ਅਮਰੀਕਾ ''ਚ ਨਾਬਾਲਗ ''ਪ੍ਰੇਮਿਕਾ'' ਨੂੰ ਮਿਲਣ ਗਿਆ ਭਾਰਤੀ ਵਿਅਕਤੀ ਗ੍ਰਿਫ਼ਤਾਰ, ਹੋਵੇਗਾ ਡਿਪੋਰਟ
Sunday, Jul 20, 2025 - 11:19 AM (IST)

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਵਿੱਚ ਇੱਕ ਭਾਰਤੀ ਨੌਜਵਾਨ ਮੌਜ-ਮਸਤੀ ਕਰਨ ਦੇ ਇਰਾਦੇ ਦੇ ਨਾਲ ਇੱਕ 14 ਸਾਲ ਦੀ ਕੁੜੀ ਨੂੰ ਮਿਲਣ ਗਿਆ, ਪਰ ਉੱਥੇ ਪਹੰੁਚ ਕੇ ਉਹ ਹੈਰਾਨ ਰਹਿ ਗਿਆ ਕਿਉਂਕਿ ਕੁੜੀ ਉੱਥੇ ਨਹੀਂ ਸੀ, ਪਰ ਪੁਲਿਸ ਉਸਦੀ ਉਡੀਕ ਕਰ ਰਹੀ ਸੀ। ਜਿਵੇਂ ਹੀ ਉਹ ਉੱਥੇ ਪਹੁੰਚਿਆ, ਪੁਲਿਸ ਨੇ ਉਸ ਨੂੰ ਹੱਥਕੜੀ ਲਗਾ ਕੇ ਕਾਰ ਵਿੱਚ ਬਿਠਾ ਲਿਆ। ਅਮਰੀਕਾ ਵਿੱਚ ਰਹਿਣ ਵਾਲੇ ਇਸ ਭਾਰਤੀ ਨੂੰ ਜਾਰਜੀਆ ਰਾਜ ਦੇ ਚੈਰੋਕੀ ਕਾਉਂਟੀ ਸ਼ੈਰਿਫ਼ ਦਫ਼ਤਰ ਨੇ ਗ੍ਰਿਫ਼ਤਾਰ ਕੀਤਾ ਹੈ। ਲੰਘੀ 17 ਜੁਲਾਈ ਨੂੰ ਜਦੋਂ 34 ਸਾਲਾ ਵਿਅਕਤੀ ਆਪਣੀ 14 ਸਾਲਾ ਪ੍ਰੇਮਿਕਾ ਨੂੰ ਮਿਲਣ ਲਈ ਪਹੁੰਚਿਆ ਤਾਂ ਉਸ ਨੂੰ ਹੱਥਕੜੀ ਲਗਾ ਕੇ ਇੱਕ ਕਾਰ ਵਿੱਚ ਬਿਠਾ ਦਿੱਤਾ ਗਿਆ। ਪੁਲਿਸ ਅਨੁਸਾਰ ਦੋਸ਼ੀ ਦਾ ਨਾਮ ਸੁਧਾਕਰ ਗੋਗੀਰੇਡੀ ਹੈ ਅਤੇ ਉਹ ਅਲਫਰੇਟਾ ਵਿੱਚ ਰਹਿੰਦਾ ਹੈ।
ਸੁਧਾਕਰ ਗੋਗੀਰੇਡੀ ਜਿਸ 14 ਸਾਲਾ ਲੜਕੀ ਨੂੰ ਸੋਸ਼ਲ ਮੀਡੀਆ 'ਤੇ ਮਿਲਿਆ ਸੀ, ਉਹ ਅਸਲ ਵਿੱਚ ਇੱਕ ਅੰਡਰਕਵਰ ਏਜੰਟ ਦੁਆਰਾ ਬਣਾਈ ਗਈ ਇੱਕ ਜਾਅਲੀ ਪ੍ਰੋਫਾਈਲ ਸੀ। ਸੁਧਾਕਰ ਨੇ ਉਸ ਨਾਲ ਗੰਦੀਆਂ ਗੱਲਾਂ ਕੀਤੀਆਂ ਅਤੇ ਉਸ ਨਾਲ ਸੈਕਸ ਕਰਨ ਦੇ ਇਰਾਦੇ ਨਾਲ ਉਸ ਨੂੰ ਮਿਲਣ ਲਈ ਵੀ ਸਹਿਮਤ ਹੋ ਗਿਆ, ਭਾਵੇਂ ਕਿ ਉਹ ਜਾਣਦਾ ਸੀ ਕਿ ਲੜਕੀ 14 ਸਾਲ ਦੀ ਹੈ। ਸੁਧਾਕਰ ਵਰਗੇ ਸ਼ਿਕਾਰੀਆਂ ਨੂੰ ਫੜਨ ਲਈ ਸਥਾਨਕ ਪੁਲਿਸ ਅਤੇ ਸੰਘੀ ਅਧਿਕਾਰੀਆਂ ਦੁਆਰਾ ਇੱਕ ਗੁਪਤ ਕਾਰਵਾਈ ਚਲਾਈ ਗਈ, ਜਿਸ ਵਿੱਚ ਅਜਿਹੇ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਕੁੜੀਆਂ ਦੇ ਨਾਮ 'ਤੇ ਜਾਅਲੀ ਪ੍ਰੋਫਾਈਲ ਬਣਾ ਕੇ ਲੁਭਾਇਆ ਗਿਆ ਸੀ। ਅਤੇ ਜਿਸ ਵਿੱਚ ਸੁਧਾਕਰ ਸਮੇਤ ਕੁੱਲ 12 ਲੋਕਾਂ ਨੂੰ ਪੁਲਿਸ ਨੇ ਫੜਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਸਰਕਾਰ ਦੀ ਵੱਡੀ ਕਾਰਵਾਈ, 700 ਪ੍ਰਵਾਸੀ ਕੀਤੇ ਡਿਪੋਰਟ
ਇਨ੍ਹਾਂ ਸਾਰੇ ਲੋਕਾਂ ਨੂੰ ਸੰਗੀਨ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜੇਕਰ ਉਨ੍ਹਾਂ ਵਿਰੁੱਧ ਅਪਰਾਧ ਅਦਾਲਤ ਵਿੱਚ ਸਾਬਤ ਹੁੰਦਾ ਹੈ, ਤਾਂ ਉਨ੍ਹਾਂ ਨੂੰ ਪੰਜ ਤੋਂ 20 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਸੁਧਾਕਰ ਅਮਰੀਕਾ ਵਿੱਚ ਕਿਸ ਸਥਿਤੀ ਵਿੱਚ ਰਹਿ ਰਿਹਾ ਸੀ, ਇਸ ਬਾਰੇ ਕੋਈ ਖਾਸ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ, ਹਾਲਾਂਕਿ ਉਸ ਵਿਰੁੱਧ ਦੋਸ਼ਾਂ ਵਿੱਚ ਇਹ ਸ਼ਾਮਲ ਹੈ ਕਿ ਉਸ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਭਾਵੇਂ ਉਸ ਕੋਲ ਗ੍ਰੀਨ ਕਾਰਡ ਹੋਵੇ। ਅਮਰੀਕਾ ਦੇ ਵੱਖ-ਵੱਖ ਰਾਜਾਂ ਦੀ ਪੁਲਿਸ ਇਸ ਚਾਲ ਦੀ ਵਰਤੋਂ ਉਨ੍ਹਾਂ ਲੋਕਾਂ ਨੂੰ ਫਸਾਉਣ ਲਈ ਕਰਦੀ ਹੈ ਜੋ ਨਾਬਾਲਗ ਕੁੜੀਆਂ ਨੂੰ ਦੇਖ ਰਹੇ ਹਨ। ਕਿਸੇ ਵੀ ਵਿਅਕਤੀ ਵਿਰੁੱਧ ਠੋਸ ਸਬੂਤ ਬਣਾਉਣ ਲਈ ਲੜਕੀ ਦੇ ਨਾਮ 'ਤੇ ਇੱਕ ਜਾਅਲੀ ਪ੍ਰੋਫਾਈਲ ਬਣਾਈ ਜਾਂਦੀ ਹੈ ਅਤੇ ਉਸ ਵਿੱਚ ਲੜਕੀ ਦੀ ਉਮਰ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਜਾਂਦਾ ਹੈ। ਇੰਨਾ ਹੀ ਨਹੀਂ ਇਸ ਚੈਟਿੰਗ ਵਿੱਚ ਅਸ਼ਲੀਲ ਭਾਸ਼ਾ ਅਤੇ ਨਸ਼ੀਲੇ ਪਦਾਰਥਾਂ ਦਾ ਵੀ ਜ਼ਿਕਰ ਕੀਤਾ ਜਾਂਦਾ ਹੈ ਅਤੇ ਕਈ ਵਾਰ ਫੋਟੋਆਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।