ਭਾਰਤੀ ਪਰਬਤਾਰੋਹੀ ਨੇ ਬਣਾਇਆ ਰਿਕਾਰਡ, ਇਕ ਸੀਜ਼ਨ ’ਚ 2 ਚੋਟੀਆਂ ਦੀ ਦੋਹਰੀ ਚੜ੍ਹਾਈ ਕੀਤੀ ਪੂਰੀ
Wednesday, May 29, 2024 - 09:43 AM (IST)
ਕਾਠਮਾਂਡੂ (ਏਜੰਸੀ)- ਭਾਰਤੀ ਪਰਬਤਾਰੋਹੀ ਸਤਯਾਦੀਪ ਗੁਪਤਾ ਨੇ ਇਕ ਸੀਜ਼ਨ ’ਚ 2 ਵਾਰ ਮਾਊਂਟ ਐਵਰੇਸਟ ਤੇ ਮਾਊਂਟ ਲ੍ਹੋਤਸੇ ’ਤੇ ਚੜ੍ਹਣ ਵਾਲੇ ਪਹਿਲੇ ਵਿਅਕਤੀ ਤੇ 11 ਘੰਟੇ ਤੇ 15 ਮਿੰਟ ’ਚ 2 ਚੋਟੀਆਂ ਨੂੰ ਪਾਰ ਕਰਨ ਵਾਲੇ ਪਹਿਲੇ ਭਾਰਤੀ ਬਣ ਕੇ ਇਤਿਹਾਸ ਰਚ ਦਿੱਤਾ ਹੈ। ਮੁਹਿੰਮ ਦਾ ਆਯੋਜਨ ਕਰਨ ਵਾਲੇ ‘ਪਾਇਨੀਅਰ ਐਡਵੈਂਚਰ ਐਕਸਪੀਡਿਸ਼ਨ’ ਅਨੁਸਾਰ ਗੁਪਤਾ ਨੇ ਸੋਮਵਾਰ ਦੁਪਹਿਰ ’ਚ 8516 ਮੀਟਰ ਉੱਚੇ ਮਾਊਂਟ ਲ੍ਹੋਤਸੇ ਤੇ ਅੱਧੀ ਰਾਤ ਨੂੰ 12.45 ਵਜੇ 8849 ਮੀਟਰ ਉੱਚੇ ਮਾਊਂਟ ਐਵਰੇਸਟ ’ਤੇ ਚੜ੍ਹਾਈ ਕੀਤੀ। ਇਹ ਪ੍ਰਾਪਤੀ ਇਕ ਸੀਜ਼ਨ ’ਚ ਦੁਨੀਆ ਦੀ ਸਭ ਤੋਂ ਉੱਚੀ ਤੇ ਚੌਥੀ ਸਭ ਤੋਂ ਉੱਚੀ ਚੋਟੀਆਂ ’ਤੇ ਪਹਿਲੀ ਡਬਲ ਚੜ੍ਹਾਈ ਦਾ ਪ੍ਰਤੀਕ ਹੈ।
ਉਨ੍ਹਾਂ ਨੇ ਮਾਊਂਟ ਐਵਰੇਸਟ ਤੋਂ ਮਾਊਂਟ ਲ੍ਹੋਤਸੇ ਤੱਕ 11 ਘੰਟੇ ਤੇ 15 ਮਿੰਟ ’ਚ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਬਣ ਕੇ ਇਕ ਹੋਰ ਰਿਕਾਰਡ ਵੀ ਬਣਾਇਆ। ਉਨ੍ਹਾਂ ਨਾਲ ਪਵਰਤਾਰੋਹਨ ਗਾਈਡ ਪੇਸਟੋਂਬਾ ਸ਼ੇਰਪਾ ਅਤੇ ਨੀਮਾ ਉਂਗਡੀ ਸ਼ੇਰਪਾ ਵੀ ਸੀ। ਗੁਪਤਾ ਨੇ ਇਸ ਤੋਂ ਪਹਿਲਾਂ 21 ਮਈ ਨੂੰ ਮਾਊਂਟ ਐਵਰੇਸਟ ਤੇ 22 ਮਈ ਨੂੰ ਮਾਊਂਟ ਲ੍ਹੋਤਸੇ ’ਤੇ ਚੜ੍ਹਾਈ ਕੀਤੀ ਸੀ। ਉਹ ਇਸ ਦੋਹਰੀ ਚੜ੍ਹਾਈ ਨੂੰ ਪੂਰਾ ਕਰਨ ਵਾਲੇ ਦੁਨੀਆ ਦੇ ਪਹਿਲੇ ਵਿਅਕਤੀ ਹਨ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਵੱਲੋਂ ਪਾਪੂਆ ਨਿਊ ਗਿਨੀ ਨੂੰ 10 ਲੱਖ ਅਮਰੀਕੀ ਡਾਲਰ ਦੀ ਰਾਹਤ ਸਹਾਇਤਾ ਦਾ ਐਲਾਨ
ਐਵਰੈਸਟ ਦੀ ਚੜ੍ਹਾਈ ਕਰਦੇ ਹੋਏ ਭਾਰਤੀ ਪਰਬਤਾਰੋਹੀ ਦੀ ਮੌਤ
ਮਾਊਂਟ ਐਵਰੇਸਟ ਤੋਂ ਬਚਾਏ ਗਏ ਇਕ ਭਾਰਤੀ ਪਰਬਤਾਰੋਹੀ ਦੀ ਹਸਪਤਾਲ ’ਚ ਮੌਤ ਹੋ ਗਈ ਜਿਸ ਨਾਲ ਦੁਨੀਆ ਦੇ ਸਭ ਤੋਂ ਉੱਚੇ ਪਰਬਤ ’ਤੇ ਇਸ ਮੌਸਮ ’ਚ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। 46 ਸਾਲਾ ਬੰਸੀ ਲਾਲ ਨੂੰ ਪਿਛਲੇ ਹਫਤੇ ਪਹਾੜ ਤੋਂ ਬਚਾਇਆ ਗਿਆ ਅਤੇ ਨੇਪਾਲ ਦੀ ਰਾਜਧਾਨੀ ਦੇ ਇਕ ਹਸਪਤਾਲ ’ਚ ਲਿਜਾਇਆ ਗਿਆ। ਹਸਪਤਾਲ ’ਚ ਉਨ੍ਹਾਂ ਦੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।