ਅਮਰੀਕਾ : ਭਾਰਤੀ ਮੂਲ ਦੇ ਗੁਜਰਾਤੀ ਜੱਜ ਨੇ ''ਗੂਗਲ'' ਖ਼ਿਲਾਫ਼ ਸੁਣਾਇਆ ਇਤਿਹਾਸਕ ਫੈ਼ੈਸਲਾ
Wednesday, Aug 07, 2024 - 12:30 PM (IST)
ਵਾਸ਼ਿੰਗਟਨ (ਰਾਜ ਗੋਗਨਾ)- ਕੋਲੰਬੀਆ ਡਿਸਟ੍ਰਿਕਟ ਕੋਰਟ ਆਫ ਅਮਰੀਕਾ ਦੇ ਜਸਟਿਸ ਅਮਿਤ ਪੀ. ਮਹਿਤਾ ਦਾ ਪੂਰਾ ਨਾਂ ਅਮਿਤ ਪ੍ਰਿਯਵਦਨ ਮਹਿਤਾ ਹੈ। ਉਹ ਇੱਕ ਅਮਰੀਕੀ ਅਟਾਰਨੀ ਸੀ ਅਤੇ 2014 ਤੋਂ ਕੋਲੰਬੀਆ ਵਿੱਚ ਸੰਯੁਕਤ ਰਾਜ ਦੀ ਜ਼ਿਲ੍ਹਾ ਅਦਾਲਤ ਦੇ ਜ਼ਿਲ੍ਹਾ ਜੱਜ ਵਜੋਂ ਸੇਵਾ ਨਿਭਾ ਰਿਹਾ ਹੈ। ਲੰਬੇ ਸਮੇਂ ਤੋਂ ਚੱਲ ਰਹੇ ਮੁਕੱਦਮੇ ਤੋਂ ਬਾਅਦ, ਉਸ ਵੱਲੋਂ ਤਕਨਾਲੋਜੀ ਕੰਪਨੀ 'ਗੂਗਲ' ਕੇਸ ਵਿੱਚ ਇੱਕ ਇਤਿਹਾਸਕ ਫ਼ੈਸਲਾ ਦਿੱਤਾ ਗਿਆ ਹੈ। ਜਿਸ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਕਿ ਵਿਸ਼ਾਲ ਫਰਮ ਆਪਣੇ ਅਧਿਕਾਰ ਦੀ ਦੁਰਵਰਤੋਂ ਕਰ ਰਹੀ ਹੈ।
ਅਮਰੀਕਾ ਦੀ ਕੋਲੰਬੀਆ ਜ਼ਿਲ੍ਹਾ ਅਦਾਲਤ ਨੇ ਕਿਹਾ ਕਿ ਤਕਨੀਕੀ ਦਿੱਗਜ ਗੂਗਲ ਨੇ ਆਪਣਾ ਦਬਦਬਾ ਵਧਾਉਣ ਲਈ ਗੈਰ-ਕਾਨੂੰਨੀ ਤੌਰ 'ਤੇ ਕਾਰੋਬਾਰੀ ਸ਼ਕਤੀ ਦੀ ਵਰਤੋਂ ਕੀਤੀ ਹੈ। ਅਦਾਲਤ ਨੇ ਸਵੀਕਾਰ ਕੀਤਾ ਕਿ ਗੂਗਲ ਸਰਚ ਇੰਜਣ (ਗੂਗਲ ਕੇਸ) ਦਾ ਦਬਦਬਾ ਹੈ, ਪਰ ਅਦਾਲਤ ਅਨੁਸਾਰ ਅਜਿਹਾ ਇਸ ਲਈ ਹੈ ਕਿਉਂਕਿ ਕੰਪਨੀ ਇੱਕ ਏਕਾਧਿਕਾਰ ਹੈ। ਗੱਲ ਇਹ ਹੈ ਕਿ ਇਹ ਇੱਕ ਅਮਰੀਕੀ ਅਦਾਲਤ ਅਤੇ ਇੱਕ ਅਮਰੀਕੀ ਕੰਪਨੀ ਹੈ। ਪਰ ਫ਼ੈਸਲਾ ਦੇਣ ਵਾਲਾ ਇਹ ਜੱਜ ਭਾਰਤੀ ਮੂਲ ਦਾ ਗੁਜਰਾਤੀ ਹੈ, ਜੋ ਹੁਣ ਕਾਨੂੰਨ ਦੀ ਪਾਲਣਾ ਕਰਨ ਵਾਲੇ ਭਾਰਤੀ ਅਮਰੀਕੀ ਨਾਗਰਿਕ ਵਜੋਂ ਮਸ਼ਹੂਰ ਹੋ ਰਿਹਾ ਹੈ।
ਜਸਟਿਸ ਅਮਿਤ ਪੀ .ਮਹਿਤਾ ਨੂੰ 22 ਦਸੰਬਰ 2014 ਨੂੰ ਡਿਸਟ੍ਰਿਕਟ ਆਫ਼ ਕੋਲੰਬੀਆ ਕੋਰਟ ਵਿੱਚ ਨਿਯੁਕਤ ਕੀਤਾ ਗਿਆ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਸੀ। ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਾਮਲੇ ਦੀ ਸੁਣਵਾਈ ਵੀ ਜਸਟਿਸ ਅਮਿਤ.ਪੀ. ਮਹਿਤਾ ਨੇ ਕੀਤੀ। ਅਮਿਤ ਮਹਿਤਾ ਨੇ ਇਸ ਤੋਂ ਪਹਿਲਾਂ 6 ਜਨਵਰੀ ਦੇ ਕੈਪੀਟਲ ਦੰਗਿਆਂ ਨਾਲ ਸਬੰਧਤ ਕੇਸਾਂ ਦਾ ਵੀ ਫ਼ੈਸਲਾ ਕੀਤਾ ਸੀ। ਇਸ ਵਿੱਚ ਉਸ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਦੰਗੇ ਭੜਕਾਉਣ ਦੇ ਦੋਸ਼ ਵਿੱਚ ਸਿਵਲ ਮੁਕੱਦਮੇ ਨੂੰ ਖਾਰਜ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੱਦ ਕਰ ਦਿੱਤਾ। 2022 ਵਿੱਚ ਉਸ ਨੇ ਸਾਬਕਾ ਰਾਸ਼ਟਰਪਤੀ 'ਤੇ ਹਮਲਿਆਂ ਲਈ ਕਾਨੂੰਨੀ ਜ਼ਿੰਮੇਵਾਰੀ ਦਾ ਦੋਸ਼ ਲਗਾਉਣ ਵਾਲੇ ਮੁਕੱਦਮੇ ਨੂੰ ਖਾਰਜ ਕਰਨ ਦੇ ਡੋਨਾਲਡ ਟਰੰਪ ਦੇ ਯਤਨਾਂ ਨੂੰ ਰੱਦ ਕਰ ਦਿੱਤਾ ਸੀ। ਇੱਕ ਫ਼਼ੈਸਲੇ ਵਿੱਚ ਉਸਨੇ ਲਿਖਿਆ, “ਰਾਸ਼ਟਰਪਤੀ ਨੂੰ ਸਿਵਲ ਹਰਜਾਨੇ ਦੀ ਛੋਟ ਤੋਂ ਵਾਂਝਾ ਕਰਨਾ ਕੋਈ ਛੋਟਾ ਕਦਮ ਨਹੀਂ ਹੈ। ਅਦਾਲਤ ਇਸ ਦੀ ਗੰਭੀਰਤਾ ਨੂੰ ਚੰਗੀ ਤਰ੍ਹਾਂ ਸਮਝਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਸੰਸਦ ਮੈਂਬਰਾਂ ਨੇ ਓਕ ਕਰੀਕ ਗੁਰਦੁਆਰਾ ਗੋਲੀਬਾਰੀ ਦੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ
ਜਾਣੋ ਅਮਿਤ ਮਹਿਤਾ ਬਾਰੇ
ਜੱਜ ਅਮਿਤ ਮਹਿਤਾ ਦੀਆਂ ਪ੍ਰਾਪਤੀਆਂ ਵਿੱਚ ਉਹ ਮਿਡ-ਐਟਲਾਂਟਿਕ ਇਨੋਸੈਂਸ ਪ੍ਰੋਜੈਕਟ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਕੰਮ ਕਰਦੇ ਹਨ ਅਤੇ ਕੋਲੰਬੀਆ ਬਾਰ ਦੇ ਕ੍ਰਿਮੀਨਲ ਲਾਅ ਅਤੇ ਵਿਅਕਤੀਗਤ ਅਧਿਕਾਰ ਸੈਕਸ਼ਨ ਦੀ ਸਟੀਅਰਿੰਗ ਕਮੇਟੀ ਦੇ ਸਾਬਕਾ ਕੋ-ਚੇਅਰ ਹਨ। ਉਹ ਫੈਸਿਲੀਟੇਟਿੰਗ ਲੀਡਰਸ਼ਿਪ ਇਨ ਯੂਥ, ਇੱਕ ਗੈਰ-ਲਾਭਕਾਰੀ ਸੰਸਥਾ (NGO) ਦਾ ਸਾਬਕਾ ਨਿਰਦੇਸ਼ਕ ਵੀ ਹੈ। ਇਹ ਇੱਕ ਸੰਸਥਾ ਹੈ ਜੋ ਸਕੂਲ ਤੋਂ ਬਾਅਦ ਦੀਆਂ ਗਤੀਵਿਧੀਆਂ ਅਤੇ ਜੋਖਮ ਵਾਲੇ ਨੌਜਵਾਨਾਂ ਦੀ ਸਲਾਹ ਲਈ ਸਮਰਪਿਤ ਹੈ। ਜ਼ਿਕਰਯੋਗ ਹੈ ਕਿ ਅਮਿਤ ਮਹਿਤਾ ਦਾ ਜਨਮ 1971 'ਚ ਗੁਜਰਾਤ ਦੇ ਪਾਟਨ 'ਚ ਹੋਇਆ ਸੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਇਕ ਸਾਲ ਦੀ ਉਮਰ 'ਚ ਅਮਰੀਕਾ ਲੈ ਗਏ ਸਨ। ਪਾਟਨ, ਗੁਜਰਾਤ ਵਿੱਚ ਜਨਮੇ ਅਮਿਤ ਮਹਿਤਾ ਨੇ 1993 ਵਿੱਚ ਜਾਰਜਟਾਊਨ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਅਤੇ ਅਰਥ ਸ਼ਾਸਤਰ ਵਿੱਚ ਬੀ.ਏ. ਕੀਤੀ। ਜੱਜ ਮਹਿਤਾ ਨੇ ਨੌਵੇਂ ਸਰਕਟ ਲਈ ਯੂਨਾਈਟਿਡ ਸਟੇਟਸ ਕੋਰਟ ਆਫ ਅਪੀਲਜ਼ ਦੇ ਮਾਨਯੋਗ ਸੂਜ਼ਨ ਪੀ. ਗ੍ਰੇਬਰ ਲਈ ਕਲਰਕ ਕਰਨੀ ਤੋਂ ਪਹਿਲਾਂ, ਲਾਥਮ ਐਂਡ ਵਾਟਕਿੰਸ ਐਲਐਲਪੀ ਦੇ ਸੈਨ ਫਰਾਂਸਿਸਕੋ ਦਫਤਰ ਵਿੱਚ ਵੀ ਕੰਮ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।