ਭਾਰਤੀ ਅੰਬੈਸੀ ਰੋਮ ਦੇ ਅੰਬੈਸਡਰ ਡਾ;ਨੀਨਾ ਮਲਹੋਤਰਾ ਨੇ ਕਾਰੋਬਾਰੀ ਪੰਜਾਬੀ ਪਰਿਵਾਰ ਨਾਲ ਕੀਤੀ ਮੁਲਾਕਾਤ
Monday, Jan 17, 2022 - 02:21 PM (IST)
ਰੋਮ(ਕੈਂਥ): ਇਟਲੀ ਵਿਚ ਆ ਕੇ ਭਾਰਤੀ ਭਾਈਚਾਰੇ ਨੇ ਆਪਣੀ ਅਣਥੱਕ ਮਿਹਨਤ ਨਾਲ ਜਿਥੇ ਹਰ ਖੇਤਰ ਵਿਚ ਮ੍ਹੱਲਾਂ ਮਾਰੀਆਂ ਹਨ, ਉਥੇ ਹੀ ਉਨ੍ਹਾਂ ਇਟਲੀ ਵਿਚ ਵੱਡੇ-ਵੱਡੇ ਕਾਰੋਬਾਰ ਵੀ ਸਥਾਪਿਤ ਕੀਤੇ ਹਨ। ਅਜਿਹਾ ਹੀ ਇਕ ਪੰਜਾਬੀ ਸ: ਜਗੀਰ ਸਿੰਘ ਦਾ ਪਰਿਵਾਰ ਹੈ ਜੋ ਇਟਲੀ ਦੇ ਸ਼ਹਿਰ ਪਾਰਮਾ ਵਿਚ ਬੀਤੇ 2 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇਕ ਡੇਅਰੀ ਫਾਰਮ ਨੂੰ ਚਲਾ ਰਿਹਾ। ਇੱਥੋਂ ਹਰ ਰੋਜ਼ 200 ਤੋਂ ਵੀ ਵੱਧ ਗਾਵਾਂ ਦਾ ਦੁੱਧ ਫੈਕਟਰੀਆਂ ਵਿਚ ਸਪਲਾਈ ਕੀਤਾ ਜਾਂਦਾ ਹੈ।
ਇਸ ਪਰਿਵਾਰ ਨੂੰ ਮਿਲਣ ਲਈ ਵਿਸ਼ੇਸ ਤੌਰ 'ਤੇ ਭਾਰਤੀ ਅੰਬੈਸੀ ਰੋਮ ਇਟਲੀ ਦੇ ਸਤਿਕਾਰਤ ਅੰਬੈਸਡਰ ਡਾ; ਨੀਨਾ ਮਲਹੋਤਰਾ ਉਨ੍ਹਾਂ ਦੇ ਡੇਅਰੀ ਫਾਰਮ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਉਥੇ ਕੰਮ ਕਰ ਰਹੇ ਫਾਰਮ ਦੇ ਹੋਰ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਵਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ।