ਕਰੋੜਾਂ ਦੀ ਨੌਕਰੀ ਛੱਡ ਕੇ UAE ਦੇ ਹਿੰਦੂ ਮੰਦਰ 'ਚ ਸੇਵਾ ਕਰਨਗੇ ਵਿਸ਼ਾਲ ਪਟੇਲ, ਜਾਣੋ ਵਜ੍ਹਾ?

Tuesday, Feb 27, 2024 - 11:37 AM (IST)

ਦੁਬਈ (ਏਜੰਸੀ)- ਭਾਰਤੀ ਮੂਲ ਦੇ ਇੱਕ 43 ਸਾਲਾ ਨਿਵੇਸ਼ ਬੈਂਕਰ ਨੇ ਬੀ.ਏ.ਪੀ.ਐੱਸ. ਆਬੂਧਾਬੀ ਮੰਦਰ ਵਿੱਚ ਪੂਰੇ ਸਮੇਂ ਦੇ ਵਲੰਟੀਅਰ ਵਜੋਂ ਸੇਵਾ ਕਰਨ ਲਈ ਦੁਬਈ ਵਿੱਚ ਆਪਣੀ ਉੱਚ ਤਨਖ਼ਾਹ ਵਾਲੀ ਨੌਕਰੀ (high-paying job) ਛੱਡ ਦਿੱਤੀ। ਇਸ ਮੰਦਰ ਦਾ ਉਦਘਾਟਨ ਇਸ ਮਹੀਨੇ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ।

ਇਹ ਵੀ ਪੜ੍ਹੋ: ਇਹ ਕੀ ਆਖ ਗਏ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਸੋਸ਼ਲ ਮੀਡੀਆ 'ਤੇ ਹੋ ਰਹੇ ਟਰੋਲ (ਵੀਡੀਓ)

ਦਿ ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਵਿਸ਼ਾਲ ਪਟੇਲ (43) ਦਾ ਜਨਮ ਲੰਡਨ ਵਿੱਚ ਇੱਕ ਗੁਜਰਾਤੀ ਪਰਿਵਾਰ ਵਿੱਚ ਹੋਇਆ ਸੀ। 2016 ਤੋਂ ਯੂ.ਏ.ਈ. ਵਿਚ ਰਹਿ ਰਹੇ ਵਿਸ਼ਾਲ ਪਟੇਲ ਦੁਬਈ ਇੰਟਰਨੈਸ਼ਨਲ ਫਾਈਨੈਂਸ਼ੀਅਲ ਸੈਂਟਰ ਦੇ ਨਾਲ ਕੰਮ ਕਰ ਰਹੇ ਸਨ ਅਤੇ ਇਸ ਤੋਂ ਪਹਿਲਾਂ ਉਹ ਲੰਡਨ ਵਿਚ ਪ੍ਰਮੁੱਖ ਨਿਵੇਸ਼ ਬੈਂਕਾਂ ਅਤੇ ਹੇਜ ਫੰਡਾਂ ਵਿੱਚ ਅਹੁਦਿਆਂ 'ਤੇ ਰਹਿ ਚੁੱਕੇ ਹਨ। ਪਟੇਲ ਨੇ ਖਲੀਜ ਟਾਈਮਜ਼ ਨਾਲ ਗੱਲ ਕਰਦੇ ਹੋਏ ਕਿਹਾ ਕਿ ਪਹਿਲਾਂ ਮੇਰਾ ਕਰੀਅਰ ਮੇਰੀ ਤਰਜੀਹ ਸੀ। ਹਾਲਾਂਕਿ, ਯੂਏਈ ਵਿੱਚ ਬਣੇ ਇਸ ਮੰਦਰ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਮੈਨੂੰ ਇੱਕ ਵੱਖਰੀ ਪਛਾਣ ਦਿੱਤੀ। ਹੁਣ ਮੇਰੇ ਕੋਲ ਮੰਦਰ ਦੀ ਸੇਵਾ ਕਰਨ ਦਾ ਮੌਕਾ ਹੈ ਅਤੇ ਮੈਂ ਇਸ ਨੂੰ ਗੁਆਉਣਾ ਨਹੀਂ ਚਾਹੁੰਦਾ। ਇਮਾਰਤ ਵਾਲੀ ਥਾਂ 'ਤੇ ਸੁਰੱਖਿਆ ਵਾੜ ਲਗਾਉਣ ਤੋਂ ਲੈ ਕੇ ਮਹਿਮਾਨਾਂ ਨੂੰ ਭੋਜਨ ਪਰੋਸਣ ਤੱਕ, ਵਿਸ਼ਾਲ ਨੇ ਮੰਦਰ ਦੀ ਉਸਾਰੀ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਉਹ ਹੁਣ ਮੰਦਰ ਲਈ ਸਵੈਇੱਛਤ ਸਮਰੱਥਾ ਵਿੱਚ ਮੁੱਖ ਸੰਚਾਰ ਅਧਿਕਾਰੀ ਹਨ ਅਤੇ ਮੀਡੀਆ ਸਬੰਧਾਂ ਅਤੇ ਰਣਨੀਤਕ ਸੰਚਾਰਾਂ ਸਮੇਤ ਵੱਖ-ਵੱਖ ਜ਼ਿੰਮੇਵਾਰੀਆਂ ਦੀ ਨਿਗਰਾਨੀ ਕਰਦੇ ਹਨ। ਉਨ੍ਹਾਂ ਨੇ ਟਾਈਮਜ਼ ਨੂੰ ਦੱਸਿਆ ਕਿ ਉਨ੍ਹਾਂ ਵਰਗੇ ਕਈ ਹੋਰ ਵਲੰਟੀਅਰ BAPS ਸੰਸਥਾ ਵਿੱਚ ਸੇਵਾ ਕਰਨ ਲਈ ਆਪਣੀਆਂ ਨੌਕਰੀ ਛੱਡਣ ਲਈ ਤਿਆਰ ਹਨ।

ਇਹ ਵੀ ਪੜ੍ਹੋ: ਕਿਸਾਨ ਸੜਕਾਂ ’ਤੇ : ਯੂਰਪੀਅਨ ਯੂਨੀਅਨ ਦੇ ਮੁੱਖ ਦਫ਼ਤਰ ਵਿਖੇ ਵੀ ਦਿਸਿਆ ਦਿੱਲੀ ਦੀ ‘ਸਰਹੱਦ’ ਵਾਂਗ ਨਜ਼ਾਰਾ

ਤੁਹਾਨੂੰ ਦੱਸ ਦੇਈਏ ਕਿ ਲੰਡਨ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਦੀ ਡਿਗਰੀ ਨਾਲ ਗ੍ਰੈਜੂਏਟ ਹੋਣ ਤੋਂ ਬਾਅਦ ਵਿਸ਼ਾਲ ਪਟੇਲ ਰੋਜ਼ਗਾਰ ਲੱਭਣ ਲਈ ਸੰਘਰਸ਼ ਕਰ ਰਹੇ ਸੀ। ਹਾਲਾਂਕਿ ਜਦੋਂ ਉਹ ਲੰਡਨ ਵਿੱਚ ਸੀ, ਉਦੋਂ ਵੀ ਸਵਾਮੀਨਾਰਾਇਣ ਮੰਦਰ ਵਿੱਚ ਸੇਵਾ ਕੀਤੀ। ਲੰਡਨ ਦੇ BAPS ਮੰਦਰ ਵਿੱਚ ਸੇਵਾ ਦੌਰਾਨ ਉਨ੍ਹਾਂ ਦੀ ਮੁਲਾਕਾਤ ਮੈਰਿਲ ਲਿੰਚ ਨਾਮ ਦੇ ਇੱਕ ਵਿਅਕਤੀ ਨਾਲ ਹੋਈ, ਜਿਸਨੇ ਉਨ੍ਹਾਂ ਨੂੰ ਨਿਵੇਸ਼ ਬੈਂਕਿੰਗ ਉਦਯੋਗ ਵਿੱਚ ਆਪਣਾ ਹੱਥ ਅਜ਼ਮਾਉਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਉਹ ਆਪਣੇ ਕਰੀਅਰ ਦੀਆਂ ਉਚਾਈਆਂ ਵੱਲ ਵਧਣ ਲੱਗੇ। ਹੁਣ ਉਨ੍ਹਾਂ ਨੇ ਕਰੋੜਾਂ ਰੁਪਏ ਦੀ ਨੌਕਰੀ ਛੱਡ ਕੇ ਮੁੜ ਅਧਿਆਤਮਿਕਤਾ ਵੱਲ ਮੁੜਨ ਦਾ ਫੈਸਲਾ ਕੀਤਾ ਹੈ। ਆਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨੇ 2015 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਦੇਸ਼ ਫੇਰੀ ਦੌਰਾਨ ਮੰਦਰ ਦੇ ਨਿਰਮਾਣ ਲਈ 13.5 ਏਕੜ ਜ਼ਮੀਨ ਦਾਨ ਕੀਤੀ ਸੀ ਅਤੇ ਜਨਵਰੀ 2019 ਵਿੱਚ ਹੋਰ 13.5 ਏਕੜ ਜ਼ਮੀਨ ਅਲਾਟ ਕੀਤੀ ਗਈ ਸੀ, ਜਿਸ ਨਾਲ ਮੰਦਰ ਲਈ ਕੁੱਲ 27 ਏਕੜ ਜ਼ਮੀਨ ਦਾਨ ਵਿੱਚ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਪਤੀ ਦੀ ਲਾਸ਼ ਨਾਲ ਜਹਾਜ਼ 'ਚ ਸਫ਼ਰ ਕਰਦੀ ਰਹੀ ਪਤਨੀ, ਨਹੀਂ ਲੱਗੀ ਮੌਤ ਦੀ ਭਿਣਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News