ਸ਼੍ਰੀਲੰਕਾ: ਕਾਰ ਦੇ ਚੱਟਾਨ ਤੋਂ ਹੇਠਾਂ ਡਿੱਗਣ ਕਾਰਨ ਭਾਰਤੀ ਮੂਲ ਦੀ ਆਸਟ੍ਰੇਲੀਆਈ ਔਰਤ ਦੀ ਮੌਤ, ਧੀ ਜ਼ਖ਼ਮੀ

Monday, Apr 17, 2023 - 03:42 PM (IST)

ਸ਼੍ਰੀਲੰਕਾ: ਕਾਰ ਦੇ ਚੱਟਾਨ ਤੋਂ ਹੇਠਾਂ ਡਿੱਗਣ ਕਾਰਨ ਭਾਰਤੀ ਮੂਲ ਦੀ ਆਸਟ੍ਰੇਲੀਆਈ ਔਰਤ ਦੀ ਮੌਤ, ਧੀ ਜ਼ਖ਼ਮੀ

ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਵਿੱਚ ਇੱਕ ਕਾਰ ਦੇ ਚੱਟਾਨ ਤੋਂ ਹੇਠਾਂ ਡਿੱਗ ਜਾਣ ਕਾਰਨ ਭਾਰਤੀ ਮੂਲ ਦੀ 67 ਸਾਲਾ ਆਸਟਰੇਲੀਆਈ ਔਰਤ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਧੀ ਸਮੇਤ ਦੋ ਹੋਰ ਜ਼ਖ਼ਮੀ ਹੋ ਗਏ। ਕੋਲੰਬੋ ਪੇਜ ਨਿਊਜ਼ ਪੋਰਟਲ ਨੇ ਦੱਸਿਆ ਕਿ ਔਰਤ, ਜਿਸ ਦੀ ਪਛਾਣ ਪ੍ਰਕਾਸ਼ ਸ਼ਰਿਤਾ ਦੇਵੀ ਵਜੋਂ ਹੋਈ ਹੈ, 2 ਹੋਰ ਲੋਕਾਂ ਨਾਲ ਸਫ਼ਰ ਕਰ ਰਹੀ ਸੀ ਕਿ ਉਨ੍ਹਾਂ ਦੀ ਕਾਰ ਹੇਮਥਾਗਾਮਾ ਦੇ ਦਾਰਾ ਵਾਂਗੁਵਾ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਈ। 

ਇਹ ਵੀ ਪੜ੍ਹੋ: ਦੁਬਈ ਅਗਨੀਕਾਂਡ: ਗੁਆਂਢੀਆਂ ਲਈ ਇਫਤਾਰ ਦੀ ਤਿਆਰੀ ਕਰ ਰਿਹਾ ਸੀ ਭਾਰਤੀ ਜੋੜਾ

ਪੁਲਸ ਨੇ ਦੱਸਿਆ ਕਿ ਹਾਦਸੇ 'ਚ ਜ਼ਖ਼ਮੀ ਹੋਏ ਵੱਟਾਲਾ ਨਿਵਾਸੀ ਕਾਰ ਚਾਲਕ ਅਤੇ ਦੇਵੀ ਦੀ 30 ਸਾਲਾ ਧੀ ਨੂੰ ਗਮਪੋਲਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦੇਵੀ ਦੀ ਪਛਾਣ ਆਸਟ੍ਰੇਲੀਆ ਦੇ ਸਿਡਨੀ ਦੀ ਨਾਗਰਿਕ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਤੇਜ਼ ਰਫਤਾਰ ਕਾਰਨ ਡਰਾਈਵਰ ਨੇ ਕਾਰ 'ਤੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਸੜਕ ਤੋਂ ਫਿਸਲ ਕੇ ਚੱਟਾਨ ਤੋਂ ਹੇਠਾਂ ਡਿੱਗ ਗਈ।

ਇਹ ਵੀ ਪੜ੍ਹੋ: ਕਾਰ 'ਤੇ ਪਲਟਿਆ ਰੇਤ ਨਾਲ ਭਰਿਆ ਟਰੱਕ, 6 ਲੋਕਾਂ ਦੀ ਦਰਦਨਾਕ ਮੌਤ


author

cherry

Content Editor

Related News