ਪਾਕਿਸਤਾਨ ਦੀ ਜੇਲ੍ਹ ''ਚ ਭਾਰਤੀ ਮਛੇਰੇ ਦੀ ਮੌਤ

Thursday, Mar 27, 2025 - 05:28 PM (IST)

ਪਾਕਿਸਤਾਨ ਦੀ ਜੇਲ੍ਹ ''ਚ ਭਾਰਤੀ ਮਛੇਰੇ ਦੀ ਮੌਤ

ਕਰਾਚੀ (ਪੀ.ਟੀ.ਆਈ.)- ਪਾਕਿਸਤਾਨ ਦੇ ਕਰਾਚੀ ਵਿੱਚ ਸਥਿਤ ਮਾਲੀਰ ਜੇਲ੍ਹ ਵਿੱਚ ਇੱਕ 52 ਸਾਲਾ ਭਾਰਤੀ ਮਛੇਰੇ ਨੇ ਆਪਣੀ ਕੋਠੜੀ ਵਿੱਚ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਇੱਕ ਜੇਲ੍ਹ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

ਪੜ੍ਹੋ ਇਹ ਅਹਿਮ ਖ਼ਬਰ-  ਸ਼੍ਰੀਲੰਕਾ ਨੇਵੀ ਨੇ 11 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

ਜੇਲ੍ਹ ਸੁਪਰਡੈਂਟ ਅਰਸ਼ਦ ਹੁਸੈਨ ਨੇ ਪੀ.ਟੀ.ਆਈ. ਨੂੰ ਦੱਸਿਆ, "ਗੌਰਵ ਰਾਮ ਆਨੰਦ ਨੇ ਮੰਗਲਵਾਰ ਰਾਤ ਨੂੰ ਉਸ ਬੈਰਕ ਦੇ ਵਾਸ਼ਰੂਮ ਵਿੱਚ ਰੱਸੀ ਨਾਲ ਫਾਹਾ ਲੈ ਲਿਆ ਜਿੱਥੇ ਭਾਰਤੀ ਮਛੇਰੇ ਜੇਲ੍ਹ ਵਿੱਚ ਹਨ।" ਜੇਲ੍ਹ ਸੁਪਰਡੈਂਟ ਅਨੁਸਾਰ ਆਨੰਦ ਨੂੰ ਮੰਗਲਵਾਰ ਰਾਤ ਲਗਭਗ 2:30 ਵਜੇ ਜੇਲ੍ਹ ਦੇ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ। ਉਸਦੀ ਲਾਸ਼ ਨੂੰ ਈਧੀ ਟਰੱਸਟ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ ਹੈ, ਜਿੱਥੇ ਰਸਮੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਦੁਬਈ ਦੇ ਕ੍ਰਾਊਨ ਪ੍ਰਿੰਸ ਨੇ ਧੀ ਦਾ ਨਾਂ ਰੱਖਿਆ 'Hind', ਬਣਿਆ ਚਰਚਾ ਦਾ ਵਿਸ਼ਾ

ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਪੱਧਰ 'ਤੇ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਲਾਸ਼ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਪਾਕਿਸਤਾਨ ਦੇ ਖੇਤਰੀ ਪਾਣੀਆਂ ਵਿੱਚ ਗੈਰ-ਕਾਨੂੰਨੀ ਮੱਛੀਆਂ ਫੜਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਆਨੰਦ ਫਰਵਰੀ 2022 ਤੋਂ ਮਾਲੀਰ ਜੇਲ੍ਹ ਵਿੱਚ ਬੰਦ ਸੀ। ਈਦੀ ਫਾਊਂਡੇਸ਼ਨ ਅੰਸਾਰ ਬਰਨੀ ਵੈਲਫੇਅਰ ਟਰੱਸਟ ਅਤੇ ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ,ਲਗਭਗ 190 ਭਾਰਤੀ ਮਛੇਰੇ ਅਜੇ ਵੀ ਪਾਕਿਸਤਾਨੀ ਜੇਲ੍ਹਾਂ ਵਿੱਚ ਬੰਦ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News