ਓਮੀਕਰੋਨ ਦੀ ਦਹਿਸ਼ਤ, ਭਾਰਤੀ ਕੌਂਸਲੇਟ ਜਨਰਲ ਮਿਲਾਨ ਵੱਲੋਂ ਕੌਂਸਲਰ ਸੇਵਾਵਾਂ ਅਗਲੇ ਨੋਟਿਸ ਤੱਕ ਮੁਅੱਤਲ
Wednesday, Dec 29, 2021 - 05:16 PM (IST)
ਰੋਮ (ਕੈਂਥ): ਇਟਲੀ ਵਿਚ ਕੋਵਿਡ-19 ਦੇ ਨਵੇਂ ਵਾਇਰਸ ਓਮੀਕਰੋਨ ਦਾ ਕਹਿਰ ਜਾਰੀ ਹੈ। ਇਸ ਨਵੇਂ ਵਾਇਰਸ ਦੇ ਵੱਧ ਰਹੇ ਮਰੀਜ਼ਾਂ ਨੂੰ ਦੇਖਦੇ ਹੋਏ ਭਾਰਤੀ ਕੌਂਸਲੇਟ ਜਨਰਲ ਮਿਲਾਨ ਨੇ ਪਾਸਪੋਰਟ/ਓਸੀਆਈ ਕਾਰਡ ਅਤੇ ਹੋਰ ਫੁਟਕਲ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਇਹ ਜਾਣਕਾਰੀ ਭਾਰਤੀ ਕੌਂਸਲੇਟ ਜਨਰਲ ਮਿਲਾਨ ਨੇ ਆਪਣੇ ਸੋਸਲ ਮੀਡੀਆ ਪੇਜ 'ਤੇ ਦਿੱਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਓਮੀਕਰੋਨ ਦਾ ਖ਼ੌਫ਼: ਅਮਰੀਕਾ ਨੇ ਤਿੰਨ ਹੋਰ ਯੂਰਪੀ ਦੇਸ਼ਾਂ ਦੀ ਯਾਤਰਾ ਸਬੰਧੀ ਐਡਵਾਇਜ਼ਰੀ ਕੀਤੀ ਜਾਰੀ
ਇਸ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ 29 ਦਸੰਬਰ, 2002 ਤੋਂ ਕੌਂਸਲਰ ਸੇਵਾਵਾਂ ਨੂੰ ਅਗਲੇ ਨੋਟਿਸ ਤਕ ਮੁਅੱਤਲ ਕੀਤਾ ਗਿਆ ਹੈ। ਹੁਣ ਬਿਨੈਕਾਰ ਕੌਂਸਲਰ ਸੇਵਾਵਾਂ ਲਈ ਕੋਰੀਅਰ ਸੇਵਾਵਾਂ ਜਾ ਡਾਕ ਵਿਭਾਗ ਰਾਹੀਂ ਅਰਜ਼ੀਆਂ ਦਾਖਲ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਭਾਰਤੀ ਕੌਂਸਲੇਟ ਜਨਰਲ ਮਿਲਾਨ ਦੀ ਵੈਬਸਾਈਟ 'ਤੇ ਸੰਪਰਕ ਕੀਤਾ ਜਾ ਸਕਦਾ ਹੈ।