ਸਿੰਗਾਪੁਰ ਦੇ ਭਾਰਤੀ ਮੂਲ ਦੇ 8 ਸਾਲਾ ਮੁੰਡੇ ਨੇ ਪੋਲੈਂਡ ਦੇ ਗ੍ਰੈਂਡਮਾਸਟਰ ਨੂੰ ਹਰਾਇਆ, ਬਣਾਇਆ ਰਿਕਾਰਡ
Tuesday, Feb 20, 2024 - 06:10 PM (IST)
ਸਿੰਗਾਪੁਰ (ਭਾਸ਼ਾ): ਭਾਰਤੀ ਮੂਲ ਦਾ ਸਿੰਗਾਪੁਰ ਦਾ ਅੱਠ ਸਾਲਾ ਅਸ਼ਵਥ ਕੌਸ਼ਿਕ ਕਲਾਸੀਕਲ ਸ਼ਤਰੰਜ ਵਿਚ ਗ੍ਰੈਂਡਮਾਸਟਰ ਬਣਨ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ। ਅਸ਼ਵਥ ਨੇ ਐਤਵਾਰ ਨੂੰ ਸਵਿਟਜ਼ਰਲੈਂਡ ਵਿਚ ਬਰਗਡੋਰਫਰ ਸਟੈਡਥੌਸ ਓਪਨ ਟੂਰਨਾਮੈਂਟ ਵਿਚ ਪੋਲਿਸ਼ ਸ਼ਤਰੰਜ ਗ੍ਰੈਂਡਮਾਸਟਰ ਜੈਸੇਕ ਸਟੋਪਾ ਨੂੰ ਹਰਾਇਆ। ਚੈਨਲ ਨਿਊਜ਼ ਏਸ਼ੀਆ ਮੁਤਾਬਕ ਸਿੰਗਾਪੁਰ ਦੀ ਨੁਮਾਇੰਦਗੀ ਕਰ ਰਹੇ ਅਸ਼ਵਥ ਨੇ 37 ਸਾਲਾ ਸਟੋਪਾ ਨੂੰ ਹਰਾਇਆ।
ਪਿਛਲਾ ਰਿਕਾਰਡ ਕੁਝ ਹਫ਼ਤੇ ਪਹਿਲਾਂ ਹੀ ਬਣਿਆ ਸੀ ਜਦੋਂ ਸਰਬੀਆ ਦੇ ਲਿਓਨਿਡ ਇਵਾਨੋਵਿਕ ਨੇ ਬੇਲਗ੍ਰੇਡ ਓਪਨ ਵਿਚ ਬੁਲਗਾਰੀਆ ਦੇ 60 ਸਾਲਾ ਗ੍ਰੈਂਡਮਾਸਟਰ ਮਿਲਕੋ ਪੋਪਚੇਵ ਨੂੰ ਹਰਾਇਆ ਸੀ। ਇਵਾਨੋਵਿਚ, ਅਸ਼ਵਥ ਤੋਂ ਕੁਝ ਮਹੀਨੇ ਵੱਡੇ ਹਨ। FIDE ਵਿਸ਼ਵ ਰੈਂਕਿੰਗ ਵਿੱਚ 37,338ਵੇਂ ਨੰਬਰ 'ਤੇ ਕਾਬਜ਼ ਅਸ਼ਵਥ 2017 ਵਿੱਚ ਸਿੰਗਾਪੁਰ ਆਇਆ ਸੀ। ਉਸ ਨੇ ਕਿਹਾ, ''ਮੈਨੂੰ ਆਪਣੀ ਖੇਡ ਅਤੇ ਜਿਸ ਤਰ੍ਹਾਂ ਦਾ ਮੈਂ ਪ੍ਰਦਰਸ਼ਨ ਕੀਤਾ ਉਸ 'ਤੇ ਮਾਣ ਹੈ, ਖਾਸ ਤੌਰ 'ਤੇ ਜਦੋਂ ਮੈਂ ਇਕ ਸਮੇਂ ਬਹੁਤ ਖਰਾਬ ਸਥਿਤੀ 'ਚ ਸੀ ਪਰ ਉਥੋਂ ਵਾਪਸ ਆਉਣ 'ਚ ਕਾਮਯਾਬ ਰਿਹਾ।''
ਪੜ੍ਹੋ ਇਹ ਅਹਿਮ ਖ਼ਬਰ-ਹਵਾਈ ਜਹਾਜ਼ 'ਚ ਕਾਲਜ ਜਾਂਦਾ ਹੈ ਇਹ ਮੁੰਡਾ, ਬੋਲਿਆ- ਬੈੱਡਰੂਮ ਦੇ ਕਿਰਾਏ ਨਾਲੋਂ ਪੈਂਦਾ ਹੈ ਸਸਤਾ
ਉੱਧਰ ਸਿੰਗਾਪੁਰ ਦੇ ਗ੍ਰੈਂਡਮਾਸਟਰ ਅਤੇ ਸਿੰਗਾਪੁਰ ਸ਼ਤਰੰਜ ਦੇ ਸੀ.ਈ.ਓ. ਕੇਵਿਨ ਗੋਹ ਨੇ ਅਸ਼ਵਥ ਦੀ ਪ੍ਰਾਪਤੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਐਕਸ 'ਤੇ ਲਿਖਿਆ,''ਅਸ਼ਵਥ ਦੇ ਪਿਤਾ ਨੇ ਕਾਫੀ ਸਮਰਥਨ ਕੀਤਾ, ਮੁੰਡਾ ਸਮਰਪਿਤ ਹੈ, ਸਕੂਲ ਨੇ ਲਚੀਲਾਪਨ ਦਿਖਾਇਆ। ਇਹ ਦੇਖਣਾ ਬਾਕੀ ਹੈ ਕਿ ਉਹ ਕਿਸ ਹੱਦ ਤੱਕ ਜਾ ਸਕਦਾ ਹੈ ਕਿਉਂਕਿ ਉਮਰ ਵਧਣ ਨਾਲ ਮੁੰਡੇ ਦੀ ਦਿਲਚਸਪੀ ਬਦਲ ਸਕਦੀ ਹੈ। ਫਿਰ ਵੀ ਅਸੀਂ ਆਸਵੰਦ ਹਾਂ।”
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।