ਅਮਰੀਕਾ ਤੋਂ ਜ਼ਿਆਦਾ ਨਿਰਪੱਖ ਅਤੇ ਭਰੋਸੇਮੰਦ ਹੈ ਭਾਰਤੀ ਮੀਡੀਆ

Saturday, Jan 13, 2018 - 05:32 AM (IST)

ਵਾਸ਼ਿੰਗਟਨ — ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਜਦੋਂ ਤੇਜ਼ੀ ਨਾਲ 'ਫੇਕ ਨਿਊਜ਼' ਅਤੇ 'ਫੇਕ ਮੀਡੀਆ' ਜਿਹੇ ਅੱਖਰ ਮਸ਼ਹੂਰ ਹੋ ਰਹੇ ਹਨ। ਉਥੇ ਹੀ ਭਾਰਤ ਦੀ ਇਕ ਵੱਡੀ ਗਿਣਤੀ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਮੇਨਸਟ੍ਰੀਮ ਮੀਡੀਆ ਜ਼ਿਆਦਾ ਨਿਰਪੱਖ ਹੈ। ਪਿਊ ਰਿਸਰਚ ਦੇ ਸਰਵੇਖਣ ਮੁਤਾਬਕ, ਭਾਰਤੀ ਮੀਡੀਆ ਨਿਰਪੱਖਤਾ ਦੇ ਮਾਮਲੇ 'ਚ ਅਮਰੀਕਾ ਤੋਂ ਵੀ ਅੱਗੇ ਹੈ। 
ਅਮਰੀਕਾ 'ਚ ਜਿੱਥੇ 62 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਨਿਊਜ਼ ਆਰਗੀਨਾਇਜੇਸ਼ਨ ਸਹੀ ਢੰਗ ਨਾਲ ਰਿਪੋਰਟਿੰਗ ਕਰ ਰਹੇ ਹਨ, ਤਾਂ ਉਥੇ ਹੀ ਪਿਊ ਸਰਵੇਖਣ ਮੁਤਾਬਕ ਸ਼ਾਮਲ 80 ਫੀਸਦੀ ਭਾਰਤੀਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਨਿਊਜ਼ ਸੰਗਠਨ ਵੱਲੋਂ ਵਿਖਾਈ ਜਾ ਰਹੀਆਂ ਖਬਰਾਂ ਠੀਕ ਹੁੰਦੀਆਂ ਹਨ। ਇੰਨਾ ਹੀ ਨਹੀਂ ਸਿਰਫ 7 ਫੀਸਦੀ ਭਾਰਤੀਆਂ ਨੂੰ ਹੀ ਲੱਗਦਾ ਹੈ ਕਿ ਉਨ੍ਹਾਂ ਦਾ ਮੀਡੀਆ ਖਬਰਾਂ ਨੂੰ ਅਸਲ ਰੂਪ ਨਾਲ ਪੇਸ਼ ਨਹੀਂ ਕਰਦਾ, ਜਦਕਿ ਅਮਰੀਕਾ 'ਚ ਇਹ ਅੰਕੜਾ 43 ਫੀਸਦੀ ਹੈ। 
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਉਹ ਅਗਲੇ ਹਫਤੇ ਗਲਤ ਰਿਪੋਰਟਿੰਗ ਕਰਨ ਵਾਲੇ ਸੰਸਥਾਨਾਂ ਨੂੰ 'ਫੇਕ ਮੀਡੀਆ ਅਵਾਰਡਜ਼' ਦੇਣਗੇ। ਟਰੰਪ ਨੇ ਕਈ ਅਮਰੀਕੀ ਅਖਬਾਰਾਂ ਅਤੇ ਨਿਊਜ਼ ਸਾਈਟਾਂ ਨੂੰ ਫੇਕ ਮੀਡੀਆ ਕਰਾਰ ਦਿੱਤਾ ਸੀ। ਪਿਊ ਸਰਵੇਖਣ ਮੁਤਾਬਕ 72 ਫੀਸਦੀ ਭਾਰਤੀ ਮੰਨਦੇ ਹਨ ਕਿ ਉਨ੍ਹਾਂ ਦੀ ਮੀਡੀਆ ਸਰਕਾਰ ਦੇ ਬਾਰੇ 'ਚ ਨਿਰਪੱਖ ਰਿਪੋਰਟਿੰਗ ਕਰ ਰਹੀ ਹੈ। ਸਿਰਫ 10 ਫੀਸਦੀ ਲੋਕ ਅਜਿਹਾ ਨਹੀਂ ਮੰਨਦੇ, ਜਦਕਿ ਅਮਰੀਕਾ 'ਚ ਇਹ ਅੰਕੜਾ 41 ਫੀਸਦੀ ਹੈ। 
ਤਾਜ਼ਾ ਨਿਊਜ਼ ਸਰਵੇਖਣ ਮੁਤਾਬਕ ਭਾਰਤ ਹੀ ਅਜਿਹਾ ਦੇਸ਼ ਹੈ ਜਿੱਥੇ 61 ਫੀਸਦੀ ਲੋਕ ਲੋਕਲ ਨਿਊਜ਼ ਨੂੰ ਫੋਲੋਅ ਕਰਦੇ ਹਨ, ਜਦਕਿ ਅਮਰੀਕਾ 'ਚ ਸਿਰਫ 40 ਫੀਸਦੀ ਅਤੇ ਦੁਨੀਆ ਭਰ 'ਚ 37 ਫੀਸਦੀ ਲੋਕ ਸਥਾਨਕ ਖਬਰਾਂ ਨੂੰ ਮਹਤੱਵ ਦਿੰਦੇ ਹਨ। ਸਰਵੇਖਣ 'ਚ ਸ਼ਾਮਲ ਸਾਰੇ ਦੇਸ਼ਾਂ 'ਚੋਂ ਸਿਰਫ ਭਾਰਤ ਅਤੇ ਇੰਡੋਨੇਸ਼ੀਆ ਅਜਿਹੇ ਹਨ ਜਿੱਥੇ ਰਾਸ਼ਟਰੀ ਖਬਰਾਂ ਤੋਂ ਜ਼ਿਆਦਾ ਸਥਾਨਕ ਖਬਰਾਂ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ। 
ਦੂਜੇ ਪਾਸੇ ਦੁਨੀਆ ਭਰ 'ਚ 57 ਫੀਸਦੀ ਲੋਕ ਅੰਤਰ-ਰਾਸ਼ਟਰੀ ਖਬਰਾਂ 'ਤੇ ਕਰੀਬੀ ਨਜ਼ਰ ਰੱਖਦੇ ਹਨ ਅਤੇ 16 ਫੀਸਦੀ ਲੋਕ ਬੇਹੱਦ ਕਰੀਬੀ ਨਾਲ ਫੋਲੋਅ ਕਰਦੇ ਹਨ। ਭਾਰਤ 'ਚ ਇਹ ਅੰਕੜਾ 53 ਫੀਸਦੀ ਅਤੇ 20 ਫੀਸਦੀ ਹੈ। ਸਰਵੇਖਣ 'ਚ ਸ਼ਾਮਲ ਸਿਰਫ 16 ਫੀਸਦੀ ਭਾਰਤੀਆਂ ਨੇ ਮੰਨਿਆ ਕਿ ਉਹ ਅਮਰੀਕਾ ਦੀਆਂ ਖਬਰਾਂ ਨੂੰ ਧਿਆਨ ਨਾਲ ਪੱੜਦੇ ਹਨ। ਭਾਰਤ 'ਚ 15 ਫੀਸਦੀ ਲੋਕਾਂ ਨੇ ਇਹ ਵੀ ਮੰਨਿਆ ਹੈ ਕਿ ਦੈਨਿਕ ਖਬਰਾਂ ਲਈ ਉਹ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹਨ।


Related News