ਨਿਊਜ਼ੀਲੈਂਡ ''ਚ ਭਾਰਤੀ ਨੌਜਵਾਨ ਨੇ ਇਕਾਂਤਵਾਸ ਦੇ ਤੋੜੇ ਨਿਯਮ, ਮਿਲ ਸਕਦੀ ਹੈ ਸਜ਼ਾ

07/08/2020 3:50:07 PM

ਆਕਲੈਂਡ- ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਚ ਕੋਰੋਨਾ ਪਾਜ਼ੀਟਿਵ ਇਕ ਭਾਰਤੀ ਨੌਜਵਾਨ ਨਿਯਮਾਂ ਦੀ ਅਣਦੇਖੀ 'ਤੇ ਇਕਾਂਤਵਾਸ ਸੈਂਟਰ ਤੋਂ ਨਿਕਲ ਕੇ ਖਰੀਦਦਾਰੀ ਕਰਨ ਚਲਾ ਗਿਆ। ਇਸ ਨਾਲ ਮਹਾਮਾਰੀ ਦੀ ਰੋਕਥਾਮ ਨੂੰ ਲੈ ਕੇ ਬੇਹੱਦ ਅਲਰਟ ਨਿਊਜ਼ੀਲੈਂਡ ਦੀ ਸਰਕਾਰ ਨੂੰ ਅੱਗੇ ਆ ਕੇ ਬਿਆਨ ਦੇਣਾ ਪਿਆ। 
ਸਿਹਤ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਉਸ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ 6 ਮਹੀਨਿਆਂ ਦੀ ਸਜ਼ਾ ਅਤੇ 4000 ਡਾਲਰ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।

ਸਥਾਨਕ ਮੀਡੀਆ ਮੁਤਾਬਕ ਨਵੀਂ ਦਿੱਲੀ ਤੋਂ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਪੁੱਜੇ 32 ਸਾਲਾ ਭਾਰਤੀ ਨੌਜਵਾਨ ਨੂੰ ਸੁਰੱਖਿਆ ਕਾਰਨਾਂ ਕਰਕੇ ਸ਼ਹਿਰ ਦੇ ਇਕ ਇਕਾਂਤਵਾਸ ਸੈਂਟਰ ਵਿਚ ਰੱਖਿਆ ਗਿਆ ਸੀ। ਬੀਤੇ ਦਿਨ ਮੰਗਲਵਾਰ ਨੂੰ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਉਹ ਚੁੱਪ-ਚਾਪ ਖਰੀਦਦਾਰੀ ਕਰਨ ਲਈ ਬਾਜ਼ਾਰ ਚਲਾ ਗਿਆ। ਅਗਲੇ ਦਿਨ ਕੋਰੋਨਾ ਦੀ ਰਿਪੋਰਟ ਵਿਚ ਉਹ ਪਾਜ਼ੀਟਿਵ ਪਾਇਆ ਗਿਆ, ਇਸ ਲਈ ਪਰੇਸ਼ਾਨੀ ਖੜ੍ਹੀ ਹੋ ਗਈ। 

ਨੌਜਵਾਨ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ ਪਰ ਦੱਸਿਆ ਜਾ ਰਿਹਾ ਹੈ ਕਿ ਉਹ 3 ਜੁਲਾਈ ਨੂੰ ਨਵੀਂ ਦਿੱਲੀ ਤੋਂ ਫਲਾਈਟ ਲੈ ਕੇ ਇੱਥੇ ਪੁੱਜਾ ਹੈ। 


Lalita Mam

Content Editor

Related News