ਜਰਮਨੀ: ਸਿੱਖਾਂ ਤੇ ਕਸ਼ਮੀਰੀਆਂ ਦੀ ਜਾਸੂਸੀ ਦੇ ਦੋਸ਼ ਵਿਚ ਭਾਰਤੀ ਜੋੜੇ ਨੂੰ ਹੋਈ ਸਜ਼ਾ

Thursday, Dec 12, 2019 - 09:41 PM (IST)

ਜਰਮਨੀ: ਸਿੱਖਾਂ ਤੇ ਕਸ਼ਮੀਰੀਆਂ ਦੀ ਜਾਸੂਸੀ ਦੇ ਦੋਸ਼ ਵਿਚ ਭਾਰਤੀ ਜੋੜੇ ਨੂੰ ਹੋਈ ਸਜ਼ਾ

ਬਰਲਿਨ- ਜਰਮਨੀ ਦੀ ਇਕ ਅਦਾਲਤ ਨੇ ਭਾਰਤ ਦੀ ਖੂਫੀਆ ਏਜੰਸੀ 'ਰਾਅ' ਦੇ ਲਈ ਸਿੱਖਾਂ ਤੇ ਕਸ਼ਮੀਰੀਆਂ ਦੀ ਜਾਸੂਸੀ ਕਰਨ ਵਾਲੇ ਭਾਰਤੀ ਜੋੜੇ ਨੂੰ ਵੀਰਵਾਰ ਨੂੰ ਸਜ਼ਾ ਸੁਣਾਈ ਗਈ। ਜੋੜੇ ਦੀ ਪਛਾਣ ਮਨਮੋਹਨ ਐਸ ਤੇ ਉਸ ਦੀ ਪਤਨੀ ਕੰਵਲਜੀਤ ਦੇ ਰੂਪ ਵਿਚ ਹੋਈ ਹੈ। ਉਹਨਾਂ ਨੇ ਪਿਛਲੇ ਮਹੀਨੇ ਸ਼ੁਰੂ ਹੋਈ ਮਾਮਲੇ ਦੀ ਸੁਣਵਾਈ ਦੌਰਾਨ ਖੂਫੀਆ ਏਜੰਸੀਆਂ ਨੂੰ ਸੂਚਨਾ ਪਹੁੰਚਾਉਣ ਦੀ ਗੱਲ ਕਬੂਲ ਕੀਤੀ ਸੀ।

ਮਨਮੋਹਨ ਨੂੰ 18 ਮਹੀਨੇ ਦੀ ਜੇਲ ਜਦਕਿ ਕੰਵਲਜੀਤ ਨੂੰ 180 ਦਿਨ ਦੀ ਤਨਖਾਹ ਦਾ ਜੁਰਮਾਨਾ ਭਰਨ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਦੇ ਬਿਆਨ ਦੇ ਮੁਤਾਬਕ ਰਾਅ ਨੇ ਮਨਮੋਹਨ ਨੂੰ 2015 ਦੀ ਸ਼ੁਰੂਆਤ ਵਿਚ ਭਰਤੀ ਕੀਤਾ ਸੀ ਤੇ ਕਸ਼ਮੀਰੀ ਭਾਈਚਾਰੇ ਦੀ ਜਾਸੂਸੀ ਕਰਨ ਦੇ ਲਈ ਕਿਹਾ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਦੋਸ਼ੀਆਂ ਨੇ ਕੋਲੋਨ ਤੇ ਫ੍ਰੈਂਕਫਰਟ ਵਿਚ ਗੁਰਦੁਆਰਿਆਂ ਦੇ ਵਧੀਕ ਮਾਮਲਿਆਂ ਦੀ ਸੂਚਨਾ ਪਹੁੰਚਾਉਣ ਦੇ ਨਾਲ-ਨਾਲ ਸਿੱਖ ਭਾਈਚਾਰੇ ਦੇ ਪ੍ਰਦਰਸ਼ਨਾਂ ਦੀ ਵੀ ਜਾਣਕਾਰੀ ਦਿੱਤੀ ਸੀ। 


author

Baljit Singh

Content Editor

Related News