ਦੁਬਈ ''ਚ ਭਾਰਤੀ ਕਾਮੇ ਨੇ ਇਮਾਰਤ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ

04/18/2020 2:58:17 PM

ਦੁਬਈ(ਆਈ.ਏ.ਐਨ.ਐਸ.)- ਦੁਬਈ ਵਿਚ ਇਕ ਭਾਰਤੀ ਪਰਵਾਸੀ ਵਲੋਂ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਖਬਰ ਮਿਲੀ ਹੈ। ਗਲਫ ਨਿਊਜ਼ ਨੇ ਦੁਬਈ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਇਮਾਰਤ ਤੋਂ ਛਾਲ ਮਾਰਨ ਤੋਂ ਬਾਅਦ 47 ਸਾਲਾ ਭਾਰਤੀ ਕਮੇ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਤੁਰੰਤ ਰਾਸ਼ਿਦ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। 

ਜਬਲ ਅਲੀ ਦੇ ਪੁਲਸ ਡਾਇਰੈਕਟਰ ਬ੍ਰਿਗੇਡੀਅਰ ਅਡੇਲ ਅਲ ਸੁਵੈਦੀ ਨੇ ਕਿਹਾ ਕਿ ਉਹਨਾਂ ਨੂੰ ਇਕ ਐਮਰਜੰਸੀ ਕਾਲ ਆਈ, ਜਿਸ ਵਿਚ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਇਕ ਵਿਅਕਤੀ ਨੇ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਹੈ। ਹਾਲਾਂਕਿ ਦੁਬਈ ਪੁਲਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਮੌਤ ਦੇ ਪਿੱਛੇ ਦਾ ਕਾਰਣ ਕੋਰਨਾਵਾਇਰਸ ਸੀ। ਮੁੱਢਲੀ ਜਾਣਕਾਰੀ ਮੁਤਾਬਕ ਨਿੱਜੀ ਕਾਰਣਾਂ ਕਰਕੇ ਨੌਜਵਾਨ ਨੇ ਅਜਿਹਾ ਕਦਮ ਚੁੱਕਿਆ ਸੀ।

ਬ੍ਰਿਗੇਡੀਅਰ ਅਲ ਸੁਵੈਦੀ ਨੇ ਅੱਗੇ ਕਿਹਾ ਕਿ ਉਸ ਦੀ ਖੁਦਕੁਸ਼ੀ ਦਾ ਸਬੰਧ ਕੋਰੋਨਾਵਾਇਰਸ ਨਾਲ ਨਹੀਂ ਸੀ। ਇਮਾਰਤ ਸਾਫ ਹੈ ਤੇ ਇਥੇ ਇਨਫੈਕਸ਼ਨ ਦਾ ਕੋਈ ਮਾਮਲਾ ਨਹੀਂ ਹੈ। ਕਾਮੇ ਨੇ ਨਿੱਜੀ ਕਾਰਣਾਂ ਕਰਕੇ ਖੁਦਕੁਸ਼ੀ ਕੀਤੀ ਹੈ। ਭਾਰਤ ਦੇ ਕੌਂਸਲ-ਜਨਰਲ ਵਿਪੁਲ ਨੇ ਗਲਫ ਨਿਊਜ਼ ਨੂੰ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਜੇ ਉਹਨਾਂ ਨੂੰ ਘਟਨਾ ਬਾਰੇ ਵਧੇਰੇ ਜਾਣਕਾਰੀ ਨਹੀਂ ਹੈ।


Baljit Singh

Content Editor

Related News