ਭਾਰਤੀ ਮੂਲ ਦੀ ਸ਼ੈੱਫ ਮੰਜੂ ਮੱਲ੍ਹੀ ਨੂੰ ਮਿਲਿਆ ਮਹਾਰਾਜ ਚਾਰਲਸ ਦੇ ਤਾਜਪੋਸ਼ੀ ਸਮਾਰੋਹ ''ਚ ਸ਼ਾਮਲ ਹੋਣ ਲਈ ਸੱਦਾ
Saturday, Apr 08, 2023 - 04:42 PM (IST)

ਲੰਡਨ (ਭਾਸ਼ਾ)- ਬ੍ਰਿਟਿਸ਼ ਐਂਪਾਇਰ ਮੈਡਲ (ਬੀ.ਈ.ਐੱਮ.) ਨਾਲ ਸਨਮਾਨਿਤ ਭਾਰਤੀ ਮੂਲ ਦੀ ਸ਼ੈੱਫ ਨੂੰ ਅਗਲੇ ਮਹੀਨੇ ਲੰਡਨ ਵਿੱਚ ਹੋਣ ਵਾਲੇ ਕਿੰਗ ਚਾਰਲਸ ਅਤੇ ਮਹਾਰਾਣੀ ਕੈਮਿਲਾ ਦੇ ਤਾਜਪੋਸ਼ੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੱਦਾ ਮਿਲਿਆ ਹੈ। ਬਕਿੰਘਮ ਪੈਲੇਸ ਨੇ ਸ਼ਨੀਵਾਰ ਨੂੰ ਕਿਹਾ ਕਿ ਸ਼ੈੱਫ ਮੰਜੂ ਮੱਲ੍ਹੀ ਅਤੇ 850 ਹੋਰ ਬੀ.ਈ.ਐੱਮ. ਪੁਰਸਕਾਰ ਜੇਤੂਆਂ ਨੂੰ ਤਾਜਪੋਸ਼ੀ ਸਮਾਰੋਹ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਪ੍ਰਭਜੋਤ ਸਿੰਘ ਨੇ ਚਮਕਾਇਆ ਭਾਰਤ ਦਾ ਨਾਂ, ਨਾਮੀ ਏਅਰਲਾਈਨ ਵਿਜ਼ ਦਾ ਬਣਿਆ ਕੈਪਟਨ
ਸੀਨੀਅਰ ਨਾਗਰਿਕਾਂ ਲਈ ਕੰਮ ਕਰਨ ਵਾਲੀ ਚੈਰੀਟੇਬਲ ਸੰਸਥਾ ਨਾਲ ਜੁੜੀ ਮੱਲ੍ਹੀ ਨੂੰ ਕੋਵਿਡ-19 ਦੌਰਾਨ ਲੰਡਨ ਵਿੱਚ ਭਾਈਚਾਰਕ ਸੇਵਾ ਲਈ ਬੀ.ਈ.ਐੱਮ. ਨਾਲ ਸਨਮਾਨਤ ਕੀਤਾ ਗਿਆ ਸੀ। 6 ਮਈ ਨੂੰ ਵੈਸਟਮਿੰਸਟਰ ਐਬੇ ਵਿਖੇ ਹੋਣ ਵਾਲੇ ਸਮਾਰੋਹ ਵਿੱਚ ਬੀ.ਈ.ਐੱਮ. ਨਾਲ ਸਨਮਾਨਤ ਲੋਕਾਂ ਦੇ ਇਲਾਵਾ ਯੂਕੇ ਭਰ ਵਿਚ ਭਾਈਚਾਰੇ ਲਈ ਚੰਗਾ ਕੰਮ ਕਰਨ ਵਾਲੇ ਲੋਕ ਅਤੇ ਚੈਰੀਟੇਬਲ ਸੰਸਥਾਵਾਂ ਦੇ ਪ੍ਰਤੀਨਿਧ ਸ਼ਾਮਲ ਹੋਣਗੇ। ਮੱਲ੍ਹੀ ਇੱਕ ਪੇਸ਼ੇਵਰ ਸ਼ੈੱਫ ਹੈ ਜੋ 2016 ਤੋਂ 'ਓਪਨ ਏਜ' ਨਾਮਕ ਇੱਕ ਚੈਰੀਟੇਬਲ ਸੰਸਥਾ ਨਾਲ ਕੰਮ ਕਰ ਰਹੀ ਹੈ। ਇਹ ਸੰਸਥਾ ਲੰਡਨ ਵਿੱਚ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਆਪਣੀ ਸਿਹਤ ਅਤੇ ਮਾਨਸਿਕ ਸਿਹਤ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ।
ਇਹ ਵੀ ਪੜ੍ਹੋ: 6 ਬੱਚਿਆਂ ਸਮੇਤ ਅਮਰੀਕਾ ਤੋਂ ਭਾਰਤ ਭੱਜੇ ਜੋੜੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ, ਜਾਣੋ ਕੀ ਹੈ ਮਾਮਲਾ
ਬਕਿੰਘਮ ਪੈਲੇਸ ਦੇ ਬਿਆਨ ਦੇ ਅਨੁਸਾਰ, "ਮੰਜੂ ਨੇ ਕੋਵਿਡ-19 ਦੀ 'ਓਪਨ ਏਜ' ਰਸੋਈ ਨੂੰ ਮੈਂਬਰਾਂ ਅਤੇ ਸਟਾਫ ਲਈ ਇੱਕ ਰਸੋਈ ਸਕੂਲ ਅਤੇ ਰੈਸਟੋਰੈਂਟ ਵਿੱਚ ਬਦਲ ਦਿੱਤਾ ਹੈ ਅਤੇ ਡਿਸਟੈਂਸ ਮੋਡ ਰਾਹੀਂ ਖਾਣਾ ਪਕਾਉਣ ਦੀਆਂ ਕਲਾਸਾਂ ਪ੍ਰਦਾਨ ਕੀਤੀਆਂ ਹਨ।" ਬਿਆਨ ਵਿੱਚ ਕਿਹਾ ਗਿਆ ਹੈ ਕਿ ਮੰਜੂ ਓਪਨ ਏਜ ਕਮਿਊਨਿਟੀ ਦੇ 'ਬਿਗ ਲੋਕਲ ਫੈਮਿਲੀ ਕੁਕਿੰਗ ਕਲੱਬ' ਦੀ ਅਗਵਾਈ ਵੀ ਕਰਦੀ ਹੈ। ਮੱਲ੍ਹੀ ਦਾ ਜਨਮ ਯੂ.ਕੇ. ਵਿਚ ਹੋਇਆ ਹੈ। ਉਹ ਸ਼ੈੱਫ ਅਤੇ ਖਾਣ-ਪੀਣ ਦੀਆਂ ਚੀਜ਼ਾਂ 'ਤੇ ਲਿਖਦੀ ਵੀ ਹੈ। ਉਨ੍ਹਾਂ ਦਾ ਪਾਲਣ ਪੋਸ਼ਣ ਉੱਤਰੀ-ਪੱਛਮੀ ਲੰਡਨ ਵਿੱਚ ਹੋਇਆ ਹੈ ਅਤੇ ਉਹ ਐਂਗਲੋ-ਇੰਡੀਅਨ ਪਕਵਾਨਾਂ ਵਿੱਚ ਮਾਹਰ ਹੈ। ਉਨ੍ਹਾਂ ਆਪਣੇ ਬਚਪਨ ਦੇ ਕਈ ਸਾਲ ਭਾਰਤ ਵਿੱਚ ਵੀ ਬਿਤਾਏ ਹਨ। ਉਨ੍ਹਾਂ ਨੂੰ ਮਰਹੂਮ ਮਹਾਰਾਣੀ ਐਲਿਜ਼ਾਬੈਥ II ਨੇ ਬੀ.ਈ.ਐੱਮ. ਨਾਲ ਨਵਾਜਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।