ਭਾਰਤੀ ਮੂਲ ਦਾ ਬੱਚਾ ਚਰਚਾ 'ਚ, 162 IQ ਨਾਲ ਆਈਨਸਟਾਈਨ ਤੇ ਹਾਕਿੰਗ ਨੂੰ ਛੱਡਿਆ ਪਿੱਛੇ
Monday, Dec 02, 2024 - 05:04 PM (IST)
ਲੰਡਨ- ਭਾਰਤੀ ਮੂਲ ਦੇ ਬੱਚਿਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਪੂਰਾ ਦੁਨੀਆ ਵਿਚ ਮਨਵਾਇਆ ਹੈ। ਤਾਜ਼ਾ ਮਾਮਲੇ ਵਿਚ ਭਾਰਤੀ-ਬ੍ਰਿਟਿਸ਼ ਕ੍ਰਿਸ਼ ਅਰੋੜਾ ਦੀ ਚਰਚਾ ਪੂਰੀ ਦੁਨੀਆ 'ਚ ਹੋ ਰਹੀ ਹੈ। ਉਸ ਦੀ ਉਮਰ ਸਿਰਫ਼ 10 ਸਾਲ ਹੈ। ਕ੍ਰਿਸ਼ ਅਰੋੜਾ ਨੇ 162 ਦਾ ਆਈਕਿਊ ਸਕੋਰ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਤੱਕ ਉੱਚ ਆਈਕਿਊ ਦੇ ਮਾਮਲੇ ਵਿੱਚ ਅਲਬਰਟ ਆਈਨਸਟਾਈਨ ਅਤੇ ਸਟੀਫਨ ਹਾਕਿੰਗ ਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਸਨ। ਕ੍ਰਿਸ਼ ਅਰੋੜਾ ਉਨ੍ਹਾਂ ਦੋਵਾਂ ਨੂੰ ਪਿੱਛੇ ਛੱਡ ਗਏ ਹਨ।
ਗਣਿਤ, ਸ਼ਤਰੰਜ ਅਤੇ ਪਿਆਨੋ ਵਿੱਚ ਹਾਸਲ ਕੀਤੀ ਮੁਹਾਰਤ
ਇਸ ਦਾ ਮਤਲਬ ਹੈ ਕਿ ਸਿਰਫ਼ 10 ਸਾਲ ਦੀ ਉਮਰ ਵਿੱਚ ਕ੍ਰਿਸ਼ ਅਰੋੜਾ ਦਾ ਦਿਮਾਗ ਦੁਨੀਆ ਦੇ ਸਭ ਤੋਂ ਮਸ਼ਹੂਰ ਵਿਗਿਆਨੀਆਂ ਨਾਲੋਂ ਤੇਜ਼ ਹੈ। ਇੰਨੀ ਛੋਟੀ ਉਮਰ ਵਿੱਚ ਕ੍ਰਿਸ਼ ਅਰੋੜਾ ਨੇ ਗਣਿਤ, ਸ਼ਤਰੰਜ ਅਤੇ ਪਿਆਨੋ ਵਿੱਚ ਮੁਹਾਰਤ ਹਾਸਲ ਕਰ ਲਈ ਹੈ। ਉਹ ਵੈਸਟ ਲੰਡਨ ਦੇ ਹਾਉਂਸਲੋ ਦਾ ਵਸਨੀਕ ਹੈ। ਕ੍ਰਿਸ਼ ਦਾ ਸੁਪਨਾ ਮੇਨਸਾ ਵਿੱਚ ਸ਼ਾਮਲ ਹੋਣਾ ਅਤੇ ਗਣਿਤ ਵਿੱਚ ਕਰੀਅਰ ਬਣਾਉਣਾ ਹੈ। ਯੂ.ਕੇ ਮੀਡੀਆ ਰਿਪੋਰਟਾਂ ਅਨੁਸਾਰ ਕ੍ਰਿਸ਼ ਅਰੋੜਾ ਦਾ ਆਈਕਿਊ ਸਕੋਰ ਉਸਨੂੰ ਦੁਨੀਆ ਦੇ ਸਭ ਤੋਂ ਵੱਧ ਬੁੱਧੀਜੀਵੀ ਲੋਕਾਂ ਵਿੱਚ ਚੋਟੀ ਦੇ 1% ਵਿੱਚ ਰੱਖਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਸਟੱਡੀ ਪਰਮਿਟ ਰੱਦ ਹੋਣ ਦੇ ਬਾਵਜੂਦ ਮਿਲੇਗੀ Canada 'ਚ ਐਂਟਰੀ
4 ਸਾਲ ਦੀ ਉਮਰ ਵਿੱਚ ਦਿਖਾਈ ਪ੍ਰਤਿਭਾ
ਯੂਨਾਈਟਿਡ ਕਿੰਗਡਮ ਸਥਿਤ ਇੱਕ ਮੀਡੀਆ ਆਉਟਲੇਟ ਮੈਟਰੋ ਦੀ ਰਿਪੋਰਟ ਅਨੁਸਾਰ ਕ੍ਰਿਸ਼ ਦੇ ਮਾਤਾ-ਪਿਤਾ ਮੌਲੀ ਅਤੇ ਨਿਸ਼ਾਲ ਇੰਜੀਨੀਅਰ ਹਨ। ਉਨ੍ਹਾਂ ਦੱਸਿਆ ਕਿ ਕ੍ਰਿਸ਼ ਦੀ ਨਾ ਸਿਰਫ਼ ਗਣਿਤ ਅਤੇ ਸ਼ਤਰੰਜ, ਸਗੋਂ ਲਗਭਗ ਹਰ ਵਿਸ਼ੇ ਅਤੇ ਗਤੀਵਿਧੀ 'ਤੇ ਸ਼ਾਨਦਾਰ ਕਮਾਂਡ ਹੈ। ਉਸ ਦੀ ਇਹ ਯੋਗਤਾ ਉਸ ਨੂੰ ਦੂਜੇ ਬੱਚਿਆਂ ਨਾਲੋਂ ਵੱਖਰਾ ਬਣਾਉਂਦੀ ਹੈ। ਕ੍ਰਿਸ਼ ਅਰੋੜਾ ਨੇ ਸਿਰਫ਼ 4 ਸਾਲ ਦੀ ਉਮਰ ਵਿੱਚ ਬਿਨਾਂ ਕਿਸੇ ਮੁਸ਼ਕਲ ਦੇ ਪੜ੍ਹਨਾ ਅਤੇ ਦਸ਼ਮਲਵ ਭਾਗ ਕਰਨਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ ਸਪੈਲਿੰਗ ਦੇ ਮਾਮਲੇ 'ਚ ਵੀ ਕ੍ਰਿਸ਼ ਆਪਣੀ ਉਮਰ ਦੇ ਬੱਚਿਆਂ ਤੋਂ ਕਾਫੀ ਅੱਗੇ ਸੀ।
1.5 ਸਾਲਾਂ ਵਿੱਚ ਗ੍ਰੇਡ 8 ਦੀ ਪੜ੍ਹਾਈ
ਕ੍ਰਿਸ਼ ਅਰੋੜਾ ਆਪਣੇ ਸਹਿਪਾਠੀਆਂ ਦਾ ਹੋਮਵਰਕ ਪੂਰਾ ਕਰਨ ਵਿੱਚ ਬਹੁਤ ਮਦਦ ਕਰਦਾ ਹੈ। ਉਸ ਨੇ ਸਿਰਫ਼ ਚਾਰ ਮਹੀਨੇ ਸ਼ਤਰੰਜ ਖੇਡਣ ਤੋਂ ਬਾਅਦ ਆਪਣੇ ਕੋਚ ਨੂੰ ਹਰਾਇਆ। ਉਹ ਪਿਆਨੋ ਵਜਾਉਣ ਵਿੱਚ ਵੀ ਨਿਪੁੰਨ ਹੈ। ਸਿਰਫ਼ 1.5 ਸਾਲ ਵਿੱਚ ਹੀ ਉਸ ਨੂੰ ਗ੍ਰੇਡ 8 ਦਾ ਸਰਟੀਫਿਕੇਟ ਮਿਲਿਆ ਹੈ। ਕ੍ਰਿਸ਼ ਨੂੰ ਪਿਆਨੋਵਾਦਕ ਵਜੋਂ ਕਈ ਪੁਰਸਕਾਰ ਮਿਲ ਚੁੱਕੇ ਹਨ। ਉਸ ਨੂੰ ਟ੍ਰਿਨਿਟੀ ਕਾਲਜ ਆਫ਼ ਮਿਊਜ਼ਿਕ ਦੇ 'ਹਾਲ ਆਫ਼ ਫੇਮ' ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਉਸਦੀ ਪ੍ਰਤਿਭਾ ਅਤੇ ਆਈਕਿਊ ਨੂੰ ਦੇਖਦੇ ਹੋਏ ਉਸਨੂੰ ਮੇਨਸਾ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।