ਭਾਰਤੀ ਮੁੰਡੇ ਨੇ 30 ਹਜ਼ਾਰ ਫੁੱਟ ਦੀ ਉੱਚਾਈ 'ਤੇ ਆਸਮਾਨ 'ਚ ਲਿਖੀ ਪਿਆਰ ਦੀ ਇਬਾਰਤ, ਦੇਖਦੇ ਰਹਿ ਗਏ ਲੋਕ (ਤਸਵੀਰਾਂ)

Monday, Jun 26, 2017 - 05:50 PM (IST)

ਭਾਰਤੀ ਮੁੰਡੇ ਨੇ 30 ਹਜ਼ਾਰ ਫੁੱਟ ਦੀ ਉੱਚਾਈ 'ਤੇ ਆਸਮਾਨ 'ਚ ਲਿਖੀ ਪਿਆਰ ਦੀ ਇਬਾਰਤ, ਦੇਖਦੇ ਰਹਿ ਗਏ ਲੋਕ (ਤਸਵੀਰਾਂ)

ਅਟਲਾਂਟਾ— ਪਿਆਰ ਆਪਣੇ-ਆਪ ਵਿਚ ਹੀ ਬਹੁਤ ਖਾਸ ਹੁੰਦਾ ਹੈ ਪਰ ਇਹ ਹੋਰ ਵੀ ਖਾਸ ਉਸ ਸਮੇਂ ਬਣ ਜਾਂਦਾ ਹੈ ਜਦੋਂ ਇਸ ਦਾ ਇਜ਼ਹਾਰ ਇਸ ਤਰ੍ਹਾਂ ਕੀਤਾ ਜਾਵੇ ਕਿ ਸਾਰੀ ਦੁਨੀਆ ਉਸ ਨੂੰ ਦੇਖੇ। ਅਮਰੀਕਾ ਦੇ ਅਟਲਾਂਟਾ ਵਿਚ ਰਹਿਣ ਵਾਲੇ ਦੀਪਮ ਪਟੇਲ ਨੇ ਵੀ ਆਪਣੇ ਪਿਆਰ ਦਾ ਇਜ਼ਹਾਰ ਕੁਝ ਇਸ ਤਰ੍ਹਾਂ ਕੀਤਾ ਹੈ। ਦੀਪਮ ਆਪਣੀ ਦੋਸਤ ਨੇਹਾ ਚੱਕਰਵਰਤੀ ਨਾਲ ਅਮਰੀਕਾ ਦੇ ਅਟਲਾਂਟਾ ਤੋਂ ਬੋਸਟਨ ਆ ਰਿਹਾ ਸੀ। ਇਸ ਦੌਰਾਨ ਜਦੋਂ ਫਲਾਈਟ ਵਿਚ ਆਸਮਾਨ ਵਿਚ 30 ਹਜ਼ਾਰ ਫੁੱਟ ਦੀ ਉੱਚਾਈ 'ਤੇ ਸੀ ਤਾਂ ਦੀਪਮ ਨੇ ਗੋਡਿਆਂ ਦੇ ਭਾਰ ਬੈਠ ਕੇ, ਅੰਗੂਠੀ ਕੱਢ ਕੇ ਨੇਹਾ ਨੂੰ ਪਰਪੋਜ਼ ਕਰ ਦਿੱਤਾ। 
ਦੀਪਮ ਨੇ ਜਦੋਂ ਨੇਹਾ ਨੂੰ ਪਰਪੋਜ਼ ਕੀਤਾ ਉਹ ਹੈਰਾਨ ਰਹਿ ਗਈ। ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਦੀਪਮ ਉਸ ਨੂੰ ਇਸ ਤਰ੍ਹਾਂ ਪਰਪੋਜ਼ ਕਰੇਗਾ। ਜਹਾਜ਼ ਵਿਚ ਬੈਠੇ ਲੋਕ ਵੀ ਦੀਪਮ ਦਾ ਇਹ ਅੰਦਾਜ਼ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਤਾੜੀਆਂ ਮਾਰ ਕੇ ਦੀਪਮ ਦਾ ਉਤਸ਼ਾਹ ਵਧਾਇਆ। ਕਈ ਲੋਕਾਂ ਨੇ ਉਨ੍ਹਾਂ ਦੀ ਵੀਡੀਓ ਵੀ ਬਣਾਈ। ਦੀਪਮ ਅਮਰੀਕਾ ਵਿਚ ਇੰਜੀਨੀਅਰ ਹੈ ਅਤੇ ਨੇਹਾ ਡੈਂਟਿਸਟ ਹੈ।


Related News