ਯੂਕੇ 'ਚ ਭਾਰਤੀ ਮੂਲ ਦਾ ਜੋੜਾ ਕੋਵਿਡ ਲੋਨ ਸਕੀਮ ਧੋਖਾਧੜੀ ਲਈ ਠਹਿਰਾਇਆ ਗਿਆ ਦੋਸ਼ੀ
Thursday, Dec 23, 2021 - 04:56 PM (IST)
ਲੰਡਨ (ਪੀ.ਟੀ.ਆਈ.): ਭਾਰਤੀ ਮੂਲ ਦੇ ਸਾਬਕਾ ਸਿਆਸਤਦਾਨ ਅਤੇ ਉਹਨਾਂ ਦੀ ਪਤਨੀ ਨੂੰ ਯੂਕੇ ਸਰਕਾਰ ਦੁਆਰਾ ਪੇਸ਼ ਕੀਤੇ ਗਏ ਕੋਵਿਡ-19 ਸਹਾਇਤਾ ਕਰਜ਼ੇ ਦੀ ਪ੍ਰਾਪਤੀ ਲਈ ਗਲਤ ਜਾਣਕਾਰੀ ਦੇਣ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਧੋਖਾਧੜੀ ਦਾ ਦੋਸ਼ੀ ਠਹਿਰਾਇਆ ਗਿਆ ਹੈ। 40 ਸਾਲਾ ਹਰਮਨ ਬੈਂਗਰ ਅਤੇ ਉਹਨਾਂ ਦੀ 38 ਸਾਲਾ ਪਤਨੀ ਨੀਨਾ ਕੁਮਾਰੀ ਨੂੰ ਪਿਛਲੇ ਹਫ਼ਤੇ ਵੁਲਵਰਹੈਂਪਟਨ ਮਜਿਸਟ੍ਰੇਟ ਦੀ ਅਦਾਲਤ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ 14 ਜਨਵਰੀ, 2022 ਨੂੰ ਕੇਂਦਰੀ ਇੰਗਲੈਂਡ ਦੀ ਇਸੇ ਅਦਾਲਤ ਵਿੱਚ ਸਜ਼ਾ ਸੁਣਾਈ ਜਾਵੇਗੀ।
ਅਦਾਲਤ ਨੂੰ ਦੱਸਿਆ ਗਿਆ ਕਿ ਇੱਕ ਸਾਬਕਾ ਸਥਾਨਕ ਕੌਂਸਲਰ ਬੈਂਗਰ ਨੇ ਸਿਸਟਮ ਨੂੰ ਧੋਖਾ ਦੇਣ ਲਈ ਕੋਵਿਡ-19 ਬਾਊਂਸ ਬੈਕ ਲੋਨਜ਼ ਨੂੰ ਲਾਗੂ ਕਰਨ ਦੀ ਨਿਗਰਾਨੀ ਕਰਨ ਲਈ ਵੁਲਵਰਹੈਂਪਟਨ ਸਿਟੀ ਕੌਂਸਲ ਵਿੱਚ ਕੈਬਨਿਟ ਦੀ ਜ਼ਿੰਮੇਵਾਰੀ ਤੋਂ ਗਿਆਨ ਦੀ ਵਰਤੋਂ ਕੀਤੀ।ਕ੍ਰਾਊਨ ਪ੍ਰੌਸੀਕਿਊਸ਼ਨ ਸਰਵਿਸ (CPS) ਦੇ ਸਪੈਸ਼ਲਿਸਟ ਫਰਾਡ ਪ੍ਰੌਸੀਕਿਊਟਰ ਵੈਂਡੀ ਸਟੀਵਨਜ਼ ਨੇ ਕਿਹਾ ਕਿ ਇੱਕ ਭਰੋਸੇਮੰਦ ਚੁਣੇ ਹੋਏ ਅਧਿਕਾਰੀ ਦੇ ਤੌਰ 'ਤੇ ਹਰਮਨ ਬੈਂਗਰ ਨੇ ਰਾਸ਼ਟਰੀ ਸੰਕਟ ਦੇ ਸਮੇਂ ਆਪਣੀ ਪਤਨੀ ਨੀਨਾ ਕੁਮਾਰੀ ਦੇ ਨਾਲ ਸੱਤਾ ਦੇ ਅਹੁਦੇ ਦੀ ਦੁਰਵਰਤੋਂ ਕੀਤੀ। ਉਹਨਾਂ ਨੇ ਕਿਹਾ ਕਿ ਬੈਂਗਰ ਨੂੰ ਅਜਿਹੀਆਂ ਕੋਵਿਡ-19 ਕਾਰੋਬਾਰੀ ਸਹਾਇਤਾ ਸਕੀਮਾਂ ਦੀ ਯੋਗਤਾ ਦੀ ਡੂੰਘੀ ਸਮਝ ਸੀ ਅਤੇ ਉਸ ਨੇ ਇੱਕ ਵਿਵਸਥਾ ਦਾ ਲਾਭ ਲੈਣ ਦੀ ਕੋਸ਼ਿਸ਼ ਕੀਤੀ।
ਪੜ੍ਹੋ ਇਹ ਅਹਿਮ ਖਬਰ- ਲੰਡਨ : ਬੰਦੂਕ ਰੱਖਣ ਦੇ ਜੁਰਮ ’ਚ ਭਾਰਤੀ ਮੂਲ ਦੇ ਵਿਅਕਤੀ ਨੂੰ 6 ਸਾਲ ਦੀ ਕੈਦ
ਇਸਤਗਾਸਾ ਪੱਖ ਮੁਤਾਬਕ ਜੋੜੇ ਨੇ ਉਨ੍ਹਾਂ ਨੂੰ ਕੋਵਿਡ ਏਡ ਲੋਨ ਸਕੀਮ ਤਹਿਤ 10,000 ਪੌਂਡ ਦੀ ਧੋਖਾਧੜੀ ਕੀਤੀ ਅਤੇ ਦਾਅਵਾ ਕੀਤਾ ਕਿ 'ਪੀਜ਼ਾ ਪਲੱਸ' ਕਾਰੋਬਾਰ ਅਕਤੂਬਰ 2019 ਤੋਂ ਚੱਲ ਰਿਹਾ ਸੀ, ਜਦੋਂਕਿ ਉਨ੍ਹਾਂ ਨੇ ਇਹ ਕਾਰੋਬਾਰ ਪਿਛਲੇ ਸਾਲ 24 ਅਪ੍ਰੈਲ ਨੂੰ ਸ਼ੁਰੂ ਕੀਤਾ ਸੀ। ਐਂਟੀ ਫਰਾਡ ਟੀਮ ਨੇ ਜਾਂਚ ਦੌਰਾਨ ਪਾਇਆ ਕਿ 16 ਮਈ 2020 ਤੱਕ ਉਸ ਪਤੇ 'ਤੇ ਬਿਜਲੀ ਸਪਲਾਈ ਦਾ ਕੋਈ ਰਿਕਾਰਡ ਨਹੀਂ ਹੈ। ਜ਼ਿਕਰਯੋਗ ਹੈ ਕਿ ਮਾਰਚ 2020 ਵਿੱਚ ਯੂਕੇ ਦੇ ਚਾਂਸਲਰ ਰਿਸ਼ੀ ਸੁਨਕ ਨੇ ਉਹਨਾਂ ਕਾਰੋਬਾਰਾਂ ਲਈ ਵਿੱਤੀ ਉਪਾਵਾਂ ਦੀ ਇੱਕ ਲੜੀ ਦੇ ਹਿੱਸੇ ਵਜੋਂ ਬਾਊਂਸ ਬੈਕ ਲੋਨ ਦੀ ਸ਼ੁਰੂਆਤ ਕੀਤੀ ਸੀ, ਜਿਨ੍ਹਾਂ ਦਾ ਵਪਾਰ ਕੋਵਿਡ-19 ਮਹਾਮਾਰੀ ਨਾਲ ਸਬੰਧਤ ਤਾਲਾਬੰਦੀ ਕਾਰਨ ਪ੍ਰਭਾਵਿਤ ਹੋਇਆ ਸੀ। ਉਦੋਂ ਤੋਂ ਧੋਖਾਧੜੀ ਵਿਰੋਧੀ ਜਾਂਚਾਂ ਦੇ ਹਿੱਸੇ ਵਜੋਂ ਇਹਨਾਂ ਸਕੀਮਾਂ ਦੀ ਦੁਰਵਰਤੋਂ ਦੀਆਂ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ।