ਇਸ ਸ਼ਖਸ 'ਤੇ ਚੱਲਿਆ ਭਾਰਤੀ ਖਾਣੇ ਦਾ ਜਾਦੂ, ਦੂਜੇ ਦੇਸ਼ ਤੋਂ ਮੰਗਵਾ ਲਈ ਡਿੱਸ਼

01/16/2018 12:55:51 PM

ਪੈਰਿਸ(ਬਿਊਰੋ)— ਇਹ ਗੱਲ ਤਾਂ ਤੁਹਾਨੂੰ ਪਤਾ ਹੀ ਹੈ ਕਿ ਭਾਰਤੀ ਖਾਣੇ ਦੀ ਸਾਰੀ ਦੁਨੀਆ ਦੀਵਾਨੀ ਹੈ ਪਰ ਫਰਾਂਸ ਵਿਚ ਇਕ ਸ਼ਖਸ ਅਜਿਹਾ ਵੀ ਹੈ ਜੋ ਹਿੰਦੁਸਤਾਨੀ ਜ਼ਾਇਕੇ ਦਾ ਇੰਨਾ ਸ਼ੌਕੀਨ ਹੈ ਕਿ ਉਸ ਨੇ ਆਪਣਾ ਪਸੰਦੀਦਾ ਖਾਣਾ 800 ਕਿਲੋਮੀਟਰ ਦੂਰੀ ਤੋਂ ਡਿਲੀਵਰ ਕਰਵਾ ਲਿਆ। ਇੰਨਾ ਹੀ ਨਹੀਂ ਆਪਣੇ ਖਾਸ ਗ੍ਰਾਹਕ ਲਈ ਇਹ ਰੈਸਟੋਰੈਂਟ ਫਲਾਇਟ ਤੋਂ ਦੂਜੇ ਦੇਸ਼ ਵਿਚ ਖਾਣਾ ਡਿਲੀਵਰ ਕਰਨ ਆਇਆ। ਫਰਾਂਸ ਵਿਚ ਕੰਮ ਕਰ ਰਹੇ ਬ੍ਰਿਟਿਸ਼ ਪਾਇਲਟ ਜੈਮਸ ਐਮਰੀ ਨੇ ਇਕ ਵਾਰ ਲੰਡਨ ਦੇ ਕਸਬੇ ਹੈਂਪਸ਼ਾਇਰ ਵਿਚ 'ਅਕਾਸ਼' ਨਾਂ ਦੇ ਇੰਡੀਅਨ ਰੈਸਟੋਰੈਂਟ ਵਿਚ ਇਕ ਚਿਕਨ ਡਿੱਸ਼ ਖਾਦੀ। ਮਿਰਚ-ਮਸਾਲੇ ਵਾਲਾ ਖਾਣਾ ਖਾਣ ਦੇ ਸ਼ੌਕੀਨ ਜੈਮਸ ਇਸ ਡਿੱੱਸ਼ ਨੂੰ ਖਾ ਕੇ ਉਸ ਦੇ ਦੀਵਾਨੇ ਹੋ ਗਏ ਪਰ ਪਾਇਲਟ ਹੋਣ ਦੇ ਚਲਦੇ ਉਹ ਕਾਫੀ ਸਮੇਂ ਤੋਂ ਉਸ ਰੈਸਟੋਰੈਂਟ ਵਿਚ ਆਪਣੀ ਪਸੰਦੀਦਾ ਡਿੱਸ਼ ਖਾਣ ਨਹੀਂ ਜਾ ਪਾ ਰਹੇ ਸਨ।

PunjabKesari
ਫੇਸਬੁੱਕ ਗਰੁੱਪ ਨੇ ਪਹੁੰਚਾਈ ਪਾਇਲਟ ਦੀ ਡਿੱਸ਼
ਬੀਤੇ ਦਸੰਬਰ ਦੇ ਮਹੀਨੇ ਵਿਚ ਜੈਮਸ ਨੇ ਆਪਣੀ ਪਸੰਸੀਦਾ ਡਿੱਸ਼ 'ਚਿਕਨ ਫਾਲ' ਖਾਣ ਲਈ ਇਕ ਫੇਸਬੁੱਕ ਪੇਜ਼ ਬਣਾਇਆ ਤਾਂ ਕਿ ਅਕਾਸ਼ ਰੈਸਟੋਰੈਂਟ ਉਨ੍ਹਾਂ ਨੂੰ ਫਰਾਂਸ ਵਿਚ ਹੀ ਖਾਣਾ ਡਿਲੀਵਰ ਕਰ ਸਕੇ। ਬੀਤੇ ਸ਼ਨੀਵਾਰ ਨੂੰ ਲੱਗਭਗ 800 ਕਿਲੋਮੀਟਰ ਦਾ ਸਫਰ, 4 ਘੰਟੇ ਤੈਅ ਕਰ ਕੇ ਉਨ੍ਹਾਂ ਆਰਡਰ ਫਰਾਂਸ ਦੇ ਬੋਰਡੋਕਸ ਪਹੁੰਚਾ ਦਿੱਤਾ ਗਿਆ। ਇਸ ਆਰਡਰ ਵਿਚ 70 ਡਿੱਸ਼, 75 ਕਿਸਮ ਦੀਆਂ ਰਾਈਸ ਡਿੱਸ਼ ਅਤੇ ਨਾਲ ਹੀ ਅੰਬ ਦੀ ਚੱਟਨੀ, ਜੈਮਸ ਅਤੇ ਉਸ ਦੀ ਟੀਮ ਲਈ ਭੇਜੀ ਗਈ।

PunjabKesari
ਜੈਮਸ ਨੂੰ ਪਸੰਦ ਹੈ ਭਾਰਤੀ ਸਵਾਦ
ਬ੍ਰਿਟੇਨ ਦੇ ਰਹਿਣ ਵਾਲੇ ਜੈਮਸ ਨੇ ਦੱਸਿਆ ਜਦੋਂ ਵੀ ਉਹ ਅਕਾਸ਼ ਰੈਸਟੋਰੈਂਟ ਵਿਚ ਖਾਣਾ ਖਾਣ ਜਾਂਦੇ ਹਨ ਤਾਂ ਦੱਸਦੇ ਹਨ ਕਿ ਫਰਾਂਸ ਵਿਚ ਉਨ੍ਹਾਂ ਨੂੰ ਭਾਰਤੀ ਖਾਣੇ ਦਾ ਇਹ ਸਵਾਦ ਮਿਲਦਾ ਹੀ ਨਹੀਂ ਹੈ। ਉਥੇ ਹੀ ਜੈਮਸ ਲਈ ਲੰਡਨ ਤੋਂ ਫਰਾਂਸ ਖਾਣਾ ਡਿਲੀਵਰ ਕਰਨ ਵਾਲੇ ਅਕਾਸ਼ ਰੈਸਟੋਰੈਂਟ ਦੇ ਮਾਲਕ ਫਾਜ ਅਮਹਿਮ ਨੇ ਕਿਹਾ, 'ਅਸੀਂ ਕਦੇ ਅਜਿਹੀ ਡਿਲੀਵਰੀ ਨਹੀਂ ਕੀਤੀ ਸੀ। ਅਸੀਂ ਸਿਰਫ ਕੁੱਝ ਕਿਲੋਮੀਟਰ ਦੂਰ ਤੱਕ ਹੀ ਖਾਣਾ ਡਿਲੀਵਰ ਕਰਦੇ ਹਾਂ ਪਰ 800 ਕਿਲੋਮੀਟਰ ਦੂਰ ਖਾਣਾ ਪਹੁੰਚਾ ਕੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ।'

PunjabKesari


Related News