ਕੋਰੋਨਾ ਨੂੰ ਹਰਾਉਣ ਵਾਲੇ ਭਾਰਤੀ ਵਿਅਕਤੀ ਦੀ ਸਿੰਗਾਪੁਰ 'ਚ ਮੌਤ

Wednesday, Jun 24, 2020 - 02:31 PM (IST)

ਕੋਰੋਨਾ ਨੂੰ ਹਰਾਉਣ ਵਾਲੇ ਭਾਰਤੀ ਵਿਅਕਤੀ ਦੀ ਸਿੰਗਾਪੁਰ 'ਚ ਮੌਤ

ਸਿੰਗਾਪੁਰ- ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਦੇ ਬਾਅਦ ਸਿਹਤਯਾਬ ਹੋਏ 48 ਸਾਲਾ ਭਾਰਤੀ ਨਾਗਰਿਕ ਦੀ ਸਿੰਗਾਪੁਰ ਵਿਚ ਦਿਲ ਦੀ ਬੀਮਾਰੀ ਕਾਰਨ ਮੌਤ ਹੋ ਗਈ। 

'ਦਿ ਸਟੇਟਸ ਟਾਈਮਜ਼' ਨੇ ਸਿਹਤ ਮੰਤਰਾਲੇ ਦੇ ਹਵਾਲੇ ਤੋਂ ਦੱਸਿਆ ਕਿ ਇਹ 11ਵਾਂ ਅਜਿਹਾ ਮਾਮਲਾ ਹੈ ਜਿਸ ਵਿਚ ਕੋਰੋਨਾ ਨਾਲ ਪੀੜਤ ਵਿਅਕਤੀ ਦੀ ਕਿਸੇ ਹੋਰ ਕਾਰਨ ਕਰਕੇ ਮੌਤ ਹੋਈ ਹੈ। ਭਾਰਤੀ ਵਿਅਕਤੀ ਮੰਗਲਵਾਰ ਸਵੇਰੇ ਪ੍ਰਵਾਸੀ ਕਾਮਿਆਂ ਲਈ ਬਣਾਏ ਇਕ ਅਸਥਾਈ ਨਿਵਾਸ ਸਥਾਨ ਵਿਚ ਬੇਹੋਸ਼ ਹੋ ਗਿਆ ਸੀ ਅਤੇ ਉਸ ਨੂੰ ਸਿੰਗਾਪੁਰ ਜਨਰਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਲੈ ਜਾਇਆ ਗਿਆ। ਉਸ ਵਿਚ 15 ਮਈ ਨੂੰ ਵਾਇਰਸ ਦੀ ਪੁਸ਼ਟੀ ਹੋਈ ਸੀ। ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਜਿਨ੍ਹਾਂ ਮਾਮਲਿਆਂ ਵਿਚ ਮੌਤ ਦਾ ਮੁੱਖ ਕਾਰਨ ਕੋਰੋਨਾ ਵਾਇਰਸ ਹੈ ਸਿਰਫ ਉਨ੍ਹਾਂ ਨੂੰ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਅਧਿਕਾਰਕ ਸੂਚੀ ਵਿਚ ਸ਼ਾਮਲ ਕੀਤਾ ਜਾਵੇਗਾ।  

ਮੰਗਲਵਾਰ ਨੂੰ 405 ਹੋਰ ਮਰੀਜ਼ਾਂ ਨੂੰ ਹਸਪਤਾਲਾਂ ਵਿਚੋਂ ਛੁੱਟੀ ਦੇਣ ਦੇ ਨਾਲ ਹੀ 35,985 ਮਰੀਜ਼ ਇਸ ਬੀਮਾਰੀ ਤੋਂ ਸਿਹਤਯਾਬ ਹੋ ਚੁੱਕੇ ਹਨ। ਹਸਪਤਾਲ ਵਿਚ ਕੁੱਲ 192 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਜਦਕਿ 6,219 ਮਰੀਜ਼ ਭਾਈਚਾਰਕ ਕੇਂਦਰਾਂ ਵਿਚ ਸਿਹਤ ਲਾਭ ਲੈ ਰਹੇ ਹਨ। ਸਿੰਗਾਪੁਰ ਵਿਚ ਕੋਵਿਡ-19 ਕਾਰਨ 26 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 11 ਹੋਰ ਦੀ ਕਿਸੇ ਹੋਰ ਬੀਮਾਰੀ ਕਾਰਨ ਮੌਤ ਹੋ ਚੁੱਕੀ ਹੈ। 


author

Lalita Mam

Content Editor

Related News