ਸ਼੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ 'ਚ ਇਸ ਭਾਰਤੀ ਨੇ ਕੀਤੀ ਸੀ ਮਦਦ

02/28/2018 3:45:33 PM

ਅਜਮਾਨ, ਸੰਯੁਕਤ ਅਰਬ ਅਮੀਰਾਤ— ਭਾਰਤ 'ਚ ਆਪਣੇ ਲੱਖਾਂ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਤੋਂ ਦੂਰ ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਦੇਸ਼ ਵਾਪਸ ਭੇਜਣ 'ਚ ਇਕ ਹਮਵਤਨ ਹੀ ਮਦਦਗਾਰ ਦੇ ਤੌਰ 'ਤੇ ਸਾਹਮਣੇ ਆਇਆ। ਇੱਥੇ ਦੱਸ ਦੇਈਏ ਕਿ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਸੰਯੁਕਤ ਅਰਬ ਅਮੀਰਾਤ ਦੇ ਇਕ ਸਾਧਾਰਨ ਜਿਹੇ ਮੁਰਦਾ ਘਰ ਵਿਚ ਰੱਖੀ ਹੋਈ ਸੀ। ਦੁਬਈ 'ਚ ਮੌਜੂਦ ਅਸ਼ਰਫ ਸ਼ੇਰੀ ਥਾਮਾਰਾਸਰੀ ਨਾਂ ਦੇ ਭਾਰਤੀ ਨੇ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ 'ਚ ਮਦਦ ਕੀਤੀ। ਅਸ਼ਰਫ ਭਾਰਤ ਦੇ ਕੇਰਲ ਦੇ ਰਹਿਣ ਵਾਲੇ ਹਨ, ਜੋ ਇੱਥੇ ਅਮੀਰਾਤ 'ਚ ਮਰਨ ਵਾਲੇ ਲੋਕਾਂ ਦੀ ਮ੍ਰਿਤਕ ਦੇਹ ਨੂੰ ਦੇਸ਼ ਵਾਪਸ ਭੇਜਣ 'ਚ ਮਦਦ ਕਰਦੇ ਹਨ।

PunjabKesari
ਥਾਮਾਰਾਸਰੀ ਨੇ ਕਰਜ਼ ਹੇਠ ਦੱਬੇ ਮਜ਼ਦੂਰਾਂ ਤੋਂ ਲੈ ਕੇ ਅਮੀਰਾਂ ਤੱਕ 4700 ਮ੍ਰਿਤਕ ਦੇਹਾਂ ਨੂੰ ਦੁਨੀਆ ਦੇ 38 ਦੇਸ਼ਾਂ ਤਕ ਭੇਜਣ 'ਚ ਮਦਦ ਕੀਤੀ ਹੈ। ਉਹ ਇਸ ਨੂੰ ਉਨ੍ਹਾਂ ਲੋਕਾਂ ਪ੍ਰਤੀ ਆਪਣੀ ਨੈਤਿਕ ਜ਼ਿੰਮੇਵਾਰੀ ਮੰਨਦੇ ਹਨ, ਜਿਨ੍ਹਾਂ ਨੇ ਆਪਣਾ ਘਰ ਛੱਡ ਕੇ ਇਸ ਰੇਗਿਸਤਾਨੀ ਦੇਸ਼ 'ਚ ਰਹਿਣਾ ਪੈਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਇਹ ਸਭ ਕੁਝ ਲੋਕਾਂ ਦੀਆਂ ਦੁਆਵਾਂ ਹਾਸਲ ਕਰਨ ਲਈ ਕਰਦਾ ਹਾਂ । ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਜਦ ਇੱਥੇ ਕਿਸੇ ਵਿਦੇਸ਼ੀ ਦੀ ਮੌਤ ਹੁੰਦੀ ਹੈ ਤਾਂ ਲੋਕਾਂ ਨੂੰ ਮ੍ਰਿਤਕ ਦੇਹਾਂ ਉਨ੍ਹਾਂ ਦੇ ਦੇਸ਼ ਭੇਜਣ ਦੀ ਪ੍ਰਕਿਰਿਆ ਬਾਰੇ ਚੰਗੀ ਤਰ੍ਹਾਂ ਪਤਾ ਨਹੀਂ ਹੁੰਦਾ, ਇਸੇ ਲਈ ਉਹ ਲੋਕਾਂ ਦੀ ਮਦਦ ਲਈ ਅੱਗੇ ਆਉਂਦੇ ਹਨ।


Related News