬੁੱਝ ਕੇ ਗੰਭੀਰ ਸੱਟ ਪਹੁੰਚਾਉਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ, ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਤੋਂ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਸ਼ਨਮੁਗਮ ਅਤੇ ਕਾਹਾ ਇੱਕ-ਦੂਜੇ ਨੂੰ ਜਾਣਦੇ ਸਨ ਜਾਂ ਨਹੀਂ।

ਇਹ ਵੀ ਪੜ੍ਹੋ: ਮਨੁੱਖੀ ਤਸਕਰੀ ਦੇ ਮਾਮਲੇ 'ਚ ਫਸਿਆ ਸਿਮਰਨਜੀਤ ਸਿੰਘ, ਗ਼ੈਰ-ਕਾਨੂੰਨੀ ਢੰਗ ਨਾਲ ਕੈਨੇਡਾ ਤੋਂ US ਭੇਜੇ ਹਜ਼ਾਰਾਂ ਲੋਕ

ਖ਼ਬਰ ਮੁਤਾਬਕ, ਦੋਸ਼ੀ ਪਾਏ ਜਾਣ 'ਤੇ ਕਾਹਾ ਨੂੰ 10 ਸਾਲ ਤੱਕ ਦੀ ਜੇਲ੍ਹ ਦੇ ਨਾਲ-ਨਾਲ ਕੋੜੇ ਮਾਰਨ ਜਾਂ ਜੁਰਮਾਨਾ ਦੀ ਸਜ਼ਾ ਵੀ ਹੋ ਸਕਦੀ ਹੈ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, ਕਾਹਾ 'ਤੇ ਇਹ ਮੁਕੱਦਮਾ ਅਜਿਹੇ ਸਮੇਂ ਵਿਚ ਦਰਜ ਕੀਤਾ ਗਿਆ ਹੈ, ਜਦੋਂ ਹੋਰ ਅਪਰਾਧਾਂ ਵਿਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਹ ਮਾਫੀ ਦੇ ਹੁਕਮ ਦੇ ਤਹਿਤ ਜੇਲ੍ਹ ਤੋਂ ਬਾਹਰ ਸੀ। ਦੋਸ਼ੀ ਪਾਏ ਜਾਣ 'ਤੇ ਕਾਹਾ ਨੂੰ ਵਾਧੂ 178 ਦਿਨਾਂ ਦੀ ਜੇਲ੍ਹ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਫੀ ਦਾ ਹੁਕਮ ਕਿਸੇ ਕੈਦੀ ਨੂੰ ਆਪਣੀ ਸਜ਼ਾ ਦਾ ਇਕ ਹਿੱਸਾ ਜੇਲ੍ਹ ਦੇ ਬਾਹਰ ਬਿਤਾਉਣ ਦੀ ਇਜਾਜ਼ਤ ਦੇਣ ਲਈ ਜਾਰੀ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: ਬ੍ਰਾਜ਼ੀਲ 'ਚ ਵਿਅਕਤੀ ਨੇ 'ਡੇਅ ਕੇਅਰ ਸੈਂਟਰ' 'ਚ ਦਾਖ਼ਲ ਹੋ ਕੇ 4 ਬੱਚਿਆਂ ਨੂੰ ਕੁਹਾੜੀ ਨਾਲ ਵੱਢਿਆ, ਮੌਤ


author

cherry

Content Editor

Related News