ਲੰਡਨ : ਅੱਤਵਾਦੀ ਸੰਗਠਨ ਹਿਜ਼ਬੁੱਲਾ ਨੂੰ ਫੰਡਿੰਗ ਦੇ ਸ਼ੱਕ 'ਚ ਭਾਰਤੀ ਸ਼ਖ਼ਸ ਗ੍ਰਿਫ਼ਤਾਰ
Thursday, Apr 20, 2023 - 04:40 PM (IST)
ਲੰਡਨ (ਭਾਸ਼ਾ)- ਬ੍ਰਿਟੇਨ ਅਤੇ ਬੈਲਜੀਅਮ ਦੇ ਪਤੇ ਵਾਲੇ ਭਾਰਤੀ ਨਾਗਰਿਕ ਨੂੰ ਲੰਡਨ ਵਿੱਚ ਸਕਾਟਲੈਂਡ ਯਾਰਡ ਪੁਲਸ ਨੇ ਅਮਰੀਕੀ ਹਵਾਲਗੀ ਵਾਰੰਟ 'ਤੇ ਗ੍ਰਿਫ਼ਤਾਰ ਕੀਤਾ ਹੈ। ਬ੍ਰਿਟਿਸ਼ ਪੁਲਸ ਨੇ ਕਿਹਾ ਕਿ ਇੱਕ 66 ਸਾਲਾ ਭਾਰਤੀ ਨਾਗਰਿਕ ਸੁੰਦਰ ਨਾਗਾਰਾਜਨ ਨੂੰ ਲੰਡਨ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਿਜ਼ਬੁੱਲਾ ਨੂੰ ਫੰਡ ਦੇਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਦਮ ਅੱਤਵਾਦ ਦੇ ਵਿੱਤ ਪੋਸ਼ਣ ਖ਼ਿਲਾਫ਼ ਬ੍ਰਿਟੇਨ-ਅਮਰੀਕਾ ਦੀ ਤਾਲਮੇਲ ਕਾਰਵਾਈ ਦੇ ਹਿੱਸੇ ਵਜੋਂ ਚੁੱਕਿਆ ਗਿਆ। ਸੁੰਦਰ ਨਾਗਾਰਾਜਨ ਉਰਫ ਨਾਗਾਰਾਜਨ ਸੁੰਦਰ ਪੂੰਗੁਲਮ ਕੇ. ਨਾਗਾ ਨੂੰ ਪੁਲਸ ਦੀ ਰਾਸ਼ਟਰੀ ਹਵਾਲਗੀ ਯੂਨਿਟ ਨੇ ਮੰਗਲਵਾਰ ਨੂੰ ਪੱਛਮੀ ਲੰਡਨ ਦੇ ਹੇਜ਼ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਨੇਪਾਲ : ਲਾਪਤਾ ਭਾਰਤੀ ਪਰਬਤਾਰੋਹੀ ਅਨੁਰਾਗ ਮਾਲੂ ਮਿਲਿਆ ਜ਼ਿੰਦਾ, ਹਾਲਤ ਗੰਭੀਰ
ਜ਼ਮਾਨਤ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਅਪਰਾਧਾਂ ਲਈ ਅਮਰੀਕੀ ਅਧਿਕਾਰੀਆਂ ਦੁਆਰਾ ਲੋੜੀਂਦੇ ਨਾਗਾਰਾਜਨ ਨੂੰ ਅਗਲੇ ਹਫ਼ਤੇ ਲੰਡਨ ਦੀ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮਦੁਰਾਈ ਵਿੱਚ ਜਨਮੇ ਨਾਗਾਰਾਜਨ (65) ਨੂੰ ਇੱਕ 50 ਸਾਲਾ ਵਿਅਕਤੀ ਦੀ ਵੇਲਜ਼ ਵਿੱਚ ਗ੍ਰਿਫ਼ਤਾਰੀ ਕੀਤੇ ਜਾਣ ਤੋਂ ਬਾਅਦ ਫੜਿਆ ਗਿਆ, ਜਿਸ 'ਤੇ ਅੱਤਵਾਦੀ ਫੰਡਿੰਗ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ। ਪੁਲਸ ਨੇ ਕਿਹਾ ਕਿ ਨਾਗਾਰਾਜਨ ਦੇ ਹੀਰਾ ਵਪਾਰੀ ਨਜੀਮ ਅਹਿਮਦ ਨਾਲ ਸਬੰਧ ਹੋਣ ਦਾ ਸ਼ੱਕ ਹੈ। ਅਹਿਮਦ ਨੂੰ ਮਨੀ ਲਾਂਡਰਿੰਗ ਅਤੇ ਅੱਤਵਾਦੀ ਫੰਡਿੰਗ ਵਿੱਚ ਸ਼ਾਮਲ ਮੰਨਿਆ ਜਾਂਦਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
