ਭਾਰਤੀ ਮੂਲ ਦੇ ਰਿਚ ਵਰਮਾ ਸੰਭਾਲਣਗੇ ਅਮਰੀਕੀ ਵਿਦੇਸ਼ ਵਿਭਾਗ ਦਾ ਉੱਚ ਅਹੁਦਾ, ਬਾਈਡੇਨ ਨੇ ਕੀਤਾ ਨਾਮਜ਼ਦ

Saturday, Dec 24, 2022 - 09:57 AM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤੀ-ਅਮਰੀਕੀ ਵਕੀਲ ਅਤੇ ਡਿਪਲੋਮੈਟ ਰਿਚ ਵਰਮਾ ਨੂੰ ਚੋਟੀ ਦੇ ਕੂਟਨੀਤਕ ਅਹੁਦੇ ਲਈ ਨਾਮਜ਼ਦ ਕੀਤਾ ਹੈ। ਵਰਮਾ (54) ਇਸ ਸਮੇਂ ਮੁੱਖ ਕਾਨੂੰਨ ਅਧਿਕਾਰੀ ਅਤੇ ਮਾਸਟਰਕਾਰਡ ਵਿਖੇ ਗਲੋਬਲ ਪਬਲਿਕ ਪਾਲਿਸੀ ਦੇ ਮੁਖੀ ਹਨ। ਉਹ 16 ਜਨਵਰੀ 2015 ਤੋਂ 20 ਜਨਵਰੀ 2017 ਤੱਕ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਵੀ ਰਹੇ।

ਇਹ ਵੀ ਪੜ੍ਹੋ: ਦੁਬਈ 'ਚ ਭਾਰਤੀ ਡਰਾਈਵਰ ਦੀ ਚਮਕੀ ਕਿਸਮਤ, ਲੱਗਾ 33 ਕਰੋੜ ਰੁਪਏ ਦਾ ਜੈਕਪਾਟ

ਜੇਕਰ ਸੈਨੇਟ ਉਨ੍ਹਾਂ ਦੇ ਨਾਮ 'ਤੇ ਮੋਹਰ ਲਗਾਉਂਦੀ ਹੈ ਤਾਂ ਉਹ ਮੈਨੇਜਮੈਂਟ ਅਤੇ ਰਿਸੋਰਸਜ਼ ਦੇ ਉਪ ਵਿਦੇਸ਼ ਮੰਤਰੀ ਅਹੁਦੇ 'ਤੇ ਤਾਇਨਾਤ ਹੋਣਗੇ, ਜਿਸ ਨਾਲ ਉਹ ਵਿਦੇਸ਼ ਵਿਭਾਗ ਵਿੱਚ ਉੱਚ ਅਹੁਦਾ ਸੰਭਾਲਣ ਵਾਲੇ ਪਹਿਲੇ ਭਾਰਤੀ-ਅਮਰੀਕੀ ਬਣ ਜਾਣਗੇ। ਬਾਈਡੇਨ ਨੇ ਸ਼ੁੱਕਰਵਾਰ ਨੂੰ ਵਰਮਾ ਦੀ ਨਾਮਜ਼ਦਗੀ ਦਾ ਐਲਾਨ ਕੀਤਾ ਸੀ। ਵਰਮਾ ਨੇ ਓਬਾਮਾ ਪ੍ਰਸ਼ਾਸਨ ਦੌਰਾਨ ਵਿਧਾਨਿਕ ਮਾਮਲਿਆਂ ਲਈ ਸਹਾਇਕ ਵਿਦੇਸ਼ ਮੰਤਰੀ ਵੀ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਉਹ ਅਮਰੀਕੀ ਸੈਨੇਟਰ ਹੈਰੀ ਰੀਡ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਵੀ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ: ਭਾਰਤ ਨੇ ਸ਼੍ਰੀਲੰਕਾ ਨੂੰ ਸੌਂਪੀਆਂ 125 SUV, ਪੁਲਸ ਆਵਾਜਾਈ ਦੀਆਂ ਦਿੱਕਤਾਂ ਹੋਣਗੀਆਂ ਦੂਰ

ਹਾਵਰਡ ਯੂਨੀਵਰਸਿਟੀ ਵਿਚ ਲਕਸ਼ਮੀ ਮਿੱਤਲ ਸਾਊਥ ਏਸ਼ੀਆ ਇੰਸਟੀਚਿਊਟ ਵਿਚ ਮਾਹਿਰ ਅਤੇ ਪ੍ਰਸਿੱਧ ਵਕੀਲ ਰੌਨਕ ਡੀ ਦੇਸਾਈ ਨੇ ਕਿਹਾ, “ਰਾਜਦੂਤ ਵਰਮਾ ਵਿਦੇਸ਼ ਵਿਭਾਗ ਵਿੱਚ ਦੂਜੇ ਨੰਬਰ ਦੇ ਅਧਿਕਾਰੀ ਬਣਨ ਲਈ ਪੂਰੀ ਤਰ੍ਹਾਂ ਯੋਗ ਹਨ। ਉਨ੍ਹਾਂ ਦੇ ਅਨੁਭਵ ਅਤੇ ਦੂਰ ਦ੍ਰਿਸ਼ਟੀ ਦੀ ਵਿਆਪਕਤਾ ਉਨ੍ਹਾਂ ਨੂੰ ਦੁਨੀਆ ਭਰ ਵਿੱਚ ਅਮਰੀਕੀ ਹਿੱਤਾਂ ਅਤੇ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਰੱਖਿਆ ਕਰਨ ਵਿਚ ਇਕ ਸ਼ਕਤੀਸ਼ਾਲੀ ਨੇਤਾ ਬਣਾਉਂਦੀ ਹੈ।'

ਇਹ ਵੀ ਪੜ੍ਹੋ: ਚੀਨ 'ਚ ਕੋਰੋਨਾ ਨੇ ਮੁੜ ਮਚਾਈ ਤਬਾਹੀ, ਹਸਪਤਾਲਾਂ 'ਚ ਡਾਕਟਰਾਂ ਦੀ ਘਾਟ, ਸ਼ਮਸ਼ਾਨਘਾਟ 'ਚ ਲੱਗੀਆਂ ਕਤਾਰਾਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News