ਭਾਰਤੀ-ਗੁਜਰਾਤੀ ਵਿਅਕਤੀ ਪਿਨਾਲ ਪਟੇਲ ਦੇ ਤਿੰਨ ਕਾਤਲਾਂ ਨੂੰ ਉਮਰ ਕੈਦ

Sunday, Aug 25, 2024 - 12:37 PM (IST)

ਭਾਰਤੀ-ਗੁਜਰਾਤੀ ਵਿਅਕਤੀ ਪਿਨਾਲ ਪਟੇਲ ਦੇ ਤਿੰਨ ਕਾਤਲਾਂ ਨੂੰ ਉਮਰ ਕੈਦ

ਨਿਊਯਾਰਕ (ਰਾਜ ਗੋਗਨਾ)-  ਜਾਰਜੀਆ ਵਿੱਚ ਰਹਿਣ ਵਾਲੇ ਇੱਕ ਭਾਰਤੀ ਗੁਜਰਾਤੀ ਪਿਨਾਲ ਪਟੇਲ ਦੇ ਪਰਿਵਾਰ ਨੂੰ ਗੋਲੀ ਮਾਰਨ ਵਾਲਿਆਂ ਨੂੰ ਅਦਾਲਤ ਨੇ ਉਮਰ ਕੈਦ ਦੀ ਸ਼ਜਾ ਸੁਣਾਈ। ਜਨਵਰੀ 2023 ਵਿੱਚ ਪਿਨਾਲ ਪਟੇਲ ਦੇ ਪਰਿਵਾਰ 'ਤੇ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਗਈ ਸੀ ਜਿਸ ਵਿੱਚ ਪਿਨਾਲ ਪਟੇਲ ਦੀ ਮੌਤ ਹੋ ਗਈ ਸੀ।ਇਹ ਘਟਨਾ ਜਾਰਜੀਆ ਸੂਬੇ ਦੀ ਬਿਬ ਕਾਉਂਟੀ ਵਿੱਚ ਲੁੱਟ ਦੇ ਇਰਾਦੇ ਨਾਲ ਵਾਪਰੀ ਸੀ।

PunjabKesari

ਭਾਰਤੀ ਗੁਜਰਾਤੀ ਪਰਿਵਾਰ ਨੂੰ ਗੋਲੀ ਮਾਰਨ ਸਮੇਤ ਕਈ ਅਪਰਾਧਾਂ ਵਿੱਚ ਸ਼ਾਮਲ ਹੋਣ ਲਈ ਅਦਾਲਤ ਨੇ ਤਿੰਨ ਗੈਰ ਗੋਰੇ ਮੂਲ ਦੇ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ । ਤਿੰਨਾਂ ਦੋਸ਼ੀਆਂ ਨੇ ਇੱਕ ਸ਼ਰਾਬ ਦੀ ਦੁਕਾਨ 'ਤੇ ਮੈਨੇਜਰ ਵਜੋਂ ਕੰਮ ਕਰਨ ਵਾਲੇ ਪਿਨਾਲ ਪਟੇਲ ਦੇ ਪਰਿਵਾਰ 'ਤੇ ਗੋਲੀਬਾਰੀ ਕੀਤੀ ਸੀ।ਜਿਸ 'ਚ ਪਿਨਾਲ ਪਟੇਲ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਅਤੇ ਧੀ ਨੂੰ ਵੀ ਗੋਲੀਆਂ ਲੱਗੀਆਂ ਸਨ ਪਰ ਉਹਨਾਂ ਦੀ ਜਾਨ ਬੱਚ ਗਈ ਸੀ।ਇਹ ਘਟਨਾ 21 ਜਨਵਰੀ, 2023 ਨੂੰ ਵਾਪਰੀ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਸਮੇਤ 600 ਤੋਂ ਵੱਧ ਏਸ਼ੀਆਈ ਪ੍ਰਵਾਸੀ ਬ੍ਰਾਜ਼ੀਲ ਦੇ ਹਵਾਈ ਅੱਡੇ 'ਤੇ ਫਸੇ 

ਇਸ ਘਟਨਾ 'ਚ ਪਿਨਾਲ ਪਟੇਲ ਆਪਣੇ ਪਰਿਵਾਰ ਨਾਲ ਘਰ ਜਾ ਰਿਹਾ ਸੀ ਕਿ ਰਾਤ ਕਰੀਬ 11:00 ਕੁ ਵਜੇ ਉਸ ਦੇ ਪਰਿਵਾਰ 'ਤੇ ਗੋਲੀ ਚਲਾ ਦਿੱਤੀ ਗਈ। ਤਿੰਨ ਨਕਾਬਪੋਸ਼ ਸ਼ੂਟਰ ਲੁੱਟ-ਖੋਹ, ਹਿੰਸਕ ਹਮਲੇ ਦੇ ਹੋਰ ਗੰਭੀਰ ਅਪਰਾਧਾਂ ਵਿੱਚ ਵੀ ਸ਼ਾਮਲ ਸਨ। ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪਿਨਾਲ ਪਟੇਲ ਨੂੰ ਲੁੱਟਣ ਆਏ ਲੋਕਾਂ ਦਾ ਉਨ੍ਹਾਂ ਵਲੋਂ ਵਿਰੋਧ ਕਰਨ ਦੌਰਾਨ ਗੋਲੀ ਮਾਰ ਦਿੱਤੀ ਗਈ, ਜਿਸ 'ਚ ਉਨ੍ਹਾਂ ਦੀ ਪਤਨੀ ਰੂਪਲ ਪਟੇਲ ਅਤੇ ਬੇਟੀ ਭਗਤੀ ਪਟੇਲ ਨੂੰ ਵੀ ਗੋਲੀ ਲੱਗੀ।ਪ੍ਰੰਤੂ ਉਨ੍ਹਾਂ ਦੀ ਜਾਨ ਬੱਚ ਗਈ ਸੀ।ਭਾਰਤੀ ਗੁਜਰਾਤੀ ਪਰਿਵਾਰ ਦਾ ਗੁਜਰਾਤ ਰਾਜ ਦੇ ਕਰਮਸ਼ਾਦ (ਆਨੰਦ) ਜਿਲ੍ਹੇ ਦੇ ਨਾਲ ਹੈ।ਪੁਲਸ ਨੇ ਗੋਲੀਬਾਰੀ ਦੇ ਮਾਮਲੇ 'ਚ ਲਗਾਤਾਰ ਤਿੰਨ ਦੋਸ਼ੀਆਂ ਨੂੰ ਜਨਵਰੀ 2023 'ਚ ਜਿੰਨਾਂ ਦੇ ਨਾਂ ਸ਼ੌਨ ਮਿਲਸ, ਕੀਥ ਬੇਡਿੰਗਫੀਲਡ ਅਤੇ 20 ਸਾਲਾ ਡੌਨੀ ਵ੍ਹਾਈਟ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਸ਼ੀਆਂ ਨੇ ਪਿਨਾਲ ਪਟੇਲ ਦੇ ਪਰਿਵਾਰ 'ਤੇ ਹਮਲਾ ਕਰਨ ਤੋਂ ਇਲਾਵਾ ਕਈ ਹੋਰ ਅਪਰਾਧ ਵੀ ਕਬੂਲ ਕੀਤੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News