ਉਡਾਣ ਦੌਰਾਨ 73 ਸਾਲਾ ਭਾਰਤੀ ਨਾਗਰਿਕ 'ਤੇ 4 ਔਰਤਾਂ ਨਾਲ ਛੇੜਛਾੜ ਕਰਨ ਦਾ ਦੋਸ਼

Tuesday, Nov 26, 2024 - 10:54 AM (IST)

ਉਡਾਣ ਦੌਰਾਨ 73 ਸਾਲਾ ਭਾਰਤੀ ਨਾਗਰਿਕ 'ਤੇ 4 ਔਰਤਾਂ ਨਾਲ ਛੇੜਛਾੜ ਕਰਨ ਦਾ ਦੋਸ਼

ਸਿੰਗਾਪੁਰ (ਏਜੰਸੀ)- ਸਿੰਗਾਪੁਰ ਦੀ ਇਕ ਅਦਾਲਤ ਵਿਚ ਇਕ 73 ਸਾਲਾ ਭਾਰਤੀ ਨਾਗਰਿਕ 'ਤੇ ਜਹਾਜ਼ ਵਿਚ 4 ਔਰਤਾਂ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਬਾਲਾਸੁਬਰਾਮਨੀਅਮ ਰਮੇਸ਼ (73) 'ਤੇ 18 ਨਵੰਬਰ ਨੂੰ ਅਮਰੀਕਾ ਤੋਂ ਸਿੰਗਾਪੁਰ ਜਾ ਰਹੀ ਸਿੰਗਾਪੁਰ ਏਅਰਲਾਈਨਜ਼ (SIA) ਦੀ ਉਡਾਣ 'ਚ ਸਵਾਰ ਇਕ ਔਰਤ ਨਾਲ 4 ਵਾਰ ਅਤੇ 3 ਔਰਤਾਂ ਨਾਲ ਇਕ-ਇਕ ਵਾਰ ਛੇੜਛਾੜ ਕਰਨ ਦਾ ਦੋਸ਼ ਹੈ। ਰੋਜ਼ਾਨਾ ਅਖਬਾਰ 'ਦਿ ਸਟਰੇਟਸ ਟਾਈਮਜ਼' ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਜ਼ਿਲ੍ਹਾ ਅਦਾਲਤ 'ਚ ਉਸ ਖਿਲਾਫ ਛੇੜਛਾੜ ਦੇ 7 ਦੋਸ਼ ਆਇਦ ਕੀਤੇ ਗਏ। ਅਦਾਲਤ ਦੇ ਦਸਤਾਵੇਜ਼ਾਂ ਵਿੱਚ ਇਹ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਕੀ ਔਰਤਾਂ ਯਾਤਰੀ ਸਨ ਜਾਂ ਜਹਾਜ਼ ਦੇ ਚਾਲਕ ਦਲ ਦੀਆਂ ਮੈਂਬਰ ਸਨ ਅਤੇ ਉਨ੍ਹਾਂ ਦੀ ਪਛਾਣ ਜਨਤਕ ਨਾ ਕਰਨ ਦੇ ਕਾਰਨ ਉਨ੍ਹਾਂ ਦੇ ਨਾਮ ਵੀ ਜਾਰੀ ਨਹੀਂ ਕੀਤੇ ਜਾ ਸਕਦੇ।

ਇਹ ਵੀ ਪੜ੍ਹੋ : ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਟਰੰਪ ਨੇ ਕੈਨੇਡਾ, ਮੈਕਸੀਕੋ ਤੇ ਚੀਨ ਦੀ ਵਧਾਈ Tension, ਕਰ'ਤਾ ਇਹ ਐਲਾਨ

ਬਾਲਾਸੁਬਰਾਮਣੀਅਮ 'ਤੇ ਪਹਿਲੀ ਕਥਿਤ ਪੀੜਤ ਨਾਲ ਤੜਕੇ ਕਰੀਬ 3:15 ਵਜੇ ਉਡਾਣ ਦੌਰਾਨ ਛੇੜਛਾੜ ਕਰਨ ਦਾ ਦੋਸ਼ ਹੈ। ਉਸ ਨੇ ਕਥਿਤ ਤੌਰ 'ਤੇ ਦੂਜੀ ਔਰਤ ਨਾਲ ਤੜਕੇ 3:30 ਵਜੇ ਤੋਂ ਸਵੇਰੇ 6 ਵਜੇ ਦਰਮਿਆਨ 4 ਵਾਰ ਛੇੜਛਾੜ ਕੀਤੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਨੇ ਤੀਜੀ ਔਰਤ ਨਾਲ ਸਵੇਰੇ ਸਾਢੇ 9 ਵਜੇ ਅਤੇ ਚੌਥੀ ਔਰਤ ਨਾਲ ਸ਼ਾਮ 5:30 ਵਜੇ ਛੇੜਛਾੜ ਕੀਤੀ। 'ਦਿ ਸਟਰੇਟਸ ਟਾਈਮਜ਼' ਦੀ ਰਿਪੋਰਟ ਮੁਤਾਬਕ ਬਾਲਾਸੁਬਰਾਮਨੀਅਮ ਨੂੰ 13 ਦਸੰਬਰ ਨੂੰ ਦੋਸ਼ੀ ਠਹਿਰਾਏ ਜਾਣ ਦੀ ਉਮੀਦ ਹੈ। ਛੇੜਛਾੜ ਦੇ ਹਰੇਕ ਮਾਮਲੇ ਵਿੱਚ, ਅਪਰਾਧੀ ਨੂੰ 3 ਸਾਲ ਤੱਕ ਦੀ ਜੇਲ੍ਹ, ਜੁਰਮਾਨਾ ਜਾਂ ਬੈਂਤ ਦੀ ਸਜ਼ਾਜਾਂ ਇਹਨਾਂ ਵਿੱਚੋਂ ਕੋਈ ਵੀ ਸਜ਼ਾ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਬਾਲਾਸੁਬਰਾਮਣੀਅਮ ਨੂੰ ਬੈਂਤ ਨਾਲ ਨਹੀਂ ਮਾਰਿਆ ਜਾ ਸਕਦਾ ਕਿਉਂਕਿ ਉਸ ਦੀ ਉਮਰ 50 ਸਾਲ ਤੋਂ ਵੱਧ ਹੈ।

ਇਹ ਵੀ ਪੜ੍ਹੋ: ਲਾਲ ਸਾਗਰ 'ਚ ਡੁੱਬੀ ਸੈਲਾਨੀਆਂ ਨਾਲ ਭਰੀ ਕਿਸ਼ਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News