ਆਖਰੀ ਪੜਾਅ ’ਚ ਆਪ੍ਰੇਸ਼ਨ ਗੰਗਾ, ਹੰਗਰੀ ’ਚ ਭਾਰਤੀ ਦੂਤਘਰ ਨੇ ਬਚੇ ਹੋਏ ਵਿਦਿਆਰਥੀਆਂ ਨੂੰ ਕੀਤੀ ਇਹ ਅਪੀਲ

03/06/2022 4:07:51 PM

ਇੰਟਰਨੈਸ਼ਨਲ ਡੈਸਕ : ਯੂਕ੍ਰੇਨ ਵਿਚ ਫਸੇ ਭਾਰਤੀਆਂ ਨੂੰ ਕੱਢਣ ਲਈ ਆਪ੍ਰੇਸ਼ਨ ਗੰਗਾ ਆਪਣੇ ਆਖਰੀ ਪੜਾਅ ਵਿਚ ਪਹੁੰਚ ਚੁੱਕਾ ਹੈ। ਭਾਰਤੀ ਅੰਬੈਸੀ ਨੇ ਬਚੇ ਹੋਏ ਵਿਦਿਆਰਥੀਆਂ ਨੂੰ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਯੂਕ੍ਰੇਨ ਵਿਚ ਭਾਰਤੀ ਦੂਤਘਰ ਨੇ ਯੂਕ੍ਰੇਨ ਵਿਚ ਭਾਰਤੀਆਂ ਤੋਂ ਉਨ੍ਹਾਂ ਦੇ ਮੋਬਾਈਲ ਨੰਬਰ ਤੇ ਸਥਾਨ ਦੇ ਨਾਲ ਤੁਰੰਤ ਉਨ੍ਹਾਂ ਨਾਲ ਸੰਪਰਕ ਕਰਨ ਨੂੰ ਕਿਹਾ ਹੈ।

PunjabKesari

ਇਹ ਵੀ ਪੜ੍ਹੋ : Russia Ukraine War : ਪੋਸਚਿਨ ’ਚ ਫਸੇ ਸਾਰੇ ਭਾਰਤੀ ਨਾਗਰਿਕਾਂ ਨੂੰ ਕੱਢਿਆ ਸੁਰੱਖਿਅਤ : ਭਾਰਤੀ ਦੂਤਘਰ

ਹੰਗਰੀ ਵਿਚ ਭਾਰਤੀ ਦੂਤਘਰ ਨੇ ਟਵੀਟ ਕਰ ਕੇ ਮਹੱਤਵਪੂਰਨ ਐਲਾਨ ਕੀਤਾ। ਉਸ ਨੇ ਕਿਹਾ , ‘‘ਭਾਰਤੀ ਦੂਤਘਰ ਨੇ ਅੱਜ ਆਪ੍ਰੇਸ਼ਨ ਗੰਗਾ ਉਡਾਣਾਂ ਦੇ ਆਪਣੇ ਆਖਰੀ ਪੜਾਅ ਦੀ ਸ਼ੁਰੂਆਤ ਕੀਤੀ। ਆਪਣੀ ਖੁਦ ਦੀ ਰਿਹਾਇਸ਼ (ਦੂਤਘਰ ਤੋਂ ਵਿਵਸਥਿਤ ਤੋਂ ਇਲਾਵਾ) ਵਿਚ ਰਹਿਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਹੰਗਰੀ, ਰਾਕੋਜ਼ੀ UT90 (ਬੁਡਾਪੇਸਟ) ’ਚ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਵਿਚਾਲੇ ਪਹੁੰਚਣ।’’


Manoj

Content Editor

Related News