ਭਾਰਤੀ ਮੂਲ ਦੇ ਸਾਬਕਾ ਪੁਲਸ ਅਧਿਕਾਰੀ ਨੂੰ 15 ਸਾਲ ਦੀ ਕੈਦ
Thursday, Aug 22, 2024 - 12:05 PM (IST)
ਨਿਊਜਰਸੀ (ਰਾਜ ਗੋਗਨਾ)- ਐਡੀਸਨ, ਨਿਊਜਰਸੀ ਦੇ ਭਾਰਤੀ ਮੂਲ ਦੇ ਇਕ ਸਾਬਕਾ ਪੁਲਸ ਅਧਿਕਾਰੀ ਅਮਿਤੋਜ ੳਬਰਾਏ (31)ਨੂੰ ਬੀਤੇ ਦਿਨ ਨਿਊਜਰਸੀ ਰਾਜ ਦੀ ਅਦਾਲਤ ਨੇ 15 ਸਾਲ ਦੀ ਸਜ਼ਾ ਸੁਣਾਈ। ਉਸ ਨੂੰ ਇੱਕ ਤੇਜ਼ ਰਫ਼ਤਾਰ, ਸ਼ਰਾਬੀ ਡਰਾਈਵਿੰਗ ਹਾਦਸੇ ਲਈ ਸਜ਼ਾ ਸੁਣਾਈ ਗਈ। ਉਸ ਵੱਲੋਂ ਸ਼ਰਾਬੀ ਹਾਲਤ ਵਿੱਚ ਕਾਰ ਵਿੱਚ ਸਵਾਰ ਦੋ ਯਾਤਰੀਆਂ ਨੂੰ ਨਸ਼ੇ ਦੀ ਹਾਲਤ ਵਿੱਚ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਹ ਦਰਦਨਾਕ ਹਾਦਸਾ ਅਗਸਤ 2023 ਵਿੱਚ ਵਾਪਰਿਆ ਸੀ।
ਇਹ ਸ਼ਜਾ ਨਿਊਜਰਸੀ ਰਾਜ ਦੀ ਸਮਰਸੈਟ ਕਾਉਂਟੀ ਦੀ ਸੁਪੀਰੀਅਰ ਕੋਰਟ ਦੇ ਜੱਜ ਨੇ ਸੁਣਾਈ, ਜਿਸ ਵਿੱਚ ਉਸ 'ਤੇ ਪਹਿਲੀ ਡਿਗਰੀ ਵਾਹਨਾਂ ਦੀ ਹੱਤਿਆ ਲਈ ਦੋਸ਼ ਲੱਗੇ ਸਨ। ਭਾਰਤੀ ਮੂਲ ਦਾ ਪੁਲਸ ਅਧਿਕਾਰੀ ਅਮਿਤੋਜ ੳਬਰਾਏ ਇੱਕ ਔਡੀ 7 ਚਲਾ ਰਿਹਾ ਸੀ ਜਦੋਂ ਉਸ ਦਾ ਵਾਹਨ ਬਹੁਤ ਤੇਜ਼ ਰਫ਼ਤਾਰ ਵਿਚ ਸੀ ਅਤੇ ਉਹ ਖ਼ੁਦ ਸ਼ਰਾਬ ਦੇ ਨਸ਼ੇ ਵਿੱਚ ਸੀ। ਵਾਹਨ ਤੇਜ਼ ਹੋਣ ਕਾਰਨ ਬੇਕਾਬੂ ਹੋ ਗਿਆ, ਜੋ ਪਹਿਲਾਂ, ਦਰਖਤਾਂ, ਲੈਂਪ ਪੋਸਟਾਂ ਅਤੇ ਇੱਕ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਸੜਕ ਤੇ ਜਾਂਦੀ ਇੱਕ ਕਾਰ ਜਾ ਵੱਜਾ, ਜਿਸ ਨਾਲ ਦੋ ਲੋਕਾਂ ਦੀ ਮੋਕੇ 'ਤੇ ਹੀ ਮੋਤ ਹੋ ਗਈ ਅਤੇ ਉਸ ਦੀ ਕਾਰ ਵੀ ਉਲਟ ਗਈ।
ਪੜ੍ਹੋ ਇਹ ਅਹਿਮ ਖ਼ਬਰ- ਸ਼ੇਖ ਹਸੀਨਾ ਸਮੇਤ ਉਸ ਦੇ ਸਾਥੀਆਂ ਦੇ ਡਿਪਲੋਮੈਟਿਕ ਪਾਸਪੋਰਟ ਰੱਦ
ਭਾਰਤੀ ਪੁਲਸ ਅਧਿਕਾਰੀ ਅਮਿਤੋਜ ੳਬਰਾਏ ਦੇ ਖੂਨ ਵਿਚ ਅਲਕੋਹਲ ਦਾ ਪੱਧਰ ਕਰੈਸ਼ ਦੇ ਸਮੇਂ ਕਾਨੂੰਨੀ ਸੀਮਾ ਤੋਂ ਵੱਧ ਸੀ, ਨੂੰ ਉਸ ਦੀਆਂ ਸੱਟਾਂ ਦੇ ਇਲਾਜ ਲਈ ਟਰਾਮਾ ਸੈਂਟਰ ਲਿਜਾਇਆ ਗਿਆ। ਬਾਅਦ ਵਿੱਚ ਉਸਨੂੰ ਐਡੀਸਨ ਨਿਊਜਰਸੀ ਪੁਲਸ ਵਿਭਾਗ ਨੇ ਮੌਕੇ 'ਤੇ ਹੀ ਮੁਅੱਤਲ ਕਰ ਦਿੱਤਾ ਸੀ ਅਤੇ ਉਸ ਦੇ ਕੇਸ ਦਾ ਨਤੀਜਾ ਲੰਬਿਤ ਸੀ। ਅਦਾਲਤ ਵਿੱਵ ਅਮਿਤੋਜ ਓਬਰਾਏ ਨੇ 18 ਜੂਨ 2024 ਨੂੰ ਆਪਣੇ ਦੋਸ਼ ਕਬੂਲ ਕਰ ਲਏ ਸਨ।ਅਦਾਲਤ ਨੇ ਵਾਹਨ ਹੱਤਿਆ ਦੇ ਦੋਸ਼ਾਂ ਤੋ ਇਲਾਵਾ ਅਮਿਤੋਜ ੳਬਰਾਏ ਨੂੰ ਨਸ਼ੇ ਵਿੱਚ ਗੱਡੀ ਚਲਾਉਣ ਦੇ ਦੋਸ਼ ਹੇਠ 15 ਸਾਲ ਦੀ ਕੈਦ ਦੀ ਸ਼ਜਾ ਸੁਣਾਈ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।