ਬ੍ਰਿਟੇਨ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਮਹਿਲਾਵਾਂ 'ਚ ਭਾਰਤੀ ਮੂਲ ਦੀ ਬਾਇਓਕੈਮਿਸਟ ਵੀ ਸ਼ਾਮਲ

Friday, Jun 01, 2018 - 04:48 AM (IST)

ਬ੍ਰਿਟੇਨ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਮਹਿਲਾਵਾਂ 'ਚ ਭਾਰਤੀ ਮੂਲ ਦੀ ਬਾਇਓਕੈਮਿਸਟ ਵੀ ਸ਼ਾਮਲ

ਲੰਡਨ— 'ਵੋਗ' ਪੱਤਰਿਕਾ ਨੇ ਭਾਰਤੀ ਮੂਲ ਦੀ ਬਾਇਓਕੈਮਿਸਟ ਨੂੰ ਮੇਗਨ ਮਾਰਕਲ, ਮਨੁੱਖੀ ਅਧਿਕਾਰ ਵਰਕਰ ਅਮਾਲ ਕਲੂਨੀ ਤੇ ਮਸ਼ਹੂਰ ਲੇਖਿਕਾ ਜੇ.ਕੇ ਰਾਲਿੰਗ ਸਣੇ ਬ੍ਰਿਟੇਨ 'ਚ ਸਭ ਤੋਂ 25 ਪ੍ਰਭਾਵਸ਼ਾਲੀ ਔਰਤਾਂ 'ਚ ਸ਼ਾਮਲ ਕੀਤਾ ਹੈ। ਜਾਰੀ 'ਦਿ ਵੋਗ 25' ਸੂਚੀ 'ਚ ਪ੍ਰਿਯੰਕਾ ਜੋਸ਼ੀ ਨੂੰ ਉਨ੍ਹਾਂ ਦੇ ਤਕਨੀਕੀ ਖੋਜ ਲਈ ਸ਼ਾਮਲ ਕੀਤਾ ਗਿਆ ਹੈ। ਇਸ 'ਚ ਵੱਖ-ਵੱਖ ਖੇਤਰਾਂ ਦੇ ਕਲਾਕਾਰਾਂ, ਵਰਕਰਾਂ ਤੇ ਐਗਜ਼ੀਕਿਊਟਿਵ ਨੂੰ ਸ਼ਾਮਲ ਕੀਤਾ ਗਿਆ ਹੈ। ਨੌਜਵਾਨ ਬਾਇਕੈਮਿਸਟ ਬਾਰੇ ਲਿਖਿਆ ਗਿਆ ਹੈ, ''ਪ੍ਰਿਯੰਕਾ ਜੋਸ਼ੀ ਨੇ ਹਾਲੇ ਆਪਣੀ ਪੀ.ਐੱਚ.ਡੀ. ਪੂਰੀ ਹੀ ਕੀਤੀ ਸੀ ਕਿ, 'ਫੋਬਰਸ' ਨੇ ਉਨ੍ਹਾਂ ਨੂੰ ਵਿਗਿਆਨ ਦੇ ਸਭ ਤੋਂ ਯੂਵਾ ਚਿਹਰਿਆਂ 'ਚ ਸ਼ਾਮਲ ਕੀਤਾ ਸੀ। ਡਾਉਨਿੰਗ ਕਾਲਜ, ਕੈਂਬ੍ਰਿਜ 'ਚ 29 ਸਾਲਾਂ ਖੋਜਕਰਤਾ ਨੇ ਅਲਜ਼ਾਇਮਰ 'ਤੇ ਸੋਧ ਕੀਤਾ ਹੈ।''
ਇਸ ਨੇ ਲਿਖਿਆ ਹੈ, ''ਇੰਗਲੈਂਡ ਤੇ ਵੇਲਸ 'ਚ ਔਰਤਾਂ ਦੀ ਮੌਤ ਦੇ ਪ੍ਰਮੁੱਖ ਕਾਰਨਾਂ 'ਚ ਡਿਮੈਂਸ਼ੀਆ ਹੋਣ ਕਾਰਨ ਇਸ ਖੇਤਰ 'ਚ ਉਨ੍ਹਾਂ ਦਾ ਸੋਧ ਕਾਫੀ ਪ੍ਰਭਾਵਸ਼ਾਲੀ ਹੋਵੇਗਾ।'' ਇਸ ਮਹੀਨੇ ਦੀ ਸ਼ੁਰੂਆਤ 'ਚ ਪ੍ਰਿੰਸ ਹੈਰੀ ਨਾਲ ਵਿਆਹ ਹੋਣ ਤੋਂ ਬਾਅਦ ਡਚੇਸ ਆਫ ਸਸੇਕਸ ਨੂੰ 'ਅਵਿਸ਼ਵਾਸਯੋਗ ਅਗਵਾਈ ਕਰਨ ਵਾਲੀ ਕਰਾਰ ਦਿੱਤਾ ਗਿਆ ਜੋ ਸਾਡੀ ਜ਼ਿੰਦਗੀ ਜਿਉਣ ਦੇ ਤਰੀਕੇ ਨੂੰ ਮੁੜ ਪ੍ਰਭਾਵਿਸ਼ਤ ਕਰਦੀ ਹੈ।''


Related News