ਲੰਡਨ ’ਚ ਭਾਰਤੀ ਸੁਤੰਤਰਤਾ ਅੰਦੋਲਨ ਨਾਲ ਜੁੜਿਆ ਇਤਿਹਾਸਕ ‘ਇੰਡੀਆ ਕਲੱਬ’ ਹਮੇਸ਼ਾ ਲਈ ਹੋਇਆ ਬੰਦ

Sunday, Sep 17, 2023 - 02:59 PM (IST)

ਲੰਡਨ ’ਚ ਭਾਰਤੀ ਸੁਤੰਤਰਤਾ ਅੰਦੋਲਨ ਨਾਲ ਜੁੜਿਆ ਇਤਿਹਾਸਕ ‘ਇੰਡੀਆ ਕਲੱਬ’ ਹਮੇਸ਼ਾ ਲਈ ਹੋਇਆ ਬੰਦ

ਲੰਡਨ (ਭਾਸ਼ਾ)– ਲੰਡਨ ਸਥਿਤ ‘ਇੰਡੀਆ ਕਲੱਬ’ ਐਤਵਾਰ ਤੋਂ ਪੱਕੇ ਤੌਰ ’ਤੇ ਬੰਦ ਹੋ ਜਾਵੇਗਾ। ਇਹ ਕਲੱਬ ਭਾਰਤੀ ਸੁਤੰਤਰਤਾ ਅੰਦੋਲਨ ਨਾਲ ਜੁੜਿਆ ਹੋਇਆ ਹੈ ਕਿਉਂਕਿ ਇਹ ਭਾਰਤੀ ਰਾਸ਼ਟਰਵਾਦੀਆਂ ਲਈ ਸਾਲਾਂ ਤਕ ਸਵਦੇਸ਼ ਤੋਂ ਦੂਰ ਇਕ ਕੇਂਦਰ ਰਿਹਾ ਹੈ। ਇਸ ਦੀਆਂ ਕੰਧਾਂ ਸਾਬਕਾ ਪ੍ਰਧਾਨ ਮੰਤਰੀਆਂ ਵਰਗੇ ਪ੍ਰਮੁੱਖ ਭਾਰਤੀਆਂ ਦੀਆਂ ਤਸਵੀਰਾਂ ਨਾਲ ਸ਼ਿੰਗਾਰੀਆਂ ਹੋਈਆਂ ਹਨ।

ਇਸ ਕਲੱਬ ਦੇ ਸੰਸਥਾਪਕ ਮੈਂਬਰ ਕ੍ਰਿਸ਼ਨਾ ਮੈਨਨ ਸਨ, ਜੋ ਬ੍ਰਿਟੇਨ ’ਚ ਆਜ਼ਾਦ ਭਾਰਤ ਦੇ ਪਹਿਲੇ ਹਾਈ ਕਮਿਸ਼ਨਰ ਬਣੇ। ‘ਇੰਡੀਆ ਕਲੱਬ’ ਬ੍ਰਿਟੇਨ ਦੇ ਸਭ ਤੋਂ ਪੁਰਾਣੇ ਭਾਰਤੀ ਰੈਸਟੋਰੈਂਟਾਂ ’ਚੋਂ ਇਕ ਸੀ ਤੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਇਹ ਬ੍ਰਿਟਿਸ਼ ਦੱਖਣੀ ਏਸ਼ੀਆਈ ਭਾਈਚਾਰੇ ਲਈ ਇਕ ਕੇਂਦਰ ਬਣ ਗਿਆ।

ਕਲੱਬ ਦੀ ਮੈਨੇਜਰ ਫਿਰੋਜ਼ਾ ਮਾਰਕਰ ਨੇ ਕਿਹਾ, ‘‘ਜਦੋਂ ਤੋਂ ਲੋਕਾਂ ਨੂੰ ਪਤਾ ਲੱਗਾ ਹੈ ਕਿ ਅਸੀਂ 17 ਸਤੰਬਰ ਤੋਂ ਕਲੱਬ ਨੂੰ ਬੰਦ ਕਰ ਰਹੇ ਹਾਂ, ਇਥੇ ਬਹੁਤ ਭੀੜ ਇਕੱਠੀ ਹੋ ਰਹੀ ਹੈ।’’ ਇਸ ਨੂੰ ਨੇੜਲੇ ਸਥਾਨ ’ਤੇ ਤਬਦੀਲ ਕਰਨ ਲਈ ਅਸੀਂ ਨਵੀਂ ਜਗ੍ਹਾ ਦੀ ਭਾਲ ਕਰ ਰਹੇ ਹਾਂ।

ਇਹ ਖ਼ਬਰ ਵੀ ਪੜ੍ਹੋ : ਆਸਟ੍ਰੇਲੀਆ : ਮੈਲਬੌਰਨ 'ਚ ਅੱਠ ਵਿਅਕਤੀ ਗ੍ਰਿਫ਼ਤਾਰ, 5000 ਡਾਲਰ ਦੇ ਨਕਲੀ ਨੋਟ ਜ਼ਬਤ

ਪਾਰਸੀ ਮੂਲ ਦਾ ਯਾਦਗਰ ਮਾਰਕਰ, ਆਪਣੀ ਪਤਨੀ ਫਰੈਨੀ ਤੇ ਧੀ ਫਿਰੋਜ਼ਾ ਦੇ ਨਾਲ ਇਸ ਨੂੰ ਚਲਾਉਂਦਾ ਹੈ। ਉਸ ਨੇ ਇਸ ਨੂੰ 1997 ’ਚ ਲਿਆ ਸੀ। ਉਸ ਸਮੇਂ ਇਸ ਦੀ ਹਾਲਤ ਬਹੁਤ ਖ਼ਰਾਬ ਸੀ।

ਪਰਿਵਾਰ ਨੇ ‘ਸੇਵ ਇੰਡੀਆ ਕਲੱਬ’ ਨਾਂ ਦੀ ਮੁਹਿੰਮ ਸ਼ੁਰੂ ਕੀਤੀ ਸੀ ਤੇ ਕੁਝ ਸਾਲ ਪਹਿਲਾਂ ਇਸ ਇਮਾਰਤ ਨੂੰ ਅੰਸ਼ਿਕ ਤੌਰ ’ਤੇ ਢਾਹੇ ਜਾਣ ਤੋਂ ਬਚਾਉਣ ਲਈ ਉਦੋਂ ਸ਼ੁਰੂਆਤੀ ਲੜਾਈ ਜਿੱਤੀ ਸੀ, ਜਦੋਂ ਉਨ੍ਹਾਂ ਨੂੰ ਮਕਾਨ ਮਾਲਕਾਂ ਦੁਆਰਾ ਇਕ ਅਤਿ-ਆਧੁਨਿਕ ਹੋਟਲ ਦਾ ਰਸਤਾ ਬਣਾਉਣ ਲਈ ਨੋਟਿਸ ਦਿੱਤਾ ਗਿਆ ਸੀ।

ਸੈਂਟਰਲ ਲੰਡਨ ਸਥਿਤ ਇਸ ਕਲੱਬ ’ਚ ਆਉਣ ਵਾਲੇ ਲੋਕ ਇਥੇ ਗਰਮ ਡੋਸੇ ਤੇ ਪਕੌੜਿਆਂ ਦਾ ਆਨੰਦ ਮਾਣਦੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News