ਭਾਰਤੀ ਮੂਲ ਦੇ 12 ਸਾਲਾ ਵਿਦਿਆਰਥੀ ਨੂੰ ਯੂਕੇ ਦੇ ਵੱਕਾਰੀ ਡਾਇਨਾ ਐਵਾਰਡ 2021 ਨਾਲ ਨਵਾਜਿਆ ਗਿਆ

Wednesday, Jun 30, 2021 - 11:04 AM (IST)

ਭਾਰਤੀ ਮੂਲ ਦੇ 12 ਸਾਲਾ ਵਿਦਿਆਰਥੀ ਨੂੰ ਯੂਕੇ ਦੇ ਵੱਕਾਰੀ ਡਾਇਨਾ ਐਵਾਰਡ 2021 ਨਾਲ ਨਵਾਜਿਆ ਗਿਆ

ਸ਼ਾਰਜਾਹ- ਦੁਬਈ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਵਿਦਿਆਰਥੀ ਨੂੰ ਯੂਕੇ ਦੇ ਵੱਕਾਰੀ ਡਾਇਨਾ ਐਵਾਰਡ 2021 ਨਾਲ ਨਵਾਜਿਆ ਗਿਆ ਹੈ। ਇਹ ਅਵਾਰਡ ਰੋਜ਼ਾਨਾ ਦੀ ਜ਼ਿੰਦਗੀ ਵਿਚ ਨਿਰੰਤਰ ਅਤੇ ਸਕਾਰਾਤਮਕ ਬਦਲਾਅ ਲਿਆਉਣ ਵਾਲੇ ਯੁਵਾ ਲੋਕਾਂ ਨੂੰ ਹਰ ਸਾਲ ਦਿੱਤਾ ਜਾਂਦਾ ਹੈ। ਚੇਨਈ ਤੋਂ ਪਰਿਵਾਰ ਨਾਲ ਦੁਬਈ ਆ ਕੇ ਵਸੇ 12 ਸਾਲ ਦੇ ਰਾਘਵ ਕ੍ਰਿਸ਼ਣਾ ਸ਼ੇਸਾਰਦੀ ਸੁਮੰਦ ਸ਼ਾਰਜਾਹ ਦੇ ਦਿੱਲੀ ਪ੍ਰਾਈਵੇਟ ਸਕੂਲ ਵਿਚ 7ਵੀਂ ਕਲਾਸ ਦੇ ਵਿਦਿਆਰਥੀ ਹਨ।

ਇਹ ਵੀ ਪੜ੍ਹੋ: ਠੰਡੇ ਮੌਸਮ ਦੇ ਆਦੀ ਕੈਨੇਡਾ ਅਤੇ ਅਮਰੀਕਾ ’ਚ ਗਰਮੀ ਨੇ ਤੋੜਿਆ 84 ਸਾਲਾਂ ਦਾ ਰਿਕਾਰਡ

ਪ੍ਰਿੰਸੈਜ਼ ਆਫ ਵੇਲਜ਼, ਡਾਇਨਾ ਦੀ ਯਾਦ ਵਿਚ ਇਹ ਐਵਾਰਡ ਬ੍ਰਿਟਿਸ਼ ਸਰਕਾਰ ਵੱਲੋਂ 1999 ਵਿਚ ਸਥਾਪਿਤ ਕੀਤਾ ਗਿਆ ਸੀ। ਇਹ ਦੁਨੀਆ ਭਰ ਵਿਚ ਸਮਾਜ ਲਈ ਅਸਾਧਾਰਨ ਕੰਮ ਕਰਨ ਵਾਲੇ ਯੁਵਾ ਲੋਕਾਂ ਨੂੰ ਦਿੱਤਾ ਜਾਂਦਾ ਹੈ। ਬਾਅਦ ਦੇ ਸਾਲਾਂ ਵਿਚ ਇਹ ਐਵਾਰਡ ਬੋਰਡ ਆਫ਼ ਟ੍ਰਸਟੀਜ਼ ਵਾਲੀ ਆਜ਼ਾਦ ਚੈਰਿਟੀ ਦੀ ਦੇਖ਼ਰੇਖ਼ ਵਿਚ ਦਿੱਤਾ ਜਾਣ ਲੱਗਾ। ਬੋਰਡ ਆਫ ਟ੍ਰਸਟੀਜ਼ ਵਿਚ ਬ੍ਰਿਟੇਨ ਦੇ ਸਾਬਕਾ ਪੀ.ਐਮ. ਡੈਵਿਡ ਕੈਮਰਨ ਵੀ ਸ਼ਾਮਲ ਹਨ। ਕੋਵਿਡ ਸੁਰੱਖਿਆ ਪ੍ਰੋਟੋਕਾਲ ਦੀ ਵਜ੍ਹਾ ਨਾਲ ਇਸ ਸਾਲ ਵਰਚੁਅਲ ਐਵਾਰਡ ਸੈਰੇਮਨੀ ਵਿਚ ਰਾਘਵ ਨੂੰ 28 ਜੂਨ ਨੂੰ ਡਾਇਨਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਰਾਘਵ ਨੂੰ ਸਿੱਖਿਆ ਅਤੇ ਸ਼ਰਨਾਰਥੀ ਬੱਚਿਆਂ ਦੇ ਸਸ਼ਕਤੀਕਰਨ ਲਈ ਕੀਤੇ ਗਏ ਮਨੁੱਖੀ ਕੰਮਾਂ ਦੇ ਆਧਾਰ ’ਤੇ ਇਸ ਐਵਾਰਡ ਲਈ ਚੁਣਿਆ ਗਿਆ। 

ਇਹ ਵੀ ਪੜ੍ਹੋ: ਅਮਰੀਕਾ 'ਚ ਟਰੱਕ ਤੇ ਟਰੇਨ ਵਿਚਾਲੇ ਹੋਈ ਭਿਆਨਕ ਟੱਕਰ, 2 ਪੰਜਾਬੀ ਨੌਜਵਾਨਾਂ ਦੀ ਮੌਤ

ਰਾਘਵ ਨੇ ਡਾਇਨਾ ਐਵਾਰਡ ਮਿਲਣ ’ਤੇ ਕਿਹਾ ਕਿ ਉਹ ਇਸ ਲਈ ਜੂਰੀ ਦੇ ਧੰਨਵਾਦੀ ਹਨ, ਨਾਲ ਹੀ ਉਹ ਆਪਣੇ ਮਾਤਾ-ਪਿਤਾ, ਅਧਿਆਪਕ ਅਤੇ ਸਮਰਥਕਾਂ ਦਾ ਧੰਨਵਾਦ ਕਰਦੇ ਹਨ। ਰਾਘਵ ਨੇ ਕਿਹਾ ਕਿ ਉਨ੍ਹਾਂ ਨੂੰ ਯੂ.ਏ.ਈ. ਦਾ ਨਾਗਰਿਕ ਹੋਣ ’ਤੇ ਮਾਣ ਹੈ। ਰਾਘਵ ਮੁਤਾਬਕ ਉਹ ਯੂ.ਏ.ਈ. ਅਤੇ ਆਪਣੇ ਦੇਸ਼ ਭਾਰਤ ਦੋਵਾਂ ਦਾ ਝੰਡਾ ਉਚਾ ਰੱਖਣ ਲਈ ਆਪਣਾ ਸਰਵਸ੍ਰੇਸ਼ਠ ਦਿੰਦੇ ਰਹਿਣਗੇ।

ਇਹ ਵੀ ਪੜ੍ਹੋ: ਪਾਕਿ ’ਚ ਵਿਆਹ ਦੀ ਇਜਾਜ਼ਤ ਮੰਗਣ 'ਤੇ ਕੁੜੀ ਦੇ ਪਿਓ ਨੇ ਕਤਲ ਕੀਤਾ ਨੌਜਵਾਨ, ਲਾਸ਼ ਦੇ ਟੋਟੇ ਕਰ ਨਦੀ ’ਚ ਸੁੱਟੇ

ਦਰਅਸਲ ਰਾਘਵ ਅਤੇ ਉਨ੍ਹਾਂ ਦੀ ਟੀਮ ਸੀਰੀਆ ਦੇ ਸ਼ਰਨਾਰਥੀ ਬੱਚਿਆਂ ਦੀ ਸਿੱਖਿਆ ਲਈ ਘੱਟ ਲਾਗਤ ਵਾਲੇ ਅਤੇ ਨਵੀਨਤਾਕਾਰੀ ਹੱਲ ਸੁਝਾਏ। ਉਨ੍ਹਾਂ ਨੇ ਆਪਣੇ ਵਿਚਾਰ ਦੁਬਈ ਕੇਅਰਜ਼ ਨੂੰ ਸੌਂਪੇ। ਰਾਘਵ ਨੂੰ ਸਾਲ 2019 ਵਿਚ ਯੁਵਾ ਸਮਾਜਸੇਵੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਰਾਘਵ ਦੇ ਵਿਚਾਰ ਨੇ ਜੌਰਡਨ ਵਿਚ ਵਿਸਥਾਪਿਤ ਹਜ਼ਾਰਾਂ ਸੀਰੀਆਈ ਸ਼ਰਨਾਰਥੀ ਬੱਚਿਆਂ ਦੀ ਸਿੱਖਿਆ 'ਤੇ ਸਕਾਰਾਤਮਕ ਪ੍ਰਭਾਵ ਪਾਇਆ। ਰਾਘਵ ਨੇ ਸ਼ਰਨਾਰਥੀ ਬੱਚਿਆਂ ਦੀ ਸਿੱਖਿਆ ਲਈ ਗਣਿਤ ਅਤੇ ਵਿਗਿਆਨ ਦੀਆਂ ਕਈ ਵਿਡੀਓ ਤਿਆਰ ਕਰਨ ਵਿਚ ਵੀ ਯੋਗਦਾਨ ਪਾਇਆ। ਰਾਘਵ ਨੇ ਆਪਣੇ ਛੋਟੇ ਭਰਾ ਮਾਧਵ ਕ੍ਰਿਸ਼ਨ ਨਾਲ ਮਿਲ ਕੇ ਅਲ ਜਲੀਲਾ ਫਾਉਂਡੇਸ਼ਨ ਦੇ ਯਾਲਾਗਿਵ ਪੋਰਟਲ ਦੇ ਫੰਡਰੇਜ਼ਰ ਲਈ 30,000 ਦਿਰਹਮ ਵੀ ਇਕੱਠੇ ਕੀਤੇ। ਇਸ ਫੰਡਰੇਜ਼ਰ ਨਾਲ 2020 ਵਿਚ ਕੋਵਿਡ-19 ਦੀ ਪੀਕ 'ਤੇ ਯੂ.ਏ.ਈ. ਦੇ 23 ਸਕੂਲਾਂ ਦੇ 73 ਅਧਿਆਪਕਾਂ ਨੂੰ ਵਿਗਿਆਨਕ ਸਿਖਲਾਈ ਪ੍ਰਦਾਨ ਕਰਨ ਵਿਚ ਸਹਾਇਤਾ ਮਿਲੀ ਸੀ। ਫਿਰ ਇਨ੍ਹਾਂ ਅਧਿਆਪਕਾਂ ਨੇ ਅੱਗੇ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਕੰਮ ਕੀਤਾ।

ਇਹ ਵੀ ਪੜ੍ਹੋ: ਇਟਲੀ 'ਚ ਪੰਜਾਬੀ ਵਿਦਿਆਰਥੀਆਂ ਨੇ ਗ੍ਰੈਜੂਏਸ਼ਨ 'ਚ ਮਾਰੀਆਂ ਮੱਲਾਂ, ਪ੍ਰਾਪਤ ਕੀਤੇ 100 ਚੋਂ 100 ਅੰਕ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News