ਇੰਡੀਅਨ ਕਾਮਿਊਨਟੀ ਇੰਨ ਲਾਸੀਓ ਵੱਲੋਂ ਮਜ਼ਦੂਰਾਂ ਦੇ ਹੱਕਾਂ ਲਈ 28 ਸਤੰਬਰ ਨੂੰ ਰੋਸ ਮੁਜ਼ਾਹਰਾ

09/25/2020 4:54:52 PM

ਰੋਮ/ਇਟਲੀ (ਕੈਂਥ): ਇਟਲੀ ਦੇ ਕਾਮਿਆਂ ਦੀ ਹਮਦਰਦ ਮਜ਼ਦੂਰ ਜੱਥੇਬੰਦੀ ਇੰਡੀਅਨ ਕਮਿਊਨਿਟੀ ਇੰਨ ਲਾਸੀਓ ਇਟਲੀ ਵੱਲੋਂ ਇਟਲੀ ਭਰ ਦੇ ਕਾਮਿਆਂ ਨਾਲ ਹੋ ਰਹੇ ਸ਼ੋਸ਼ਣ ਨੂੰ ਨੱਥ ਪਾਉਣ ਲਈ ਸਮੁੱਚੇ ਭਾਰਤੀ ਭਾਈਚਾਰੇ ਨੂੰ ਲਾਮਬੰਦ ਹੋਕੇ ਸੰਘਰਸ਼ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਸਮੂਹ ਕਾਮੇ ਆਪਣੇ ਹੱਕਾਂ ਦੀ ਅਵਾਜ ਬੁਲੰਦ ਕਰਨ ਲਈ ਵਧ ਚੜ੍ਹ ਕੇ ਬਣਦਾ ਹਿੱਸਾ ਪਾਉਣ ਅਤੇ 28 ਸਤੰਬਰ 2020 ਦਿਨ ਸੋਮਵਾਰ ਨੂੰ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਕਾਮਿਆਂ ਦੇ ਨਾਲ ਮਾਲਕਾਂ ਅਤੇ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਸੋਸ਼ਣ ਦੇ ਖਿਲਾਫ ਆਪਣੀ ਅਵਾਜ ਬੁਲੰਦ ਕਰਨ ਲਈ ਇਕਜੁੱਟ ਹੋ ਸੋਸ਼ਣ ਨੂੰ ਬੰਦ ਕਰਨ ਦੇ ਇਰਾਦੇ ਨਾਲ ਲੜ੍ਹਨ ਲਈ ਇਕ ਮੁੱਠ ਹੋਣ ਅਤੇ ਹੁੰਮਹੁਮਾ ਕੇ   PIZZA DELLA LIBERTA, ਲਾਤੀਨਾ ਵਿਖੇ ਪ੍ਰੈਫੇਤੂਰਾ ਦੇ ਸਾਹਮਣੇ 28 ਸਤੰਬਰ 2020 ਦਿਨ ਸੋਮਵਾਰ ਸਵੇਰੇ 10:30 ਵਜੇ ਪਹੁੰਚਣ।

PunjabKesari

ਜ਼ਿਕਰਯੋਗ ਹੈ ਕਿ ਮਾਲਕਾਂ ਵੱਲੋਂ ਘੱਟ ਤਨਖਾਹ, ਕੰਟਰੈਕਟ ਵਿੱਚ ਘੱਟ ਸਮਾਂ ਭਰਨਾ ਅਤੇ ਕੰਮ ਵੱਧ ਕਰਵਾਇਆ ਜਾ ਰਿਹਾ ਹੋਵੇ, ਕੰਮ ਵਾਲੀ ਥਾਂ 'ਤੇ ਸੁਰੱਖਿਆ ਦੇ ਪ੍ਰਬੰਧਾਂ ਵਿਚ ਕਮੀ, ਅਣ ਸੁਖਾਵੀਆਂ ਘਟਨਾਵਾਂ ਦੇ ਸ਼ਿਕਾਰ, ਕੰਮ 'ਤੇ ਸੱਟ ਲੱਗਣ 'ਤੇ ਮੁਆਵਜਾ ਨਾ ਮਿਲਣ ਦੇ ਸ਼ਿਕਾਰ ਹੋਏ ਮੁਲਾਜਮ, ਕਾਮਿਆਂ ਨੂੰ ਕਾਪੋ ਵੱਲੋਂ ਘਟ ਤਨਖਾਹ 'ਤੇ ਕੰਮ ਕਰਨ ਲਈ ਮਜਬੂਰ ਕਰਨ ਦੇ ਸ਼ਿਕਾਰ ਕਰਮਚਾਰੀ ਆਪਣੀ ਗੱਲ ਸਮੂਹ ਕਰਮਚਾਰੀ ਭਾਈਚਾਰੇ ਅਤੇ ਸਰਕਾਰ ਤੱਕ ਪਹੁੰਚਾਉਣ ਲਈ ਇਸ ਸੁਨਿਹਰੀ ਮੌਕੇ ਨੂੰ ਨਾ ਗਵਾਉਣ ਅਤੇ ਇਸ ਮੌਕੇ ਪਹੁੰਚ ਕੇ ਮਜਦੂਰ ਯੂਨੀਅਨ ਨੂੰ ਬੁਲੰਦ ਕਰਨ ਅਤੇ ਇੰਡੀਅਨ ਕਮਿਊਨਿਟੀ ਇਟਲੀ ਨੂੰ ਕਾਮਯਾਬ ਕਰਨ ਅਤੇ ਆਪਣੇ ਹੱਕਾਂ ਦੀ ਲੜ੍ਹਾਈ ਨੂੰ ਜਿੱਤਣ ਵੱਲ ਆਪਣੇ ਕਦਮ ਵਧਾਉਣ।

ਪੜ੍ਹੋ ਇਹ ਅਹਿਮ ਖਬਰ- ਵਿਰੋਧ ਦੇ ਬਾਵਜੂਦ ਨਹੀਂ ਬਦਲਿਆ ਗਿਆ ਅਮਰੀਕਾ ਦੇ 'ਸਵਸਤਿਕ' ਸ਼ਹਿਰ ਦਾ ਨਾਂ 

ਇਸ ਇਕੱਠ ਨੂੰ ਮਜਬੂਤ ਕਰਨ ਲਈ ਇਟਲੀ ਭਰ ਤੋਂ ਕਾਮੇ ਪਹੁੰਚ ਰਹੇ ਹਨ ਅਤੇ ਇਹ ਇਕੱਠ ਲਾਜ਼ਮੀ ਇਤਿਹਾਸਕ ਹੋ ਨਿਬੜੇਗਾ, ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਇੰਡੀਅਨ ਕਾਮਿਊਨਟੀ ਇੰਨ ਲਾਸੀਓ ਦੇ ਆਗੂ ਗੁਰਮੁੱਖ ਸਿੰਘ ਹਜ਼ਾਰਾਂ, ਰਾਜਵਿੰਦਰ ਸਿੰਘ ਰਾਜਾ ,ਹਰਭਜਨ ਸਿੰਘ ਘੁੰਮਣ ਤੇ ਇਟਾਲੀਅਨ ਮੂਲ ਦੇ ਸਪੋਰਟਰ ਮਾਰਕੋ ਉਮੀਜੋਲੋ ਨੇ ਦੱਸਿਆ ਕਿ ਇਹ ਇੱਕਠ ਅਸੀਂ ਆਪਣੇ ਲਈ ਨਹੀਂ ਸਗੋਂ ਸਮੂਹ ਕਾਮਿਆਂ ਲਈ ਸਮੂਹ ਭਰਾਤਰੀ ਸੰਸਥਾਵਾਂ, ਸਮੂਹ ਲੋਕਾਂ ਦੇ ਸਹਿਯੋਗ ਨਾਲ ਕਾਮਿਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਮੁੱਖ ਰੱਖ ਕੇ ਕਰਨ ਜਾ ਰਹੇ ਹਾਂ ਤਾਂ ਜੋ ਕਾਮਿਆਂ ਨਾਲ ਹੋ ਰਹੇ ਸ਼ੋਸ਼ਣ ਨੂੰ ਰੋਕਿਆ ਜਾ ਸਕੇ।ਜ਼ਿਕਰਯੋਗ ਹੈ ਕਿ ਇੰਡੀਅਨ ਕਮਿਊਨਿਟੀ ਇਨ ਲਾਸੀਓ ਸੰਸਥਾ ਮੁੱਢ ਤੋਂ ਹੀ ਇਟਲੀ ਦੇ ਕਾਮਿਆਂ ਲਈ ਸੰਘਰਸ਼ ਕਰਦੀ ਆ ਰਹੀ ਹੈ ਤੇ ਇਸ ਸੰਸਥਾ ਦੀ ਬਦੌਲਤ ਹੀ ਲਾਸੀਓ ਸੂਬੇ ਵਿੱਚ ਪਿਛਲੇ 20 ਸਾਲਾਂ ਤੋਂ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਕਾਮਿਆਂ ਦੀ ਮਿਹਨਤ ਦਾ ਪੂਰਾ ਮੁੱਲ ਪੈਣ ਲੱਗਾ ਹੈ।

ਪੜ੍ਹੋ ਇਹ ਅਹਿਮ ਖਬਰ- ਫੋਨ ਨਾਲ ਲਾਰ ਦੀ ਜਾਂਚ ਲਈ ਭਾਰਤੀ ਮੂਲ ਦੇ ਅਗਵਾਈ ਦਲ ਨੂੰ 1 ਲੱਖ ਡਾਲਰ ਦਾ ਪੁਰਸਕਾਰ


Vandana

Content Editor

Related News