ਦੱਖਣੀ ਅਫਰੀਕਾ ''ਚ ਬਰਬਾਦ ਹੋਏ ਭਾਰਤੀ ਪਰਿਵਾਰ ਦਾ ਮੁੜ ਸ਼ੁਰੂ ਹੋਵੇਗਾ ਸਿਨੇਮਾਘਰ

11/20/2019 5:51:53 PM

ਜੋਹਾਨਿਸਬਰਗ— ਦੱਖਣੀ ਅਫਰੀਕਾ 'ਚ ਲਗਭਗ ਪੰਜ ਦਹਾਕੇ ਪਹਿਲਾਂ ਰੰਗਭੇਦੀ ਕਾਨੂੰਨਾਂ ਕਾਰਨ ਬਰਬਾਦ ਹੋਏ ਭਾਰਤੀ ਪਰਿਵਾਰ ਦੇ ਸਿਨੇਮਾ ਨਾਲ ਜੁੜੇ ਸਮੂਹ 'ਏਨਾਵੋਨ ਗਰੁੱਫ' ਨੇ ਕੇਪਟਾਊਨ 'ਚ ਆਪਣਾ ਇਤਿਹਾਸਿਕ ਸਿਨੇਮਾਘਰ ਫਿਰ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ, ਜੋ ਰੰਗਭੇਦ ਵਿਰੋਧੀ ਸੰਘਰਸ਼ ਦਾ ਕੇਂਦਰ ਬਿੰਦੂ ਬਣ ਗਿਆ ਸੀ।

ਦੁਨੀਆ 'ਚ ਮਸ਼ਹੂਰ ਏਵਾਲੋਨ ਸਮੂਹ ਦੀ ਸਥਾਪਨਾ 80 ਸਾਲ ਪਹਿਲਾਂ ਏਬੀ ਮੂਸਾ ਸੀਨੀਅਰ ਨੇ ਕੀਤੀ ਸੀ, ਜਿਸ ਦੇ ਨਾਂ ਕਈ ਰਿਕਾਰਡ ਦਰਜ ਹਨ। ਇਨ੍ਹਾਂ 'ਚ ਬਾਲੀਵੁੱਡ ਦੇ ਨਾਂ ਨਾਲ ਮਸ਼ਹੂਰ ਭਾਰਤੀ ਸਿਨੇਮਾ ਦੀ ਦੱਖਣੀ ਅਫਰੀਕਾ 'ਚ ਪਹਿਲੀ ਫਿਲਮ ਦਿਖਾਈ ਜਾਣੀ ਸ਼ਾਮਲ ਹੈ। ਇਤਿਹਾਸਿਕ ਸਿਨੇਮਾ ਨੂੰ ਮੁੜ ਸੁਰਜੀਤ ਕਰਨ ਦਾ ਕੰਮ ਸੀਈਓ ਏਬੀ ਮੂਸਾ ਦੀ ਤੀਜੀ ਪੀੜ੍ਹੀ ਨੇ ਕੀਤਾ। ਕੰਪਨੀ ਦਾ ਹਾਲੀਵੁੱਡ ਨਾਲ 80 ਸਾਲ ਪੁਰਾਣਾ ਰਿਸ਼ਤਾ ਅੱਜ ਵੀ ਕਾਇਮ ਹੈ, ਜੋ ਕਿ ਵਿਸ਼ਵ ਰਿਕਾਰਡ ਹੈ। ਪੂਰੇ ਦੇਸ਼ 'ਚ ਸਿਨੇਮਾ ਦੀ ਇਕ ਚੇਨ ਖੜ੍ਹੀ ਕਰਨ ਵਾਲੇ ਮੂਸਾ ਨੂੰ ਵੱਖ-ਵੱਖ ਨਸਲਾਂ ਦੇ ਲਈ ਬਣਾਏ ਗਏ ਕਰੂਰ ਕਾਨੂੰਨਾਂ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਹ ਟੁੱਟ ਗਏ ਤੇ ਉਨ੍ਹਾਂ ਦੀ ਮੌਤ ਹੋ ਗਈ। ਨਤੀਜਾ ਇਹ ਹੋਇਆ ਕਿ ਕੰਪਨੀ ਦਾ ਡਰਬਨ 'ਚ ਹੀ ਇਕ ਸਿਨੇਮਾਘਰ ਬਾਕੀ ਰਹਿ ਗਿਆ।

ਦੱਖਣੀ ਅਫਰੀਕਾ 'ਚ 1994 'ਚ ਨੈਲਸਨ ਮੰਡੇਲਾ ਦੀ ਅਗਵਾਈ 'ਚ ਲੋਕਤੰਤਰ ਸਥਾਪਿਤ ਹੋਣ ਤੋਂ ਬਾਅਦ ਮੂਸਾ ਦੇ ਬੇਟੇ ਨੇ ਦੇਸ਼ ਦੇ ਸਭ ਤੋਂ ਵੱਡੇ ਸਿਨੇਮਾ ਚੇਨ ਦੀ ਜ਼ਿੰਮੇਦਾਰੀ ਸੰਭਾਲੀ ਤੇ ਡਰਬਨ 'ਚ ਪਰਿਵਾਰ ਦੇ ਇਤਿਹਾਸਿਕ ਸਿਨੇਮਾਘਰ ਨੂੰ ਮੁੜ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਉਸ 'ਤੇ ਗੋਰਿਆਂ ਦਾ ਕਬਜ਼ਾ ਸੀ। ਇਸ ਤੋਂ ਬਾਅਦ ਏਵਾਲੋਨ ਸਮੂਹ ਨੇ ਦੱਖਣੀ ਅਫਰੀਕਾ ਦੇ ਪ੍ਰਮੁੱਖ ਸ਼ਹਿਰ 'ਚ ਮੁੜ ਸਿਨੇਮਾਘਰ ਖੋਲ੍ਹੇ ਤੇ ਹੁਣ ਉਹ ਦੱਖਣੀ ਅਫਰੀਕਾ 'ਚ ਬਾਲੀਵੁੱਡ ਫਿਲਮਾਂ ਦਾ ਇਕਲੌਤਾ ਡਿਸਟੀਬਿਊਟਰ ਬਣ ਗਿਆ ਹੈ। ਫਿਲਹਾਲ ਏਬੀ ਜੂਨੀਅਰ ਕੇਪਟਾਊਨ 'ਚ ਇਤਿਹਾਸਿਕ ਸਿਨੇਮਾ ਨੂੰ ਮੁੜ ਸ਼ੁਰੂ ਕਰਨ ਦਾ ਕੰਮਕਾਜ ਦੇਖ ਰਹੇ ਹਨ।


Baljit Singh

Content Editor

Related News