ਵ੍ਹਾਈਟ ਹਾਊਸ 'ਤੇ ਹਮਲਾ ਕਰਨ ਵਾਲੇ ਭਾਰਤੀ ਮੂਲ ਦੇ ਨੌਜਵਾਨ ਨੂੰ ਸੁਣਾਈ ਗਈ ਸਜ਼ਾ
Friday, Jan 17, 2025 - 10:11 AM (IST)
 
            
            ਵਾਸ਼ਿੰਗਟਨ- ਅਮਰੀਕਾ ਵਿੱਚ ਵ੍ਹਾਈਟ ਹਾਊਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ ਮੂਲ ਦੇ ਨੌਜਵਾਨ ਸਾਈ ਵਰਸ਼ਿਤ ਕੰਦੁਲਾ ਨੂੰ ਅੱਠ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਅਦਾਲਤ ਨੇ ਕਿਹਾ ਕਿ ਹਮਲੇ ਪਿੱਛੇ ਨੌਜਵਾਨ ਦਾ ਉਦੇਸ਼ ਅਮਰੀਕੀ ਸਰਕਾਰ ਨੂੰ ਨੁਕਸਾਨ ਪਹੁੰਚਾਉਣਾ ਅਤੇ ਨਾਜ਼ੀ ਵਿਚਾਰਧਾਰਾ ਤੋਂ ਪ੍ਰੇਰਿਤ ਤਾਨਾਸ਼ਾਹੀ ਸਥਾਪਤ ਕਰਨਾ ਸੀ। ਜੱਜ ਡੈਬਨੀ ਐਲ. ਫਰੈਡਰਿਕ ਨੇ ਨੌਜਵਾਨ ਨੂੰ ਕੈਦ ਦੀ ਸਜ਼ਾ ਸੁਣਾਈ ਅਤੇ ਨਾਲ ਹੀ ਤਿੰਨ ਸਾਲ ਨਿਗਰਾਨੀ ਹੇਠ ਰਿਹਾਈ ਦੀ ਦਾ ਆਦੇਸ਼ ਦਿੱਤਾ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ ਦੋਸ਼ੀ ਨੌਜਵਾਨ ਸਾਈ ਵਰਸ਼ਿਤ ਕੰਦੁਲਾ (20) ਮਿਸੂਰੀ ਦੇ ਸੇਂਟ ਲੁਈਸ ਇਲਾਕੇ ਦਾ ਰਹਿਣ ਵਾਲਾ ਹੈ। ਕੰਦੁਲਾ 22 ਮਈ, 2023 ਦੀ ਦੁਪਹਿਰ ਨੂੰ ਸੇਂਟ ਲੁਈਸ ਤੋਂ ਇੱਕ ਜਹਾਜ਼ ਰਾਹੀਂ ਵਾਸ਼ਿੰਗਟਨ ਡੀਸੀ ਪਹੁੰਚਿਆ। ਕੰਦੁਲਾ ਸ਼ਾਮ 5:20 ਵਜੇ ਦੇ ਕਰੀਬ ਡੱਲਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ ਅਤੇ ਸ਼ਾਮ 6:30 ਵਜੇ ਦੇ ਕਰੀਬ ਇੱਕ ਟਰੱਕ ਕਿਰਾਏ 'ਤੇ ਲਿਆ। ਟਰੱਕ ਕਿਰਾਏ 'ਤੇ ਲੈ ਕੇ ਉਹ ਵ੍ਹਾਈਟ ਹਾਊਸ ਲਈ ਰਵਾਨਾ ਹੋ ਗਿਆ। ਰਸਤੇ ਵਿੱਚ ਉਹ ਭੋਜਨ ਅਤੇ ਗੈਸ ਲਈ ਰੁਕਿਆ। ਰਾਤ ਲਗਭਗ 9:30 ਵਜੇ ਕੰਦੁਲਾ ਵਾਸ਼ਿੰਗਟਨ ਡੀਸੀ ਪਹੁੰਚਿਆ ਅਤੇ ਐਚ ਸਟਰੀਟ ਨੌਰਥਵੈਸਟ ਅਤੇ 16ਵੀਂ ਸਟਰੀਟ ਨੌਰਥਵੈਸਟ ਦੇ ਚੌਰਾਹੇ 'ਤੇ ਵ੍ਹਾਈਟ ਹਾਊਸ ਦੀ ਸੁਰੱਖਿਆ ਕਰ ਰਹੇ ਬੈਰੀਕੇਡ ਨਾਲ ਟਰੱਕ ਨੂੰ ਟੱਕਰ ਮਾਰ ਦਿੱਤੀ।
ਇਸ ਤੋਂ ਬਾਅਦ ਕੰਦੁਲਾ 'ਤੇ ਟਰੱਕ ਨੂੰ ਫੁੱਟਪਾਥ 'ਤੇ ਚੜ੍ਹਾਇਆ, ਜਿਸ ਨਾਲ ਫੁੱਟਪਾਥ 'ਤੇ ਚੱਲ ਰਹੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਇਸ ਤੋਂ ਬਾਅਦ ਕੰਦੁਲਾ ਨੇ ਦੁਬਾਰਾ ਟਰੱਕ ਨੂੰ ਇੱਕ ਹੋਰ ਬੈਰੀਕੇਡ ਨਾਲ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੱਕ ਟੁੱਟ ਗਿਆ ਅਤੇ ਰੁਕ ਗਿਆ। ਕੰਦੁਲਾ ਟਰੱਕ ਵਿੱਚੋਂ ਬਾਹਰ ਨਿਕਲਿਆ ਅਤੇ ਆਪਣੇ ਬੈਗ ਵਿੱਚੋਂ ਇੱਕ ਬੈਨਰ ਕੱਢਿਆ। ਇਹ ਲਾਲ ਅਤੇ ਚਿੱਟਾ ਸੀ ਅਤੇ ਇਸ 'ਤੇ ਨਾਜ਼ੀ ਸਵਾਸਤਿਕ ਸੀ। ਅਮਰੀਕੀ ਪੁਲਸ ਨੇ ਕੰਦੁਲਾ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ ਵ੍ਹਾਈਟ ਹਾਊਸ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।
ਪੜ੍ਹੋ ਇਹ ਅਹਿਮ ਖ਼ਬਰ-80 ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, 40 ਤੋਂ ਵੱਧ ਲੋਕਾਂ ਦੀ ਮੌਤ
ਨਾਜ਼ੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਕੀਤਾ ਹਮਲਾ
ਪੁੱਛਗਿੱਛ ਦੌਰਾਨ ਨੌਜਵਾਨ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਨਾਜ਼ੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ ਅਤੇ ਉਸਨੇ ਲੋਕਤੰਤਰੀ ਤੌਰ 'ਤੇ ਚੁਣੀ ਗਈ ਸਰਕਾਰ ਨੂੰ ਉਖਾੜ ਸੁੱਟਣ ਅਤੇ ਤਾਨਾਸ਼ਾਹੀ ਸਥਾਪਤ ਕਰਨ ਦੇ ਇਰਾਦੇ ਨਾਲ ਵ੍ਹਾਈਟ ਹਾਊਸ 'ਤੇ ਹਮਲਾ ਕੀਤਾ ਸੀ। ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਉਹ ਅਮਰੀਕੀ ਰਾਸ਼ਟਰਪਤੀ ਅਤੇ ਹੋਰ ਨੇਤਾਵਾਂ ਨੂੰ ਮਾਰਨ ਤੋਂ ਵੀ ਨਹੀਂ ਝਿਜਕਦਾ। ਉਹ ਲਗਭਗ 6 ਮਹੀਨਿਆਂ ਤੋਂ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਉਸਦਾ ਉਦੇਸ਼ ਵ੍ਹਾਈਟ ਹਾਊਸ ਵਿੱਚ ਦਾਖਲ ਹੋਣਾ, ਸੱਤਾ ਹਥਿਆਉਣਾ ਅਤੇ ਦੇਸ਼ ਦਾ ਇੰਚਾਰਜ ਬਣਨਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਵਿਦੇਸ਼ ਪੜ੍ਹਨ ਗਏ ਭਾਰਤੀ ਵਿਦਿਆਰਥੀ ਲੰਬੇਂ ਸਮੇਂ ਤੋਂ ਗੈਰਹਾਜ਼ਰ, ਹੈਰਾਨੀਜਨਕ ਅੰਕੜੇ ਆਏ ਸਾਹਮਣੇ
4322 ਅਮਰੀਕੀ ਡਾਲਰ ਦਾ ਨੁਕਸਾਨ
ਅਦਾਲਤ ਨੇ ਕਿਹਾ ਕਿ ਨੌਜਵਾਨ ਦੇ ਹਮਲੇ ਨਾਲ ਨੈਸ਼ਨਲ ਪਾਰਕ ਸਰਵਿਸ ਨੂੰ 4,322 ਅਮਰੀਕੀ ਡਾਲਰ ਦਾ ਨੁਕਸਾਨ ਹੋਇਆ ਹੈ। ਉਸਨੇ ਪਹਿਲਾਂ ਵੀ ਇੱਕ ਟਰੱਕ ਕਿਰਾਏ 'ਤੇ ਲੈ ਕੇ ਵ੍ਹਾਈਟ ਹਾਊਸ 'ਤੇ ਹਮਲਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਉਸਨੇ 22 ਅਪ੍ਰੈਲ, 2023 ਨੂੰ ਵਰਜੀਨੀਆ ਵਿੱਚ ਇੱਕ ਸੁਰੱਖਿਆ ਕੰਪਨੀ ਤੋਂ 25 ਹਥਿਆਰਬੰਦ ਗਾਰਡ ਅਤੇ ਇੱਕ ਬਖਤਰਬੰਦ ਕਾਫਲਾ ਮੰਗਿਆ। ਕੰਦੁਲਾ ਨੇ ਅਮਰੀਕੀ ਸਰਕਾਰ ਵਿਰੁੱਧ ਆਪਣੇ ਅਪਰਾਧਾਂ ਨੂੰ ਅੰਜਾਮ ਦੇਣ ਲਈ ਇਨ੍ਹਾਂ ਗਾਰਡਾਂ ਦੀਆਂ ਸੇਵਾਵਾਂ ਅਤੇ ਵੱਡੇ ਵਾਹਨਾਂ ਦੀ ਵਰਤੋਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            