ਇਸ ਭਾਰਤੀ ਨੂੰ ਟਰੰਪ ਦੇ ਐਡਵਾਇਜ਼ਰੀ ਕਮਿਸ਼ਨ ''ਚ ਮਿਲੀ ਥਾਂ, ਵਧਾਇਆ ਭਾਰਤੀਆਂ ਦਾ ਮਾਣ

Sunday, Feb 02, 2020 - 05:03 PM (IST)

ਇਸ ਭਾਰਤੀ ਨੂੰ ਟਰੰਪ ਦੇ ਐਡਵਾਇਜ਼ਰੀ ਕਮਿਸ਼ਨ ''ਚ ਮਿਲੀ ਥਾਂ, ਵਧਾਇਆ ਭਾਰਤੀਆਂ ਦਾ ਮਾਣ

ਵਾਸ਼ਿੰਗਟਨ- ਭਾਰਤੀ-ਅਮਰੀਕੀ ਪ੍ਰੇਮ ਪਰਮੇਸ਼ਵਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਮਰੀਕੀ ਏਸ਼ੀਅਨ ਤੇ ਪੈਸਿਫਿਕ ਆਈਲੈਂਡਰ ਦੇ ਐਡਵਾਇਜ਼ਰੀ ਕਮਿਸ਼ਨ ਵਿਚ ਥਾਂ ਮਿਲੀ ਹੈ। 13 ਮੈਂਬਰਾਂ ਵਾਲੇ ਇਸ ਕਮਿਸ਼ਨ ਵਿਚ ਪ੍ਰੇਮ ਪਰਮੇਸ਼ਵਰ ਇਕੱਲੇ ਭਾਰਤੀ ਹਨ। ਉਹਨਾਂ ਨੂੰ ਕਮਿਸ਼ਨ ਦੇ ਹੋਰ ਮੈਂਬਰਾਂ ਦੇ ਨਾਲ 27 ਜਨਵਰੀ ਨੂੰ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਅਹੁਦੇ ਦੀ ਸਹੁੰ ਚੁਕਾਈ ਸੀ।

ਇਸ ਮੌਕੇ ਪ੍ਰੇਮ ਪਰਮੇਸ਼ਵਰ ਨੇ ਕਮਿਸ਼ਨ ਵਿਚ ਸ਼ਾਮਲ ਹੋਣ ਤੋਂ ਬਾਅਦ ਕਿਹਾ ਕਿ ਮੇਰੇ ਪਿਤਾ ਇਕ ਵਿਦਿਆਰਥੀ ਦੇ ਤੌਰ 'ਤੇ ਅਮਰੀਕਾ ਆਏ ਸਨ। ਇਕ ਭਾਰਤੀ-ਅਮਰੀਕੀ ਹੋਣ ਦੇ ਨਾਤੇ ਮੈਂ ਇਸ ਨਿਯੁਕਤੀ ਨਾਲ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਮੈਂ ਇਸ ਜ਼ਿੰਮੇਦਾਰੀ ਨੂੰ ਗੰਭੀਰਤਾ ਨਾਲ ਨਿਭਾਵਾਂਗਾ। ਅਮਰੀਕਾ ਵਿਚ ਪੜ੍ਹੇ ਲਿਖੇ ਪਰਮੇਸ਼ਵਰ ਇੰਡੀਅਨ ਮੋਸ਼ਨ ਪਿਕਚਰ ਪ੍ਰੋਡਕਸ਼ਨ ਐਂਡ ਡਿਸਟ੍ਰੀਬਿਊਸ਼ਨ ਕੰਪਨੀ ਤੇ ਇਰੋਜ਼ ਇੰਟਰਨੈਸ਼ਨਲ ਦੇ ਪ੍ਰੈਸੀਡੈਂਟ ਤੇ ਚੀਫ ਫਾਈਨੈਸ਼ੀਅਲ ਅਫਸਰ ਹਨ। ਉਹ 2015 ਵਿਚ ਇਰੋਜ਼ ਨਾਲ ਜੁੜੇ ਸਨ। ਪਰਮੇਸ਼ਵਰ ਗਲੋਬਲ ਦੂਰਸੰਚਾਰ, ਮੀਡੀਆ ਤੇ ਇਨਵੈਸਟਮੈਂਟ ਬੈਂਕਿੰਗ ਦਾ ਤਜ਼ਰਬਾ ਰੱਖਦੇ ਹਨ। ਉਹ ਕੋਲੰਬੀਆ ਬਿਜ਼ਨੈਸ ਸਕੂਲ ਦੇ ਫਾਈਨੈਸ਼ੀਅਲ ਸਟੱਡੀਜ਼ ਪ੍ਰੋਗਰਾਮ ਵਿਚ ਸ਼ਾਮਲ ਹਨ।


author

Baljit Singh

Content Editor

Related News