ਅਮਰੀਕਾ ''ਚ 28 ਲੱਖ ਡਾਲਰ ਦੀ ਧੋਖਾਧੜੀ ਦੇ ਮਾਮਲੇ ''ਚ ਭਾਰਤੀ ਨਾਗਰਿਕ ਨੂੰ ਹੋਈ 9 ਸਾਲ ਦੀ ਜੇਲ੍ਹ
Wednesday, Jan 31, 2024 - 09:55 AM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿਚ ਮੰਗਲਵਾਰ ਨੂੰ ਇਕ ਭਾਰਤੀ ਨਾਗਰਿਕ ਨੂੰ 28 ਲੱਖ ਡਾਲਰ ਦੀ ਸਿਹਤ ਸੰਭਾਲ ਧੋਖਾਧੜੀ ਦੇ ਮਾਮਲੇ ਵਿਚ 9 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਨਿਆਂ ਵਿਭਾਗ ਨੇ ਇਹ ਜਾਣਕਾਰੀ ਦਿੱਤੀ।
ਅਦਾਲਤੀ ਦਸਤਾਵੇਜ਼ਾਂ ਮੁਤਾਬਕ ਘਰੇਲੂ ਸਿਹਤ ਕੰਪਨੀ 'ਸ਼੍ਰਿੰਗ ਹੋਮ ਕੇਅਰ ਇੰਕ' ਦੇ ਮਾਲਕ ਅਤੇ ਸੰਚਾਲਕ ਮਿਸ਼ੀਗਨ ਨਿਵਾਸੀ 43 ਸਾਲਾ ਯੋਗੇਸ਼ ਕੇ. ਪੰਚੋਲੀ ਤੋਂ ਦਵਾਈਆਂ ਵੇਚਣ ਦਾ ਅਧਿਕਾਰ ਖੋਹ ਲਿਆ ਗਿਆ ਸੀ। ਬਾਵਜੂਦ ਇਸ ਦੇ ਪੰਚੋਲੀ ਨੇ ਕੰਪਨੀ ਦੀ ਆਪਣੀ ਮਲਕੀਅਤ ਨੂੰ ਲੁਕਾਉਣ ਲਈ ਦੂਜਿਆ ਦੇ ਨਾਮ, ਹਸਤਾਖ਼ਰ ਅਤੇ ਨਿੱਜੀ ਪਛਾਣ ਸਬੰਧੀ ਜਾਣਕਾਰੀ ਦੀ ਵਰਤੋਂ ਕਰਕੇ ਸ਼੍ਰਿੰਗ ਨੂੰ ਖ਼ਰੀਦਿਆ।
ਸੰਘੀ ਵਕੀਲਾਂ ਨੇ ਕਿਹਾ ਕਿ 2 ਮਹੀਨੇ ਦੀ ਮਿਆਦ ਵਿਚ ਪੰਚੋਲੀ ਅਤੇ ਸਾਜਿਸ਼ ਵਿਚ ਸ਼ਾਮਲ ਉਸ ਦੇ ਸਹਿਯੋਗੀਆਂ ਨੇ ਬਿੱਲ ਬਣਾਇਆ ਅਤੇ ਉਨ੍ਹਾਂ ਨੂੰ ਮੈਡੀਕੇਅਰ ਵੱਲੋਂ ਉਨ੍ਹਾਂ ਸੇਵਾਵਾਂ ਲਈ ਲੱਗਭਗ 28 ਲੱਖ ਅਮਰੀਕੀ ਡਾਲਰ ਦਾ ਭੁਗਤਾਨ ਕੀਤਾ ਗਿਆ ਜੋ ਸੇਵਾਵਾਂ ਕਦੇ ਪ੍ਰਦਾਨ ਹੀ ਨਹੀਂ ਕੀਤੀਆਂ ਗਈਆਂ ਸਨ। ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ ਕਿ ਪੰਚੋਲੀ ਨੇ ਇਹ ਪੈਸਾ ਫਰਜ਼ੀ ਕੰਪਨੀਆਂ ਦੇ ਬੈਂਕ ਖਾਤਿਆਂ ਰਾਹੀਂ ਅਤੇ ਆਖਰਕਾਰ ਭਾਰਤ ਵਿੱਚ ਆਪਣੇ ਖਾਤਿਆਂ ਵਿੱਚ ਤਬਦੀਲ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।