ਭਾਰਤੀ-ਅਮਰੀਕੀ ਵਿਗਿਆਨੀ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਤ
Monday, Oct 18, 2021 - 10:21 AM (IST)
ਵਾਸ਼ਿੰਗਟਨ (ਭਾਸ਼ਾ) : ਭਾਰਤੀ-ਅਮਰੀਕੀ ਵਿਗਿਆਨੀ ਡਾ. ਵਿਵੇਕ ਲਾਲ ਨੂੰ ਦੁਬਈ ਵਿਚ ‘ਰਿਟੋਸਾ ਫੈਮਿਲੀ ਸਮਿਟਸ’ ਵਿਚ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤਾ ਕੀਤਾ ਗਿਆ। ਸਰ ਐਂਥਨੀ ਰਿਟੋਸਾ ਨੇ ਪੁਰਸਕਾਰ ਸਮਾਰੋਹ ਵਿਚ ਕਿਹਾ, ‘ਤੁਸੀਂ ਲਾਈਫਟਾਈਮ ਅਚੀਵਮੈਂਟ ਦੇ ਹੱਕਦਾਰ ਹੋ ਅਤੇ ਮੈਂ ਤੁਹਾਨੂੰ ਉਨ੍ਹਾਂ ਸਾਰੀਆਂ ਉਪਲਬੱਧੀਆਂ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ, ਜੋ ਸਾਡੀ ਇਸ ਦੁਨੀਆ ਨੂੰ ਇਕ ਬਿਹਤਰ ਸਥਾਨ ਬਣਾ ਰਹੀ ਹੈ। ਆਪਣੇ ਬੇਮਿਸਾਲ ਕੰਮ ਜ਼ਰੀਏ ਇਸ ਨੂੰ ਜਾਰੀ ਰੱਖੋ।’
ਇਹ ਵੀ ਪੜ੍ਹੋ : ਅਫ਼ਗਾਨਿਸਤਾਨ ’ਚ ਇਮਾਰਤ ਦੀ ਛੱਤ ਡਿੱਗਣ ਕਾਰਨ 6 ਲੋਕਾਂ ਦੀ ਮੌਤ
ਪ੍ਰੋਗਰਾਮ ਦੇ ਸਬੰਧ ਵਿਚ ਜਾਰੀ ਪ੍ਰੈਸ ਬਿਆਨ ਮੁਤਾਬਕ ਡਾ. ਲਾਲ ਨੂੰ ਭਾਰਤ-ਅਮਰੀਕਾ ਰੱਖਿਆ ਵਪਾਰ ਨੂੰ ਵਧਾਉਣ ਅਤੇ ਦੋਵਾਂ ਦੇਸ਼ਾਂ ਵਿਚਾਲੇ ਕੁੱਝ ਅਹਿਮ ਸਮਝੌਤਿਆਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਸ਼ਾਨਦਾਰ ਦ੍ਰਿਸ਼ਟੀਕੋਣ, ਸਮਰਪਣ ਅਤੇ ਸਫ਼ਲਤਾ ਲਈ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਡਾ. ਲਾਲ ਨੂੰ ਇਹ ਪੁਰਸਕਾਰ ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਵਪਾਰ ਰਾਜ ਮੰਤਰੀ ਡਾ. ਥਾਨੀ ਬਿਨ ਅਹਿਮਦ ਅਲ ਜਾਯੌਦੀ ਦੀ ਮੌਜੂਦਗੀ ਵਿਚ ਦਿੱਤਾ ਗਿਆ। ਇਸ ਪ੍ਰੋਗਰਾਮ ਵਿਚ ਵਿਸ਼ਵ ਦੇ ਕਈ ਪ੍ਰਭਾਵਸ਼ਾਲੀ ਨੇਤਾ ਸ਼ਾਮਲ ਹੋਏ। ਇਨ੍ਹਾਂ ਦੇ ਇਲਾਵਾ ਕਾਰੋਬਾਰੀ ਸਮੂਹ ਦੇ ਮਾਲਕ, ਸੇਖ਼, ਸ਼ਾਹੀ ਪਰਿਵਾਰ ਦੇ ਲੋਕ, ਨਿੱਜੀ ਨਿਵੇਸ਼ ਕੰਪਨੀਆਂ ਦੇ ਪੇਸ਼ੇਵਰ ਆਦਿ ਵੀ ਪ੍ਰੋਗਰਾਮ ਵਿਚ ਸ਼ਾਮਲ ਹੋਏ।
ਇਹ ਵੀ ਪੜ੍ਹੋ : ਪਾਕਿਸਤਾਨ ’ਚ ਬੇਲਗਾਮ ਮਹਿੰਗਾਈ, ਡੀਜ਼ਲ 134 ਤੇ ਪੈਟਰੋਲ ਹੋਇਆ 137 ਰੁਪਏ ਤੋਂ ਪਾਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।