ਅਮਰੀਕਾ : ਭਾਰਤੀ ਮੂਲ ਦੇ ਹੋਟਲ ਮਾਲਕ ਨੂੰ ਬਹਿਸ ''ਚ ਕਾਲੇ ਮੂਲ ਦੇ ਵਿਅਕਤੀ ਨੇ ਮਾਰੀ ਗੋਲੀ
Sunday, Jul 04, 2021 - 02:34 PM (IST)
ਨਿਊਯਾਰਕ/ਕਨੈਟੀਕਟ (ਰਾਜ ਗੋਗਨਾ): ਬੀਤੇ ਦਿਨ ਅਮਰੀਕਾ ਦੇ ਸੂਬੇ ਕਨੈਟੀਕਟ ਦੇ ਵਰਨਨ ਕੋਂਨ ਨਾਂ ਦੇ ਟਾਊਨ ਵਿਚ ਇਕ ਭਾਰਤੀ ਮੂਲ ਦੇ ਮੋਟਲ 6 ਨਾਂ ਦੇ ਮਾਲਕ ਜ਼ੇਸ਼ਨ ਚੌਧਰੀ ਨੂੰ ਗਰਮੀ ਦੇ ਦਿਨਾਂ ਵਿਚ ਮੋਟਲ ਦੇ ਤੈਰਾਕੀ ਪੂਲ ਦੀ ਵਰਤੋਂ ਕਰਨ ਲਈ ਇੱਕ ਪਾਸ ਦੀ ਕੀਮਤ ਬਾਰੇ ਹੋਈ ਤਕਰਾਰ ਤੋਂ ਬਾਅਦ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।ਪੁਲਸ ਨੇ ਦੱਸਿਆ ਕਿ ਕਨੈਟੀਕਟ ਸੂਬੇ ਦੇ ਟਾਊਨ ਵਰਨਨ ਕੋਂਨ ਦਾ ਰਹਿਣ ਵਾਲੇ 30 ਸਾਲ ਦੇ ਭਾਰਤੀ ਜ਼ੇਸ਼ਨ ਚੌਧਰੀ ਨੂੰ ਬੀਤੇ ਦਿਨ ਦੁਪਹਿਰ ਨੂੰ ਵਰਨਨ ਕੋਂਨ ਵਿਚ ਸਥਿਤ ਉਸ ਦੇ ਮੋਟਲ 6 ਵਿਚ ਮੋਟਲ ਪੂਲ ਦੇ ਕੋਲ ਹੀ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ।
ਕਾਲੇ ਮੂਲ ਦੇ ਕਿਰਾਏ 'ਤੇ ਲਏ ਕਮਰੇ ਵਿਚ ਰਹਿੰਦੇ ਮੋਟਲ ਦੇ ਮਾਲਕ ਜੇਸ਼ਨ ਚੋਧਰੀ ਵੱਲੋਂ ਨਹਾਉਣ ਲਈ ਪੂਲ ਪਾਸ ਲਈ ਵੱਖਰੇ 10 ਡਾਲਰ ਦੀ ਉਸ ਪਾਸੋਂ ਮੰਗ ਕੀਤੀ ਗਈ ਸੀ। ਹਾਰਟਫੋਰਡ ਕਨੈਟੀਕਟ ਦੇ ਰਹਿਣ ਵਾਲੇ ਕਾਲੇ ਮੂਲ ਦੇ 31 ਸਾਲਾ ਮੋਟਲ ਵਿਚ ਕਿਰਾਏ 'ਤੇ ਰਹਿੰਦੇ ਐਲਵਿਨ ਵਾ ਨੇ ਮਾਲਕ ਨੂੰ 5 ਡਾਲਰ ਦੀ ਪੇਸ਼ਕਸ਼ ਕੀਤੀ ਸੀ। ਪੈਸਿਆਂ ਤੋਂ ਹੋਈ ਤਕਰਾਰ ਨੂੰ ਲੈ ਕੇ ਉਸ ਨੇ ਮੋਟਲ ਮਾਲਕ ਨੂੰ ਗੋਲੀ ਮਾਰ ਦਿੱਤੀ। ਮੋਟਲ ਵਿਚ ਉਹ ਆਪਣੀ ਪ੍ਰੇਮਿਕਾ ਦੇ ਨਾਲ ਇਕ ਮਹੀਨੇ ਦੇ ਸਮੇਂ ਤੋਂ ਰਹਿ ਰਹੇ ਸਨ।
ਪੜ੍ਹੋ ਇਹ ਅਹਿਮ ਖਬਰ- ਬਜ਼ੁਰਗ ਵਾਂਗ ਦਿਸਣ ਵਾਲੀ 10 ਸਾਲਾ ਬੱਚੀ ਦੀ ਮੌਤ, ਕਲਾ ਦੀ ਦੁਨੀਆ 'ਚ ਰੌਸ਼ਨ ਕੀਤਾ ਨਾਮ (ਤਸਵੀਰਾਂ)
ਐਲਵਿਨ ਵਾ ਨੂੰ ਮੋਟਲ ਮਾਲਕ ਚੋਧਰੀ ਨੇ ਕਿਹਾ ਕਿ ਉਹ ਉਸ ਦਾ ਕਮਰਾ ਖਾਲ਼ੀ ਕਰ ਕੇ ਇੱਥੋਂ ਤੁਰ ਜਾਣ ਪਰ ਉਹ ਇਸ ਦੀ ਬਜਾਏ ਉੱਪਰ ਆਪਣੇ ਕਮਰੇ ਵਿਚ ਗਿਆ ਅਤੇ ਪਿਸਤੌਲ ਲੈ ਆਇਆ। ਵਾਪਸ ਹੇਠਾਂ ਆ ਕੇ ਉਸ ਨੇ ਮਾਲਕ ਨੂੰ ਗੋਲੀ ਮਾਰ ਦਿੱਤੀ ਜਿਸ ਨੂੰ ਤੁਰੰਤ ਸਥਾਨਕ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਹਸਪਤਾਲ ਵਿਚ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਗੋਲੀ ਮਾਰ ਕੇ ਦੌਸੀ ਕਾਤਲ ਉੱਥੇ ਦੇ ਨੇੜਲੇ ਜੰਗਲਾਂ ਵਿੱਚ ਜਦੋ ਭੱਜਾ, ਪੁਲਸ ਵੱਲੋਂ ਉਸ ਦੇ ਸੈੱਲਫੋਨ 'ਤੇ ਸੰਪਰਕ ਕੀਤਾ ਗਿਆ ਅਤੇ ਉਸ ਨੇ ਪੁਲਸ ਅੱਗੇ ਆਤਮ ਸਮਰਪਣ ਕਰ ਦਿੱਤਾ।
ਸਥਾਨਕ ਸੁਪੀਰੀਅਰ ਕੋਰਟ ਵੱਲੋ ਹੋਏ ਇਸ ਕਤਲ ਵਿਚ ਉਸ ਉੱਤੇ ਹਥਿਆਰ ਦੀ ਅਪਰਾਧਿਕ ਵਰਤੋਂ, ਕਿਸੇ ਜ਼ੁਰਮ ਦੇ ਲਈ ਹਥਿਆਰਾਂ ਦੀ ਵਰਤੋਂ, ਬਿਨਾਂ ਪਰਮਿਟ ਤੋਂ ਨਾਜਾਇਜ਼ ਅਸਲਾ ਰੱਖਣਾ, ਸਰੀਰਕ ਸਬੂਤਾਂ ਨਾਲ ਛੇੜਛਾੜ, ਲਾਪ੍ਰਵਾਹੀ ਖ਼ਤਮ ਕਰਨ ਦੇ ਦੋਸ਼ ਆਦਿ ਕੀਤੇ ਗਏ ਹਨ।