ਭਾਰਤੀ-ਅਮਰੀਕੀ ਸਾਰਿਕਾ ਬਾਂਸਲ ਹੋਈ ਨਸਲੀ ਵਿਤਕਰੇ ਦਾ ਸ਼ਿਕਾਰ

Tuesday, Aug 29, 2023 - 12:59 PM (IST)

ਭਾਰਤੀ-ਅਮਰੀਕੀ ਸਾਰਿਕਾ ਬਾਂਸਲ ਹੋਈ ਨਸਲੀ ਵਿਤਕਰੇ ਦਾ ਸ਼ਿਕਾਰ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਸੂਬੇ ਨੌਰਥ ਕੈਰੋਲੀਨਾ ਦੇ ਟਾਊਨ ਕੈਰੀ ਤੋਂ ਸਿਟੀ ਕੌਂਸਲ ਦੀ ਚੋਣ ਲੜ ਰਹੀ ਭਾਰਤੀ ਮੂਲ ਦੀ ਮਹਿਲਾ ਸਾਰਿਕਾ ਬਾਂਸਲ ਦੇ ਪੋਸਟਰਾਂ ਨਾਲ ਛੇੜਛਾੜ ਕਰਨ ਮਾਮਲਾ ਸਾਹਮਣੇ ਆਇਆ ਹੈ। ਸਾਰਿਕ ਬਾਂਸਲ ਟਾਊਨ ਕੈਰੀ ਤੋਂ ਕੌਂਸਲ ਦੀਆਂ ਚੋਣਾਂ ਵਿੱਚ ਹਿੱਸਾ ਲੈਣ ਵਾਲੀ ਇਕੋ-ਇਕ ਭਾਰਤੀ-ਅਮਰੀਕੀ ਉਮੀਦਵਾਰ ਹੈ, ਜੋ ਗੋਰਿਆਂ ਨਾਲ ਸਬੰਧਤ ਨਹੀਂ ਹੈ।

ਦਰਅਸਲ ਵੈਸਟ ਕੈਰੀ ਦੇ ਹਾਈਕਰਾਫਟ ਵਿਲੇਜ ਦੇ ਨੇੜੇ ਸਾਰਿਕਾ ਬਾਂਸਲ ਦੇ ਪ੍ਰਚਾਰ ਨਾਲ ਸਬੰਧਤ ਪੋਸਟਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਉੱਥੇ ਲੱਗੇ ਪੋਸਟਰ 'ਤੇ ਲੱਗੀ ਸਾਰਿਕਾ ਬਾਂਸਲ ਦੀ ਤਸਵੀਰ ਨੂੰ ਫਾੜਨ ਦਾ ਯਤਨ ਕੀਤਾ ਗਿਆ ਅਤੇ ਫਿਰ ਉਸ ਦੇ ਉਪਰ ਇਕ ਗੈਰ ਗੋਰੇ ਮੂਲ ਦੀ ਲੜਕੀ ਦੀ ਤਸਵੀਰ ਚਿਪਕਾ ਦਿੱਤੀ ਗਈ।


author

cherry

Content Editor

Related News