ਭਾਰਤੀ-ਅਮਰੀਕੀਆਂ ਨੇ ਕਿਸਾਨਾਂ ਲਈ AI ਅਧਾਰਿਤ ਤਿਆਰ ਕੀਤਾ ਐਪ, ਜਾਣੋ ਕੀ ਹੈ ਖ਼ਾਸੀਅਤ

Friday, Nov 22, 2024 - 12:24 PM (IST)

ਵਾਸ਼ਿੰਗਟਨ (ਏਜੰਸੀ)- ਭਾਰਤੀ-ਅਮਰੀਕੀ ਲੋਕਾਂ ਦੇ ਇਕ ਸਮੂਹ ਨੇ ਕਿਸਾਨਾਂ ਲਈ ਇਕ ਅਜਿਹਾ ਐਪ ਤਿਆਰ ਕੀਤਾ ਹੈ ਜੋ ਖੇਤੀ ਸੰਬੰਧੀ ਬਿਹਤਰ ਫੈਸਲੇ ਲੈਣ ਵਿਚ ਉਹਨਾਂ ਦੀ ਮਦਦ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਤੋਂ ਪ੍ਰਾਪਤ ਜਾਣਕਾਰੀ ਮੁਹੱਈਆ ਕਰਾਉਂਦਾ ਹੈ। ਵਾਸ਼ਿੰਗਟਨ ਵਿੱਚ ਪਿਛਲੇ ਹਫ਼ਤੇ 'ਇਨਵੈਸਟ ਸਮਾਰਟ ਕੈਰੇਬੀਅਨ ਸੰਮੇਲਨ' ਵਿੱਚ 'LetZFarm App' ਦੀ ਸ਼ੁਰੂਆਤ ਕੀਤੀ ਗਈ, ਜਿਸ ਦੀ ਵਰਤੋਂ ਕੈਰੇਬੀਅਨ ਦੇਸ਼ ਤ੍ਰਿਨੀਦਾਦ ਅਤੇ ਟੋਬੈਗੋ ਵਿੱਚ ਕੀਤੀ ਜਾ ਰਹੀ ਹੈ। ਇਸਨੂੰ ਮੈਸੇਚਿਉਸੇਟਸ ਦੇ ਅਬਰਿਸ ਇੰਕ ਨੇ ਤ੍ਰਿਨੀਦਾਦ ਅਤੇ ਟੋਬੈਗੋ ਦੇ 'ਕਾਰਬਨ ਜ਼ੀਰੋ ਇੰਸਟੀਚਿਊਟ' ਦੇ ਸਹਿਯੋਗ ਨਾਲ ਵਿਕਸਤ ਕੀਤਾ ਹੈ। ਅਬਰਿਸ ਇੰਕ' ਦੀ ਸੀ.ਈ.ਓ. ਅਤੇ ਸਹਿ-ਸੰਸਥਾਪਕ ਪ੍ਰਿਆ ਸਾਮੰਤ ਮੁਤਾਬਕ, 'ਇਹ ਇੱਕ ਸਮਾਰਟ ਐਗਰੀਕਲਚਰ ਐਪ ਹੈ ਜੋ ਏਆਈ-ਸੰਚਾਲਿਤ ਜਾਣਕਾਰੀ ਰਾਹੀਂ ਕਿਸਾਨਾਂ ਨੂੰ ਬਿਹਤਰ ਖੇਤੀ ਫੈਸਲੇ ਲੈਣ ਵਿੱਚ ਮਦਦ ਕਰਦਾ ਹੈ। ਇਹ ਐਪ ਕਿਸਾਨਾਂ ਦੀ ਖੁਰਾਕ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਮਦਦ ਕਰਦਾ ਹੈ ਅਤੇ ਉਨ੍ਹਾਂ ਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ਵਿੱਚ ਵੀ ਮਦਦ ਕਰਦਾ ਹੈ।'

ਇਹ ਵੀ ਪੜ੍ਹੋ: ਚੋਣਾਂ ਦੇ ਮੱਦੇਨਜ਼ਰ ਲੱਖਾਂ ਕੈਨੇਡੀਅਨਾਂ ਨੂੰ ਲੁਭਾਉਣ 'ਚ ਲੱਗੇ PM ਟਰੂਡੋ, ਕੀਤੇ ਇਹ ਐਲਾਨ

ਉਨ੍ਹਾਂ ਕਿਹਾ ਕਿ ਸਾਡਾ ਟੀਚਾ ਹੁਣ ਵੱਖ-ਵੱਖ ਕੈਰੇਬੀਅਨ ਦੇਸ਼ਾਂ ਵਿੱਚ ਜਾਣਾ ਹੈ। ਅਸੀਂ ਪਹਿਲਾਂ ਹੀ ਗੁਆਨਾ ਅਤੇ ਹੋਰ ਦੇਸ਼ਾਂ ਨਾਲ ਗੱਲਬਾਤ ਕਰ ਰਹੇ ਹਾਂ। ਸਾਮੰਤ ਨੇ ਕਿਹਾ, “ਸਾਡਾ ਉਦੇਸ਼ ਇਸ ਨੂੰ ਕਿਸਾਨਾਂ ਲਈ ਵਨ-ਸਟਾਪ ਹੱਲ ਪੇਸ਼ ਕਰਨ ਵਾਲਾ ਜ਼ਰੀਆ ਬਣਾਉਣਾ ਹੈ। ਅਸੀਂ ਪਹਿਲੇ ਪੜਾਅ ਵਿਚ ਇਹੀ ਕੀਤਾ ਹੈ। ਕਿਸਾਨਾਂ ਨੂੰ ਬਿਹਤਰ ਤਰੀਕੇ ਨਾਲ ਅੱਗੇ ਵਧਣ ਵਿਚ ਮਦਦ ਕਰਨਾ, ਉਨ੍ਹਾਂ ਨੂੰ ਮੌਸਮ ਸਬੰਧੀ ਚੇਤਾਵਨੀਆਂ ਦੇਣਾ, ਕੀਟਨਾਸ਼ਕਾਂ ਨਾਲ ਫਸਲਾਂ ਲਈ ਬਾਜ਼ਾਰ ਮੁੱਲ ਦਿਵਾਉਣਾ।' ਭਾਰਤ, ਬੰਗਲਾਦੇਸ਼, ਭੂਟਾਨ ਅਤੇ ਸ਼੍ਰੀਲੰਕਾ ਲਈ ਵਿਸ਼ਵ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਦੇ ਸੀਨੀਅਰ ਸਲਾਹਕਾਰ ਹੇਮਾਂਗ ਜਾਨੀ ਨੇ ਕਿਹਾ ਕਿ ਖੇਤੀ ਅਤੇ ਖੇਤੀਬਾੜੀ ਖੇਤਰ ਵਿੱਚ ਏ.ਆਈ. ਨੂੰ ਲਿਆਉਣ ਨਾਲ ਪੇਂਡੂ ਵਿਕਾਸ ਅਤੇ ਖੇਤੀਬਾੜੀ ਖੇਤਰ ਦੋਵਾਂ ਵਿੱਚ ਬਹੁਤ ਮਦਦ ਮਿਲੇਗੀ।

ਇਹ ਵੀ ਪੜ੍ਹੋ: ਪਲਟਿਆ ਕੈਨੇਡਾ, ਨਿੱਝਰ ਮਾਮਲੇ 'ਚ PM ਮੋਦੀ ਤੇ ਅਜੀਤ ਡੋਵਾਲ ਨੂੰ ਦਿੱਤੀ ਕਲੀਨ ਚਿੱਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News