ਭਾਣਜੀ ਦੀ ਇੱਛਾ ਪੂਰਾ ਕਰਨ ਲਈ ਮਾਮੇ ਨੇ ਬਾਜ਼ 'ਤੇ ਲੁਟਾ'ਤੇ 4 ਕਰੋੜ !
Sunday, Sep 06, 2026 - 11:38 AM (IST)
ਇੰਟਰਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਬੇਹੱਦ ਭਾਵੁਕ ਅਤੇ ਦਿਲਚਸਪ ਵੀਡੀਓ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਅਬੂ ਧਾਬੀ ਵਿੱਚ ਹੋਈ ਇੱਕ ਬਾਜ਼ (Falcon) ਨਿਲਾਮੀ ਦੌਰਾਨ ਇੱਕ ਮਾਸੂਮ ਬੱਚੀ ਦੀ ਦੁਰਲੱਭ ਬਾਜ਼ ਰੱਖਣ ਦੀ ਇੱਛਾ ਨੂੰ ਉਸਦੇ ਸਗੇ ਮਾਮੇ ਨੇ ਲਗਭਗ 3.85 ਕਰੋੜ ਰੁਪਏ (1.5 ਮਿਲੀਅਨ ਦਿਰਹਮ) ਦੀ ਰਿਕਾਰਡ ਤੋੜ ਬੋਲੀ ਲਗਾ ਕੇ ਪੂਰਾ ਕੀਤਾ ਹੈ।
ਇਸ ਨਿਲਾਮੀ ਦੌਰਾਨ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ, ਜਿਸ ਵਿੱਚ ਬਾਜ਼ਾਂ ਦੀ ਸ਼ੌਕੀਨ ਬੱਚੀ, ਜਿਸ ਦੀ ਪਛਾਣ ਸ਼ੇਖਾ ਅਲ ਮੰਸੂਰੀ ਵਜੋਂ ਹੋਈ ਹੈ, ਆਪਣੇ ਮਾਮੇ ਨਾਲ ਅਬੂ ਧਾਬੀ ਇੰਟਰਨੈਸ਼ਨਲ ਹੰਟਿੰਗ ਐਂਡ ਇਕੁਏਸਟ੍ਰੀਅਨ ਐਗਜ਼ੀਬਿਸ਼ਨ (ADIHEX) 2026 ਵਿੱਚ ਮੌਜੂਦ ਦਿਖਾਈ ਦਿੱਤੀ। ਜਦੋਂ ਸ਼ੇਖਾ ਨੂੰ ਪੁੱਛਿਆ ਗਿਆ ਕਿ ਉਸਨੂੰ ਪੰਛੀਆਂ ਬਾਰੇ ਕਿਸਨੇ ਸਿਖਾਇਆ, ਤਾਂ ਉਸਨੇ ਬੇਹੱਦ ਮਾਸੂਮੀਅਤ ਨਾਲ ਜਵਾਬ ਦਿੱਤਾ, "ਮੇਰੇ ਮਾਮੇ ਨੇ"। ਇੰਟਰਨੈੱਟ 'ਤੇ ਲੋਕ ਮਾਮੇ ਅਤੇ ਭਾਣਜੀ ਦੇ ਇਸ ਅਟੁੱਟ ਪਿਆਰ ਅਤੇ ਸਾਂਝ ਦੀ ਲਗਾਤਾਰ ਸ਼ਲਾਘਾ ਕਰ ਰਹੇ ਹਨ।
AED 1.5 million for a Falcon at a Auction 🎊
— Kaartik Gor (@KaartikGor) August 30, 2026
pic.twitter.com/WSD2iOyr4t
ਪੜ੍ਹੋ ਇਹ ਅਹਿਮ ਖ਼ਬਰ- ਨੇਪਾਲ ਹੜ੍ਹ: ਭਾਰੀ ਤਬਾਹੀ 'ਚ ਮ੍ਰਿਤਕਾਂ ਦੀ ਗਿਣਤੀ 1,340 ਤੋਂ ਪਾਰ
ਇਹ ਦੁਰਲੱਭ ਚਿੱਟਾ ਬਾਜ਼ ਅਮਰੀਕਾ ਦੇ 'ਮਾਰਕ ਮੋਗਲਿਚ ਫਾਲਕਨ ਫਾਰਮ' ਦਾ ਹੈ, ਜਿਸ ਦੀ ਪਛਾਣ 'ਅਲਟਰਾ ਵ੍ਹਾਈਟ ਪਿਊਰ ਗਾਇਰ ਗਾਰਮੂਸ਼ਾ' ਬਾਜ਼ ਦੇ ਬੱਚੇ ਵਜੋਂ ਹੋਈ ਹੈ। ਇਹ ਬਾਜ਼ ਆਪਣੇ ਦੁਰਲੱਭ ਚਿੱਟੇ ਖੰਭਾਂ ਅਤੇ ਸ਼ਾਨਦਾਰ ਸਰੀਰਕ ਵਿਸ਼ੇਸ਼ਤਾਵਾਂ ਕਾਰਨ ਨਿਲਾਮੀ ਵਿੱਚ ਮੁੱਖ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਦਾ ਕੁੱਲ ਭਾਰ 1 ਕਿਲੋਗ੍ਰਾਮ ਹੈ ਅਤੇ ਇਸ ਦੀ ਲੰਬਾਈ ਤੇ ਚੌੜਾਈ ਲਗਭਗ 16.5 ਇੰਚ ਹੈ।
ਇਹ ਬੋਲੀ ਇਸ ਸਾਲ ਦੀ ਪ੍ਰਦਰਸ਼ਨੀ ਵਿੱਚ ਵਿਕਣ ਵਾਲੇ ਬਾਜ਼ਾਂ ਵਿੱਚੋਂ ਹੁਣ ਤੱਕ ਦੀ ਸਭ ਤੋਂ ਮਹਿੰਗੀ ਬੋਲੀ ਸਾਬਤ ਹੋਈ ਹੈ। ਦੱਸ ਦੇਈਏ ਕਿ ਅਬੂ ਧਾਬੀ ਦੇ 'ਐਡਨੈਕ' ਸੈਂਟਰ ਵਿੱਚ ਚੱਲ ਰਹੀ ਇਸ ਸਾਲ ਦੀ 'ADIHEX' ਪ੍ਰਦਰਸ਼ਨੀ ਵਿੱਚ ਦੇਸ਼-ਵਿਦੇਸ਼ ਦੇ ਲਗਭਗ 55 ਪ੍ਰਮੁੱਖ ਬਾਜ਼ ਬ੍ਰੀਡਿੰਗ ਅਤੇ ਕੇਅਰ ਫਾਰਮ ਹਿੱਸਾ ਲੈ ਰਹੇ ਹਨ, ਅਤੇ ਇਹ ਪ੍ਰਦਰਸ਼ਨੀ 6 ਸਤੰਬਰ ਤੱਕ ਚੱਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
