ਕੈਨੇਡਾ ''ਚ ਇਮੀਗ੍ਰੇਸ਼ਨ ਧੋਖਾਧੜੀ ਲਈ ਭਾਰਤੀ ਵਿਅਕਤੀ ਨੂੰ 20,000 ਡਾਲਰ ਦਾ ਜੁਰਮਾਨਾ

Thursday, Oct 26, 2023 - 12:03 PM (IST)

ਕੈਨੇਡਾ ''ਚ ਇਮੀਗ੍ਰੇਸ਼ਨ ਧੋਖਾਧੜੀ ਲਈ ਭਾਰਤੀ ਵਿਅਕਤੀ ਨੂੰ 20,000 ਡਾਲਰ ਦਾ ਜੁਰਮਾਨਾ

ਓਟਾਵਾ (ਏਜੰਸੀ)- ਕੈਨੇਡੀਅਨ ਸੂਬੇ ਮੈਨੀਟੋਬਾ ਵਿੱਚ ਨਵੇਂ ਆਏ ਲੋਕਾਂ ਨੂੰ ਕੰਮ ਕਰਨ ਲਈ ਪਰਮਿਟ ਦਿਵਾਉਣ ਵਿੱਚ ਮਦਦ ਕਰਨ ਲਈ ਦਸਤਾਵੇਜ਼ਾਂ ਦੀ ਗ਼ਲਤ ਜਾਣਕਾਰੀ ਦੇ ਕੇ ਇਮੀਗ੍ਰੇਸ਼ਨ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿੱਚ ਭਾਰਤੀ ਮੂਲ ਦੇ 41 ਸਾਲਾ ਵਿਅਕਤੀ ਨੂੰ 20,000 ਕੈਨੇਡੀਅਨ ਡਾਲਰ (14,484 ਅਮਰੀਕੀ ਡਾਲਰ) ਦਾ ਜੁਰਮਾਨਾ ਲਗਾਇਆ ਗਿਆ ਹੈ। ਇੱਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਸੀ.ਬੀ.ਸੀ. ਨਿਊਜ਼ ਨੇ ਸੋਮਵਾਰ ਨੂੰ ਦੱਸਿਆ ਕੀਤੀ ਕਿ ਅਵਤਾਰ ਸਿੰਘ ਸੋਹੀ, ਜੋ ਕਿ 2006 ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ ਅਤੇ ਦੋ ਬੱਚਿਆਂ ਦਾ ਪਿਤਾ ਹੈ, ਨੇ ਕੈਨੇਡਾ ਇਮੀਗ੍ਰੇਸ਼ਨ ਅਤੇ ਰਫਿਊਜੀ ਪ੍ਰੋਟੈਕਸ਼ਨ ਐਕਟ ਦੇ ਤਹਿਤ ਗਲਤ ਪੇਸ਼ਕਾਰੀ ਕਰਨ ਦਾ ਆਪਣਾ ਦੋਸ਼ ਮੰਨਿਆ ਹੈ। ਮੈਨੀਟੋਬਾ ਦੀ ਸੂਬਾਈ ਕੋਰਟ ਨੇ ਸੋਮਵਾਰ ਨੂੰ ਸੁਣਵਾਈ ਕੀਤੀ ਕਿ ਸੋਹੀ ਨੇ ਦਾਅਵਾ ਕੀਤਾ ਕਿ ਇੱਕ ਭਾਰਤੀ ਔਰਤ, ਜੋ ਕਿ ਲੇਬਰ ਮਾਰਕੀਟ ਇਮਪੈਕਟ ਅਸੈਸਮੈਂਟ (LMIA) 'ਤੇ ਕੈਨੇਡਾ ਆਈ ਸੀ, ਉਸ ਲਈ ਇੱਕ ਨੈਨੀ ਵਜੋਂ ਕੰਮ ਕਰ ਰਹੀ ਸੀ, ਜਦੋਂਕਿ ਉਹ ਨੈਨੀ ਨਹੀਂ ਸੀ।

ਇਹ ਵੀ ਪੜ੍ਹੋ: ਨੇਤਨਯਾਹੂ ਦੀ ਚਿਤਾਵਨੀ, ਗਾਜ਼ਾ 'ਚ ਜ਼ਮੀਨੀ ਹਮਲੇ ਜਲਦੀ, ਹਮਾਸ ਦੇ ਸਾਰੇ ਮੈਂਬਰਾਂ ਦੀ ਮੌਤ ਨੇੜੇ

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਸਥਾਈ ਵਿਦੇਸ਼ੀ ਕਰਮਚਾਰੀ ਦੀ ਜ਼ਰੂਰਤ ਪ੍ਰਦਰਸ਼ਿਤ ਹੋਣ ਤੋਂ ਬਾਅਦ LMIA ਜਾਰੀ ਕੀਤੇ ਜਾਂਦੇ ਹਨ, ਕਿਉਂਕਿ ਨੌਕਰੀ ਕਰਨ ਲਈ ਕੋਈ ਨਾਗਰਿਕ ਜਾਂ ਸਥਾਈ ਨਿਵਾਸੀ ਉਪਲਬਧ ਨਹੀਂ ਹੁੰਦਾ ਹੈ। ਮਾਮਲੇ ਵਿਚ ਸਰਕਾਰੀ ਵਕੀਲ ਨੇ ਕਿਹਾ ਕਿ ਔਰਤ ਗੈਰ-ਕਾਨੂੰਨੀ ਤੌਰ 'ਤੇ ਕਿਤੇ ਹੋਰ ਕੰਮ ਕਰ ਰਹੀ ਸੀ, ਪਰ ਅਵਤਾਰ ਨੇ ਉਸ ਨੂੰ ਇਹ ਦਿਖਾਉਣ ਲਈ ਭੁਗਤਾਨ ਰਸੀਦਾਂ ਦਿੱਤੀਆਂ ਕਿ ਉਹ ਮਾਰਚ 2019 ਤੋਂ ਜੁਲਾਈ 2021 ਤੱਕ ਉਸ ਲਈ ਕੰਮ ਕਰ ਰਹੀ ਸੀ। ਉਸ ਨੇ ਉਸ ਨੂੰ ਕਈ ਦਸਤਖਤ ਕੀਤੇ ਦਸਤਾਵੇਜ਼ ਵੀ ਪ੍ਰਦਾਨ ਕੀਤੇ ਜੋ ਉਸਨੇ ਆਪਣੀ ਸਥਾਈ ਨਿਵਾਸ ਅਰਜ਼ੀ ਦੇ ਹਿੱਸੇ ਵਜੋਂ ਵਰਤੇ ਸਨ। ਰਿਪੋਰਟ ਵਿੱਚ ਫੈਡਰਲ ਕਰਾਊਨ ਅਟਾਰਨੀ ਮੈਟ ਸਿੰਕਲੇਅਰ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਇਮੀਗ੍ਰੇਸ਼ਨ ਪ੍ਰਣਾਲੀ ਨੂੰ ਕਮਜ਼ੋਰ ਕਰਨ ਲਈ ਦਸਤਾਵੇਜ਼ ਤਿਆਰ ਕਰਕੇ ਅਵਤਾਰ ਨੇ ਧੋਖਾਧੜੀ ਕੀਤੀ ਹੈ।" ਕਰਾਊਨ ਅਤੇ ਬਚਾਅ ਪੱਖ ਨੇ ਸੋਹੀ ਲਈ 20,000 ਕੈਨੇਡੀਅਨ ਡਾਲਰ ਦੇ ਜੁਰਮਾਨੇ ਲਈ ਸਹਿਮਤੀ ਦਿੱਤੀ, ਜਿਸ 'ਤੇ ਜੱਜ ਨੇ ਹਸਤਾਖ਼ਰ ਕਰ ਦਿੱਤੇ। ਅਦਾਲਤ ਨੂੰ ਦੱਸਿਆ ਗਿਆ ਸੀ ਕਿ ਇਸ ਅਪਰਾਧ ਲਈ ਵੱਧ ਤੋਂ ਵੱਧ ਸਜ਼ਾ 50,000 ਕੈਨੇਡੀਅਨ ਡਾਲਰ ਜੁਰਮਾਨਾ ਅਤੇ/ਜਾਂ 2 ਸਾਲ ਦੀ ਜੇਲ੍ਹ ਹੈ। ਮੈਟ ਸਿੰਕਲੇਅਰ ਨੇ ਕਿਹਾ, "ਉਸ ਦਾ ਵਿਵਹਾਰ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਭਰੋਸੇ ਨੂੰ ਕਮਜ਼ੋਰ ਕਰਦਾ ਹੈ ਅਤੇ ਇਸਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ।"

ਇਹ ਵੀ ਪੜ੍ਹੋ: ਟੋਰਾਂਟੋ ਪੁਲਸ ਦੀ ਵੱਡੀ ਕਾਰਵਾਈ, 60 ਮਿਲੀਅਨ ਡਾਲਰ ਦੀਆਂ 1000 ਤੋਂ ਵੱਧ ਚੋਰੀ ਦੀਆਂ ਕਾਰਾਂ ਬਰਾਮਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News