ਇਟਲੀ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਨੇ ਕੀਤਾ ਪਿਓ ਦਾ ਕਤਲ
Thursday, Aug 20, 2020 - 01:10 PM (IST)

ਮਿਲਾਨ ,(ਸਾਬੀ ਚੀਨੀਆ )- ਬੁੱਧਵਾਰ ਸ਼ਾਮ ਇਟਲੀ ਦੇ ਸ਼ਹਿਰ ਆਰਜੀਨਿਆਨੋ (ਵਿਚੈਸਾਂ) ਵਿਖੇ ਇਕ 18 ਸਾਲਾ ਭਾਰਤੀ ਮੂਲ ਦੇ ਨੌਜਵਾਨ ਨੇ ਆਪਣੇ ਪਿਤਾ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਨੇ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਮ੍ਰਿਤਕ ਵਿਅਕਤੀ ਦੀ ਉਮਰ 49 ਸਾਲ ਦੱਸੀ ਗਈ ਹੈ ਜੋ ਕਿ ਇਕ ਫੈਕਟਰੀ ਵਿਚ ਕੰਮ ਕਰਦਾ ਸੀ। ਪਤਾ ਲੱਗਾ ਹੈ ਕਿ ਘਟਨਾ ਤੋਂ ਪਹਿਲਾਂ ਪਿਉ-ਪੁੱਤਰ ਵਿੱਚ ਕਿਸੇ ਕਾਰਨ ਤਕਰਾਰ ਹੋਈ ਗਈ ਸੀ ਜਿਸ ਤੋਂ ਬਾਅਦ ਪੁੱਤ ਨੇ ਆਪਣੇ ਪਿਤਾ ਉੱਤੇ ਇਕ ਚਾਕੂ ਨਾਲ ਹਮਲਾ ਕਰ ਦਿੱਤਾ । ਡਾਕਟਰਾਂ ਵਲੋਂ ਜ਼ਖਮੀ ਵਿਅਕਤੀ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਪਰ ਉਹ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਮੌਤ ਦੇ ਮੂੰਹ ਚਲਾ ਗਿਆ। ਪੁਲਸ ਹੱਤਿਆ ਪਿਛਲੇ ਕਾਰਨਾਂ ਨੂੰ ਜਾਨਣ ਲਈ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਇਹ ਘਟਨਾ ਬੁੱਧਵਾਰ ਸ਼ਾਮ ਲਗਭਗ 6 ਵਜੇ ਦੇ ਕਰੀਬ ਵਾਪਰੀ ।