ਦੁਬਈ ਅਗਨੀਕਾਂਡ: ਗੁਆਂਢੀਆਂ ਲਈ ਇਫਤਾਰ ਦੀ ਤਿਆਰੀ ਕਰ ਰਿਹਾ ਸੀ ਭਾਰਤੀ ਜੋੜਾ

Monday, Apr 17, 2023 - 02:08 PM (IST)

ਦੁਬਈ ਅਗਨੀਕਾਂਡ: ਗੁਆਂਢੀਆਂ ਲਈ ਇਫਤਾਰ ਦੀ ਤਿਆਰੀ ਕਰ ਰਿਹਾ ਸੀ ਭਾਰਤੀ ਜੋੜਾ

ਦੁਬਈ (ਭਾਸ਼ਾ)- ਦੁਬਈ ਵਿੱਚ ਇਕ ਅਪਾਰਟਮੈਂਟ ਵਿੱਚ ਲੱਗੀ ਭਿਆਨਕ ਅੱਗ ਵਿੱਚ ਆਪਣੀ ਜਾਨ ਗੁਆਉਣ ਵਾਲਾ ਭਾਰਤੀ ਜੋੜਾ ਹਾਦਸੇ ਦੇ ਸਮੇਂ ਆਪਣੇ ਗੁਆਂਢੀਆਂ ਲਈ ਇਫਤਾਰ (ਰੋਜ਼ਾ ਖੋਲ੍ਹਣ) ਦੀ ਦਾਅਵਤ ਦੀ ਤਿਆਰੀ ਕਰ ਰਿਹਾ ਸੀ। ਕੇਰਲ ਦੇ ਰਿਜੇਸ਼ ਕਲੰਗਦਾਨ (38) ਅਤੇ ਉਨ੍ਹਾਂ ਦੀ ਪਤਨੀ ਜੇਸ਼ੀ ਕੰਦਮੰਗਲਾਥ (32) ਸ਼ਨੀਵਾਰ ਸ਼ਾਮ ਨੂੰ ਹਿੰਦੂਆਂ ਦੇ ਫਸਲ ਦੀ ਵਾਢੀ ਦੇ ਤਿਉਹਾਰ ਦਾ ਭੋਜਨ ਵਿਸ਼ੁਸਦਾ ਬਣਾ ਰਹੇ ਸਨ ਤਾਂ ਜੋ ਉਨ੍ਹਾਂ ਦੇ ਮੁਸਲਮਾਨ ਗੁਆਂਢੀ ਆਪਣਾ ਰੋਜ਼ਾ ਖੋਲ੍ਹ ਸਕਣ। ਦੁਬਈ ਦੇ ਸਭ ਤੋਂ ਪੁਰਾਣੇ ਇਲਾਕਿਆਂ ਵਿੱਚੋਂ ਇੱਕ ਅਲ ਰਾਸ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 16 ਲੋਕ ਮਾਰੇ ਗਏ ਅਤੇ 9 ਹੋਰ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: ਕਾਰ 'ਤੇ ਪਲਟਿਆ ਰੇਤ ਨਾਲ ਭਰਿਆ ਟਰੱਕ, 6 ਲੋਕਾਂ ਦੀ ਦਰਦਨਾਕ ਮੌਤ

ਕਲੰਗਦਾਨ ਇੱਕ ਟਰੈਵਲ ਐਂਡ ਟੂਰਿਜ਼ਮ ਕੰਪਨੀ ਵਿੱਚ ਬਿਜ਼ਨੈੱਸ ਡਿਵੈਲਪਮੈਂਟ ਮੈਨੇਜਰ ਸੀ, ਜਦੋਂ ਕਿ ਕੰਦਮੰਗਲਥ ਸਕੂਲ ਅਧਿਆਪਕ ਸੀ। 'ਗਲਫ ਨਿਊਜ਼' ਦੀ ਖ਼ਬਰ ਮੁਤਾਬਕ ਇਹ ਜੋੜਾ ਸ਼ਨੀਵਾਰ ਨੂੰ ਵਿਸ਼ੂ ਮਨਾ ਰਿਹਾ ਸੀ। ਉਹ ਕੇਲੇ ਦੇ ਪੱਤੇ 'ਤੇ ਪਰੋਸਿਆ ਜਾਣ ਵਾਲਾ ਸ਼ਾਕਾਹਾਰੀ ਭੋਜਨ ਵਿਸ਼ੁਸਦਾ ਬਣਾ ਰਹੇ ਸਨ ਅਤੇ ਉਨ੍ਹਾਂ ਨੇ ਕੇਰਲ ਦੇ ਹੀ ਆਪਣੇ ਮੁਸਲਿਮ ਗੁਆਂਢੀਆਂ ਨੂੰ ਇਫਤਾਰ ਲਈ ਬੁਲਾਇਆ ਸੀ। ਅਪਾਰਟਮੈਂਟ ਨੰਬਰ 409 ਵਿੱਚ 7 ਹੋਰਾਂ ਨਾਲ ਰਹਿੰਦੇ ਰਿਆਸ ਕਕੰਬਮ ਨੇ ਕਿਹਾ ਕਿ ਫਲੈਟ 406 ਵਿੱਚ ਰਹਿ ਰਿਹਾ ਜੋੜਾ ਬਹੁਤ ਮਿਲਣਸਾਰ ਸੀ। ਉਹ ਅਕਸਰ ਉਨ੍ਹਾਂ ਨੂੰ ਆਪਣੇ ਤਿਉਹਾਰਾਂ 'ਤੇ ਬੁਲਾਉਂਦੇ ਸਨ। ਜੋੜੇ ਦੇ ਨਾਲ ਵਾਲੇ ਫਲੈਟ ਵਿੱਚ ਸਭ ਤੋਂ ਪਹਿਲਾਂ ਅੱਗ ਲੱਗੀ ਸੀ।

ਇਹ ਵੀ ਪੜ੍ਹੋ: 48 ਸਾਲਾ ਪਿਓ ਦਾ ਕਾਰਾ, ਆਪਣੀ ਹੀ ਨਾਬਾਲਿਗ ਧੀ ਨਾਲ ਕਰਦਾ ਰਿਹਾ ਜਬਰ-ਜ਼ਿਨਾਹ, ਕੋਰਟ ਨੇ ਸੁਣਾਈ ਮਿਸਾਲੀ ਸਜ਼ਾ

ਰਿਆਸ ਨੇ ਕਿਹਾ, “ਉਨ੍ਹਾਂ ਨੇ ਸਾਨੂੰ ਪਹਿਲਾਂ ਵੀ ਓਨਮ ਅਤੇ ਵਿਸ਼ੂ ਦੌਰਾਨ ਦੁਪਹਿਰ ਦੇ ਖਾਣੇ ਲਈ ਬੁਲਾਇਆ ਸੀ। ਇਸ ਵਾਰ ਉਨ੍ਹਾਂ ਨੇ ਸਾਨੂੰ ਇਫਤਾਰ ਲਈ ਬੁਲਾਇਆ ਸੀ ਕਿਉਂਕਿ ਰਮਜ਼ਾਨ ਚੱਲ ਰਿਹਾ ਹੈ।' ਰਿਆਸ ਨੇ ਦੱਸਿਆ ਕਿ ਉਸਨੇ ਆਖਰੀ ਵਾਰ ਜੋੜੇ ਨੂੰ ਆਪਣੇ ਅਪਾਰਟਮੈਂਟ ਦੇ ਬਾਹਰ ਦੇਖਿਆ ਸੀ। ਮੈਂ ਅਧਿਆਪਕ ਨੂੰ ਰੋਂਦੇ ਦੇਖਿਆ। ਬਾਅਦ ਵਿੱਚ ਫ਼ੋਨ ਦਾ ਕੋਈ ਜਵਾਬ ਨਹੀਂ ਆਇਆ। ਮੈਂ ਦੇਖਿਆ ਕਿ ਰਿਜੇਸ਼ ਆਖਰੀ ਵਾਰ 12:35 ਵਜੇ ਵ੍ਹਟਸਐਪ 'ਤੇ ਉਪਲਬਧ ਸੀ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਐਤਵਾਰ ਨੂੰ ਮੇਰੀ ਫਲਾਈਟ ਟਿਕਟ ਬੁੱਕ ਕਰਵਾਉਣ ਵਿੱਚ ਮੇਰੀ ਮਦਦ ਕਰਨ ਵਾਲਾ, ਮੈਨੂੰ ਇਫਤਾਰ ਲਈ ਬੁਲਾਉਣ ਵਾਲੇ ਸ਼ਖ਼ਸ ਅਤੇ ਉਸਦੀ ਪਤਨੀ ਹੁਣ ਨਹੀਂ ਰਹੇ।'

ਇਹ ਵੀ ਪੜ੍ਹੋ: ਬ੍ਰਿਟੇਨ ਨੇ ਭਾਰਤੀ ਫ਼ੌਜੀਆਂ ਦੀ ਸਾਢੇ 6 ਕਰੋੜ ਦੀ ਪੇਂਟਿੰਗ ਦੇ ਨਿਰਯਾਤ 'ਤੇ ਲਾਈ ਪਾਬੰਦੀ, ਜਾਣੋ ਵਜ੍ਹਾ

ਅਧਿਕਾਰੀਆਂ ਨੇ ਦੱਸਿਆ ਕਿ ਦੁਬਈ ਸਿਵਲ ਡਿਫੈਂਸ ਆਪ੍ਰੇਸ਼ਨ ਰੂਮ ਨੂੰ ਸ਼ਨੀਵਾਰ ਦੁਪਹਿਰ ਕਰੀਬ 12.35 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਦੁਬਈ ਸਿਵਲ ਡਿਫੈਂਸ ਹੈੱਡਕੁਆਰਟਰ ਦੀ ਇਕ ਟੀਮ ਘਟਨਾ ਸਥਾਨ 'ਤੇ ਪਹੁੰਚੀ ਅਤੇ ਇਮਾਰਤ 'ਚ ਮੌਜੂਦ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। 'ਗਲਫ ਨਿਊਜ਼' ਦੀ ਖ਼ਬਰ ਮੁਤਾਬਕ ਅੱਗ 'ਤੇ ਸਥਾਨਕ ਸਮੇਂ ਮੁਤਾਬਕ ਦੁਪਹਿਰ 2.42 ਵਜੇ ਕਾਬੂ ਪਾਇਆ ਜਾ ਸਕਿਆ। ਖਬਰਾਂ ਮੁਤਾਬਕ ਬਾਅਦ ਦੁਪਹਿਰ ਕਰੀਬ 3 ਵਜੇ ਸਿਵਲ ਡਿਫੈਂਸ ਦੀ ਟੀਮ ਨੇ ਕਰੇਨ ਦੀ ਮਦਦ ਨਾਲ ਤੀਜੀ ਮੰਜ਼ਿਲ 'ਤੇ ਮੌਜੂਦ ਲੋਕਾਂ ਨੂੰ ਬਚਾਇਆ। ਦੁਬਈ ਵਿੱਚ ਭਾਰਤੀ ਵਣਜ ਦੂਤਘਰ ਨੇ ਹਾਦਸੇ ਵਿੱਚ 4 ਭਾਰਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਭਾਰਤੀ ਵਣਜ ਦੂਤਘਰ ਦੇ ਸੀਨੀਅਰ ਅਧਿਕਾਰੀ ਬਿਜੇਂਦਰ ਸਿੰਘ ਨੇ ਮੁਤਾਬਕ, "ਮ੍ਰਿਤਕਾਂ ਵਿੱਚ ਰਿਜੇਸ਼ ਕਲੰਗਦਾਨ (38), ਉਨ੍ਹਾਂ ਦੀ ਪਤਨੀ ਜੇਸ਼ੀ ਕੰਦਮੰਗਲਥ (32), ਗੁਡੂ ਸਾਲਿਆਕੁੰਡੂ (49) ਅਤੇ ਇਮਾਮਕਾਸਿਮ ਅਬਦੁਲ ਖਾਦਰ (43) ਸ਼ਾਮਲ ਹਨ।

ਇਹ ਵੀ ਪੜ੍ਹੋ: ਮੈਂ ਕਿਸੇ ਦੇ ਬਹਿਕਾਵੇ 'ਚ ਆ ਕੇ ਪਾਰਟੀ ਨਹੀਂ ਬਦਲੀ: ਮੋਹਿੰਦਰ ਭਗਤ


author

cherry

Content Editor

Related News