ਭਾਰਤੀ ਅਮਰੀਕੀਆਂ ਨੇ ਸ਼ਾਂਤੀ ਨੂੰ ਹੁੰਗਾਰਾ ਦੇਣ ਲਈ ਕੀਤੀ ਅਨੋਖੀ ਕੋਸ਼ਿਸ਼

02/20/2017 12:08:27 PM

ਵਾਸ਼ਿੰਗਟਨ— ਐਰੀਜ਼ੋਨਾ ''ਚ ਰਹਿੰਦੇ ਭਾਰਤੀ ਭਾਈਚਾਰੇ ਵਲੋਂ ਗਊਸ਼ਾਲਾ ਦੀ ਉਸਾਰੀ ਕਰਵਾਈ ਗਈ, ਜਿੱਥੇ ਬੂਚੜਖਾਨੇ ਤੋਂ ਬਚਾਈਆਂ ਗਈਆਂ ਗਾਵਾਂ ਨੂੰ ਰੱਖਿਆ ਗਿਆ ਹੈ। ਭਾਈਚਾਰੇ ਦੇ ਪ੍ਰਧਾਨ ਨਾਰਾਇਣ ਕੋਕਾ ਨੇ ਦੱਸਿਆ ਕਿ ਸਾਡਾ ਮੰਨਣਾ ਹੈ ਕਿ ਪਸ਼ੂਆਂ ਪ੍ਰਤੀ ਦਇਆ ਨਾਲ ਮਨੁੱਖਤਾ ਵਧਦੀ ਹੈ ਅਤੇ ਇਸ ਤਰ੍ਹਾਂ ਸ਼ਾਂਤੀਪੂਰਨ ਵਿਸ਼ਵ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਗਊਸ਼ਾਲਾ ''ਚ ਗਾਵਾਂ ਦੀ ਚੰਗੀ ਦੇਖਭਾਲ ਕੀਤੀ ਜਾਂਦੀ ਹੈ। ਕੋਕਾ ਨੇ ਦੱਸਿਆ ਕਿ ਅਸੀਂ ਇਸ ਦਾ ਸੰਦੇਸ਼ ਫੈਲਾਉਂਦੇ ਹਾਂ ਕਿ ਗਾਵਾਂ ਨੂੰ ਸੁਰੱਖਿਅਤ ਰੱਖਣਾ ਕਿੰਨਾ ਮਹੱਤਵਪੂਰਨ ਹੈ ਅਤੇ ਗਾਵਾਂ ਨੂੰ ਸੁਰੱਖਿਅਤ ਰੱਖ ਕੇ ਅਸੀਂ ਕਿਸ ਤਰ੍ਹਾਂ ਨਾਲ ਆਪਣੇ ਭਵਿੱਖ ਲਈ ਅਤੇ ਆਉਣ ਵਾਲੀ ਪੀੜ੍ਹੀ ਲਈ ਟਿਕਾਊ ਈਕੋ ਸਿਸਟਮ ਦਾ ਨਿਰਮਾਣ ਕਰ ਸਕਦੇ ਹਾਂ। 
ਇਸ ਸੰਗਠਨ ਨੇ ਇਹ ਕੰਮ ਉਸ ਵੇਲੇ ਸ਼ੁਰੂ ਕੀਤਾ ਜਦੋਂ 2010 ''ਚ ਕਾਲੇ ਰੰਗ ਦੀ ਜਰਸੀ ਗਾਂ ''ਲੈਲਾ'' ਨੂੰ ਉਨ੍ਹਾਂ 7 ਗਾਵਾਂ ਨਾਲ ਬੂਚੜਖਾਨੇ ''ਚ ਲਿਜਾਇਆ ਜਾ ਰਿਹਾ ਸੀ ਪਰ ਭਾਰਤੀ-ਅਮਰੀਕੀ ਭਾਈਚਾਰੇ ਵਲੋਂ ਸ਼ਾਂਤੀ ਨੂੰ ਹੁੰਗਾਰਾ ਦੇਣ ਦੀ ਕੋਸ਼ਿਸ਼ ਕਾਰਨ ਉਨ੍ਹਾਂ ਦੀ ਜਾਨ ਬਚ ਗਈ। ਗਊਸ਼ਾਲਾ ਦੇ ਸੰਸਥਾਪਕ ਪ੍ਰਯਾਗ ਨਾਰਾਇਣ ਮਿਸ਼ਰਾ ਨੇ ਕਿਹਾ ਕਿ ਇਸ ਗਾਂ ਦੇ ਮਾਲਕ ਕਿਤੇ ਹੋਰ ਜਾ ਰਹੇ ਸਨ ਅਤੇ ਉਨ੍ਹਾਂ ਨੂੰ ਇਸ ਨੂੰ ਵੱਢਣ ਲਈ ਦੇਣ ਦੀ ਯੋਜਨਾ ਬਣਾਈ, ਪਰ ਅਸੀਂ ਪੈਸੇ ਇਕੱਠੇ ਕੀਤੇ ਅਤੇ ਗਾਂ ਨੂੰ ਖਰੀਦ ਲਿਆ। 
 

Related News