ਬ੍ਰਿਟੇਨ 'ਚ ਇਸ ਭਾਰਤੀ ਨੇ ਕਰਾਈ ਬੱਲੇ-ਬੱਲੇ, ਦੂਜੀ ਵਾਰ ਚੁਣੇ ਗਏ ਉਪ ਮੇਅਰ

09/10/2020 9:48:22 AM

ਲੰਡਨ (ਭਾਸ਼ਾ) : ਬ੍ਰਿਟੇਨ 'ਚ ਭਾਰਤੀ ਮੂਲ ਦੇ ਵਪਾਰੀ ਨੂੰ ਦੂਜੀ ਵਾਰ ਲੰਡਨ ਬਰੋ ਆਫ ਸਾਊਥਵਾਰਕ ਦਾ ਉਪ ਮੇਅਰ ਚੁਣਿਆ ਗਿਆ ਹੈ। ਸੁਨੀਲ ਚੋਪੜਾ 2014-15 'ਚ ਲੰਡਨ ਬਰੋ ਆਫ ਸਾਊਥਵਾਰਕ ਦੇ ਮੇਅਰ ਸਨ ਅਤੇ 2013-14 'ਚ ਉਪ ਮੇਅਰ ਸਨ। ਨਵੀਂ ਦਿੱਲੀ 'ਚ ਜੰਮੇ ਚੋਪੜਾ ਇੰਡੀਅਨ ਓਵਰਸੀਜ ਕਾਂਗਰਸ ਦੇ ਜਨਰਲ ਸਕੱਤਰ ਸਨ।

ਇਹ ਵੀ ਪੜ੍ਹੋ: ਜਨਤਾ ਲਈ ਰਾਹਤ ਦੀ ਖ਼ਬਰ, 6 ਮਹੀਨੇ ਬਾਅਦ ਸਸਤਾ ਹੋਇਆ ਪੈਟਰੋਲ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ

ਉਹ ਲੰਡਨ ਬੋਰ ਆਫ ਸਾਊਥਵਾਰਕ ਕੌਂਸਲ ਵਿਚ ਚੁਣੇ ਜਾਣ ਵਾਲੇ ਪਹਿਲੇ ਅਤੇ ਇਕਲੌਤੇ ਭਾਰਤੀ ਮੂਲ ਦੇ ਕੌਂਸਲਰ ਹਨ। ਇਸ ਕੌਂਸਲ ਵਿਚ ਭਾਰਤੀ ਮੂਲ ਦੇ ਮਹਿਜ 2 ਫ਼ੀਸਦੀ ਲੋਕ ਹਨ। ਉਹ ਪਿਛਲੇ 40 ਸਾਲਾਂ ਤੋਂ ਲੰਡਨ ਵਿਚ ਰਹਿ ਰਹੇ ਹਨ ਅਤੇ ਸਥਾਨਕ ਭਾਈਚਾਰਕ ਕੰਮਾਂ ਵਿਚ ਸਰਗਰਮ ਹਨ। ਉਪ ਮੇਅਰ ਚੁਣੇ ਜਾਣ 'ਤੇ ਚੋਪੜਾ ਨੇ ਕਿਹਾ, 'ਮੈਨੂੰ ਭਾਰਤੀ ਹੋਣ ਦਾ ਮਾਣ ਹੈ। ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਹੀ ਨਹੀਂ ਸਗੋਂ ਪੂਰੇ ਭਾਰਤੀ ਭਾਈਚਾਰੇ ਲਈ ਵੱਡੇ ਸਨਮਾਨ ਦੀ ਗੱਲ ਹੈ। ਮੈਂ ਸਥਾਨਕ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਭਾਈਚਾਰੇ ਨਾਲ ਕੰਮ ਕਰਦਾ ਰਹਾਂਗਾ।'


cherry

Content Editor

Related News