US 'ਚ FBI ਦੀ 'ਮੋਸਟ ਵਾਂਟੇਡ ਲਿਸਟ' 'ਚ ਭਾਰਤੀ ਨਾਗਰਿਕ, ਸੂਚਨਾ ਦੇਣ 'ਤੇ ਮਿਲੇਗਾ 250,000 ਡਾਲਰ ਦਾ ਇਨਾਮ
Thursday, Jan 16, 2025 - 12:08 PM (IST)
 
            
            ਨਿਊਯਾਰਕ (ਰਾਜ ਗੋਗਨਾ)- ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਨੇ 10 ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ 'ਚ 34 ਸਾਲਾ ਇਕ ਭਾਰਤੀ ਨਾਗਰਿਕ ਭਦਰੇਸ਼ ਕੁਮਾਰ ਚੇਤਨਭਾਈ ਪਟੇਲ ਨੂੰ ਸ਼ਾਮਲ ਕੀਤਾ ਹੈ, ਜੋ ਕਿ ਮੈਰੀਲੈਂਡ 'ਚ ਸਾਲ 2015 'ਚ ਆਪਣੀ ਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਫਰਾਰ ਹੈ। ਭਦਰੇਸ਼ ਨੂੰ ਫੜਨ ਲਈ 2,50,000 (ਢਾਈ ਲੱਖ) ਡਾਲਰ ਤੱਕ ਦੇ ਇਨਾਮ ਦਾ ਐਲਾਨ ਵੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਵੱਡੀ ਸਫਲਤਾ: ਅਮਰੀਕਾ ਨੇ ਭਾਭਾ ਸਮੇਤ 3 ਪ੍ਰਮਾਣੂ ਸੰਸਥਾਵਾਂ ਤੋਂ ਹਟਾਈਆਂ ਪਾਬੰਦੀਆਂ
FBI ਨੇ ਇੱਕ ਟਵੀਟ ਵਿੱਚ ਲਿਖਿਆ, 'ਵਾਂਟੇਡ: ਹਥਿਆਰਬੰਦ ਅਤੇ ਬੇਹੱਦ ਖ਼ਤਰਨਾਕ ਸਾਡੇ FBI ਦੇ 10 ਮੋਸਟ ਵਾਂਟੇਡ ਭਗੌੜਿਆਂ ਵਿੱਚੋਂ ਇੱਕ ਭਦਰੇਸ਼ ਕੁਮਾਰ ਸਪੱਤਰ ਚੇਤਨ ਪਟੇਲ ਨੂੰ ਲੱਭਣ ਵਿੱਚ ਮਦਦ ਕਰੋ। ਜੇਕਰ ਤੁਹਾਡੇ ਕੋਲ ਪਟੇਲ ਬਾਰੇ ਕੋਈ ਜਾਣਕਾਰੀ ਹੈ, ਤਾਂ ਕਿਰਪਾ ਕਰਕੇ FBI ਨਾਲ ਸੰਪਰਕ ਕਰੋ। ਉਹ ਆਪਣੀ ਪਤਨੀ ਦੇ ਕਤਲ ਦੇ ਦੋਸ਼ 'ਚ ਲੋੜੀਂਦਾ ਹੈ।' ਇਸ ਤੋਂ ਪਹਿਲਾਂ FBI ਨੇ ਭਦਰੇਸ਼ ਪਟੇਲ ਦੀ ਗ੍ਰਿਫ਼ਤਾਰੀ ਵਿੱਚ ਮਦਦ ਲਈ 2,50,000 ਡਾਲਰ ਤੱਕ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ। ਭਦਰੇਸ਼ ਪਟੇਲ ਗੁਜਰਾਤੀ ਮੂਲ ਦਾ ਨੌਜਵਾਨ ਹੈ। ਉਸ 'ਤੇ 12 ਅਪ੍ਰੈਲ 2015 ਨੂੰ ਹੈਨੋਵਰ, ਮੈਰੀਲੈਂਡ ਵਿੱਚ ਡੰਕਿਨ ਡੋਨਟਸ ਸਟੋਰ ਵਿੱਚ ਰਾਤ ਦੀ ਸ਼ਿਫਟ ਦੌਰਾਨ ਆਪਣੀ ਪਤਨੀ ਪਲਕ ਪਟੇਲ 'ਤੇ ਹਮਲਾ ਕਰਨ ਦਾ ਦੋਸ਼ ਹੈ।
ਇਹ ਵੀ ਪੜ੍ਹੋ: ਤੀਜਾ ਬੱਚਾ ਕਰੋ ਪੈਦਾ ਅਤੇ ਪਾਓ 3.5 ਲੱਖ ਰੁਪਏ ਕੈਸ਼ ਪ੍ਰਾਈਜ਼
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਰਿਸ਼ਤਾ ਠੀਕ ਨਹੀਂ ਸੀ। ਰਿਪੋਰਟਾਂ ਅਨੁਸਾਰ ਪਟੇਲ ਨੇ ਸਟੋਰ ਦੀ ਰਸੋਈ ਵਿੱਚ ਚਾਕੂ ਨਾਲ ਆਪਣੀ ਪਤਨੀ ਪਲਕ ਪਟੇਲ 'ਤੇ ਕਈ ਵਾਰ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ ਅਤੇ ਇਹ ਘਟਨਾ ਸਟੋਰ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਵੀ ਕੈਦ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਪਲਕ ਪਟੇਲ ਭਾਰਤ ਪਰਤਣ ਦੀ ਯੋਜਨਾ ਬਣਾ ਰਹੀ ਸੀ। ਦੋਵਾਂ ਦਾ ਵੀਜ਼ਾ ਖਤਮ ਹੋਣ ਵਿੱਚ ਕੁਝ ਸਮਾਂ ਬਾਕੀ ਸੀ। ਉਸ ਦੀ ਪਤਨੀ ਪਲਕ ਪਟੇਲ ਅਮਰੀਕਾ 'ਚ ਰਹਿਣ ਦੇ ਖਿਲਾਫ ਸੀ। ਜਦਕਿ ਭਦਰੇਸ਼ ਪਟੇਲ ਅਮਰੀਕਾ 'ਚ ਹੀ ਰਹਿਣਾ ਚਾਹੁੰਦਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਕਈ ਵਾਰ ਤਕਰਾਰ ਵੀ ਹੋਈ। ਭਦਰੇਸ਼ ਪਟੇਲ ਪਤਨੀ ਦਾ ਕਤਲ ਕਰਕੇ ਉੱਥੋਂ ਫਰਾਰ ਹੋ ਗਿਆ ਸੀ। ਅਪ੍ਰੈਲ 2015 ਵਿੱਚ ਬਾਲਟੀਮੋਰ ਵਿੱਚ ਅਮਰੀਕੀ ਜ਼ਿਲ੍ਹਾ ਅਦਾਲਤ ਨੇ ਉਸਦੇ ਖਿਲਾਫ ਇੱਕ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤਾ। ਭਦਰੇਸ਼ ਪਟੇਲ ਨੂੰ ਆਖਰੀ ਵਾਰ ਨਿਊ ਜਰਸੀ ਦੇ ਇੱਕ ਹੋਟਲ ਤੋਂ ਨੇਵਾਰਕ ਰੇਲਵੇ ਸਟੇਸ਼ਨ ਤੱਕ ਟੈਕਸੀ ਲੈਂਦੇ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ: ਮਾਂ ਦੀ ਡਾਂਟ ਤੋਂ ਨਾਰਾਜ਼ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਧੀ ਦੀ ਹਾਲਤ ਦੇਖ ਉੱਡੇ ਪਿਓ ਦੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            