ਭਾਰਤੀ ਤੇ ਆਸਟ੍ਰੇਲੀਅਨ ਸਣੇ ਕਈ ‘ਹੀਰੋਜ਼ ਆਫ 2020’ ਦੀ ਸੂਚੀ ’ਚ ਸ਼ਾਮਲ

12/12/2020 10:17:48 AM

ਨਿਊਯਾਰਕ, (ਭਾਸ਼ਾ)- ਅਮਰੀਕਾ ’ਚ ਕਾਲੇ ਵਿਅਕਤੀ ਜਾਰਜ ਫਲਾਈਡ ਦੀ ਹੱਤਿਆ ਤੋਂ ਬਾਅਦ ਨਸਲੀ ਨਿਆਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ 70 ਤੋਂ ਵੀ ਜ਼ਿਆਦਾ ਲੋਕਾਂ ਲਈ ਵਾਸ਼ਿੰਗਟਨ ਸਥਿਤ ਆਪਣੇ ਘਰ ਦੇ ਦਰਵਾਜ਼ੇ ਖੋਲ੍ਹਣ ਲਈ ਭਾਰਤੀ ਅਮਰੀਕੀ ਰਾਹੁਲ ਦੁਬੇ ਟਾਈਮ ਰਸਾਲੇ ਦੀ ‘ਹੀਰੋਜ਼ ਆਫ 2020’ ’ਚ ਸ਼ਾਮਲ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕਾਰਜ ਦੀ ਪ੍ਰਸ਼ੰਸਾ ਕੀਤੀ ਗਈ ਹੈ। 

ਰਸਾਲੇ ਦੇ ‘ਹੀਰੋਜ਼ ਆਫ 2020’ ਯਾਨੀ 2020 ਦੇ ਹੀਰੋ ਦੀ ਸੂਚੀ ’ਚ ਆਸਟ੍ਰੇਲੀਆ ’ਚ ਅੱਗ ਨਾਲ ਜੂਝਣ ਵਾਲੇ ਉਸ ਸਵੈ ਸੇਵੀ ਵਿਅਕਤੀ ਦਾ ਨਾਂ ਹੈ ਜਿਸ ਨੇ ਆਪਣੇ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਆਪਣਾ ਸਭ ਕੁਝ ਦਾਅ ’ਤੇ ਲਗਾ ਦਿੱਤਾ। 

ਇਸ ਤੋਂ ਇਲਾਵਾ ਸਿੰਗਾਪੁਰ ’ਚ ਖਾਣ ਵਾਲੀਆਂ ਚੀਜ਼ਾਂ ਵੇਚਣ ਵਾਲੇ ਜੈਸਨ ਚੁਆ ਅਤੇ ਹੁੰਗ ਝੇਨ ਲੋਂਗ ਦਾ ਵੀ ਨਾਂ ਹੈ, ਜਿਨ੍ਹਾਂ ਨੇ ਕੋਵਿਡ-19 ਮਹਾਮਾਰੀ ਦੌਰਾਨ ਕਿਸੇ ਨੂੰ ਵੀ ਭੁੱਖਾ ਰਹਿਣ ਨਹੀਂ ਦੇਣਾ ਯਕੀਨੀ ਬਣਾਇਆ। ਉਥੇ ਸ਼ਿਕਾਗੋ ਦੇ ਪੇਸਟਰ ਰੇਸ਼ੋਰਨਾ ਫਿਟਜਪੈਟ੍ਰਿਕ ਅਤੇ ਉਨ੍ਹਾਂ ਦੇ ਪਤੀ ਬਿਸ਼ਪ ਫਿਟਜਪੈਟ੍ਰਿਕ ਦਾ ਵੀ ਨਾਂ ਹੈ ਜਿਨ੍ਹਾਂ ਨੇ ਇਸ ਮਹਾਮਾਰੀ ਦੇ ਕਾਲ ’ਚ ਲੋਕਾਂ ਦੀ ਮਦਦ ਕਰਨ ਲਈ ਆਪਣੇ ਚਰਚ ਦਾ ਰੂਪ ਬਦਲ ਦਿੱਤਾ।


Lalita Mam

Content Editor

Related News