ਭਾਰਤੀ-ਅਮਰੀਕੀ NGO ਨੇ ਦਿਵਿਆਂਗ ਲੋਕਾਂ ਲਈ ਇਕੱਠੇ ਕੀਤੇ 2.38 ਕਰੋੜ ਰੁਪਏ

Monday, Dec 06, 2021 - 11:34 AM (IST)

ਭਾਰਤੀ-ਅਮਰੀਕੀ NGO ਨੇ ਦਿਵਿਆਂਗ ਲੋਕਾਂ ਲਈ ਇਕੱਠੇ ਕੀਤੇ 2.38 ਕਰੋੜ ਰੁਪਏ

ਵਾਸ਼ਿੰਗਟਨ (ਭਾਸ਼ਾ)- ਭਾਰਤੀ-ਅਮਰੀਕੀਆਂ ਦੁਆਰਾ ਚਲਾਏ ਜਾ ਰਹੇ ਅਮਰੀਕਾ ਸਥਿਤ ਇੱਕ ਗੈਰ-ਸਰਕਾਰੀ ਸੰਗਠਨ (ਐਨ.ਜੀ.ਓ.) ਨੇ ਭਾਰਤ ਦੇ ਦਿਵਿਆਂਗ ਲੋਕਾਂ ਲਈ 2 ਕਰੋੜ ਤੋਂ ਵੱਧ ਰੁਪਏ ਇਕੱਠੇ ਕੀਤੇ ਹਨ। ਐਨਜੀਓ ਨੇ ਇਹ ਰਕਮ ਭਾਰਤ ਦੇ ਦਿਵਿਆਂਗ ਲੋਕਾਂ ਲਈ ਆਪਣੇ ਸਾਲਾਨਾ ਪ੍ਰੋਗਰਾਮ ਵਿੱਚ ਇਕੱਠੀ ਕੀਤੀ। 'ਵਾਇਸ ਆਫ ਸਪੈਸ਼ਲਲੀ ਏਬਲਡ ਪੀਪਲ' (VOSAP) ਦੁਆਰਾ ਆਯੋਜਿਤ ਪ੍ਰਦਰਸ਼ਨੀ ਦਾ ਉਦਘਾਟਨ ਐਤਵਾਰ ਨੂੰ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਕੀਤਾ। ਇਸਦਾ ਉਦੇਸ਼ ਦਿਵਿਆਂਗ ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਬਜ਼ਾਰ ਵਿੱਚ ਉਪਲਬਧ ਸਹਾਇਕ ਉਪਕਰਨਾਂ ਬਾਰੇ ਵਧੇਰੇ ਜਾਗਰੂਕ ਕਰਨਾ ਅਤੇ VOSAP ਪ੍ਰਦਰਸ਼ਨੀਆਂ ਤੱਕ ਉਹਨਾਂ ਦੀ ਪਹੁੰਚ ਨੂੰ ਯਕੀਨੀ ਬਣਾਉਣਾ ਹੈ। 

ਲੇਖੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਦਿਵਿਆਂਗ ਲੋਕਾਂ ਲਈ ਇੱਕ ਸਮਾਵੇਸ਼ੀ ਭਾਰਤ ਦੀ ਸਿਰਜਣਾ ਕੇਵਲ ਸਹਾਇਕ ਤਕਨਾਲੋਜੀ ਦੁਆਰਾ ਹੀ ਸੰਭਵ ਹੈ। ਉਹ ਸਾਰੇ ਜੋ ਮੇਰੇ ਨਾਲ ਕਾਨਫਰੰਸ ਵਿੱਚ ਸ਼ਾਮਲ ਹੋ ਰਹੇ ਹਨ, ਭਾਵੇਂ ਉਹ ਦਿਵਿਆਂਗ ਲੋਕ, ਨਵੀਨਤਾਕਾਰੀ, ਨਿਵੇਸ਼ਕ, ਵਿਕਰੇਤਾ, NGO ਹਨ, ਉਹ ਇਸ ਸੰਦੇਸ਼ ਨੂੰ ਅੱਗੇ ਲਿਜਾਣਾ ਚਾਹੁੰਦੇ ਹਨ ਕਿ VOSAP ਦੇ ਨਾਲ ਕੰਮ ਕਰੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ VOSAP ਦੇ ਸੰਸਥਾਪਕ ਪ੍ਰਣਵ ਦੇਸਾਈ ਨੂੰ ਪੱਤਰ ਲਿਖ ਕੇ ਸੰਗਠਨ ਨੂੰ ਵਧਾਈ ਦਿੱਤੀ ਅਤੇ ਆਨਲਾਈਨ ਪ੍ਰਦਰਸ਼ਨੀ ਦੀ ਸਫਲਤਾ ਦੀ ਕਾਮਨਾ ਕੀਤੀ। ਮੋਦੀ ਨੇ ਕਿਹਾ ਕਿ ਦਿਵਯਾਂਗ ਲੋਕਾਂ (ਅਪੰਗ ਵਿਅਕਤੀਆਂ) ਲਈ ਤਕਨਾਲੋਜੀ ਆਧਾਰਿਤ ਸਹਾਇਕ ਹੱਲਾਂ ਨੂੰ ਪ੍ਰਦਰਸ਼ਿਤ ਕਰਨ ਲਈ VOSAP ਦੀ ਇਹ ਪਹਿਲ ਸ਼ਲਾਘਾਯੋਗ ਹੈ। VOSAP ਵਰਗੀਆਂ ਵੱਖ-ਵੱਖ ਹਿੱਸੇਦਾਰਾਂ ਅਤੇ ਸੰਸਥਾਵਾਂ ਦੇ ਯਤਨ ਸ਼ਲਾਘਾਯੋਗ ਹਨ। 

ਪੜ੍ਹੋ ਇਹ ਅਹਿਮ ਖਬਰ- ਮੌਬ ਲਿਚਿੰਗ ਮਾਮਲਾ : ਪਾਕਿ ਰੱਖਿਆ ਮੰਤਰੀ ਦਾ ਸ਼ਰਮਨਾਕ ਬਿਆਨ, ਕਿਹਾ-ਮੁਸਲਿਮ ਬੱਚੇ ਹਨ, ਜੋਸ਼ 'ਚ ਆ ਗਏ (ਵੀਡੀਓ)

ਦਿਵਿਆਂਗ ਵਿਅਕਤੀਆਂ ਨੂੰ ਸਹਾਇਕ ਯੰਤਰ ਪ੍ਰਦਾਨ ਕਰਾਉਣ ਦੇ ਉਦੇਸ਼ ਨਾਲ ਆਯੋਜਿਤ ਸਲਾਨਾ ਸਮਾਗਮ ਵਿਚ 3,17,000, ਡਾਲਰ ਮਤਲਬ 2.38 ਕਰੋੜ ਰੁਪਏ ਇਕੱਠੇ ਕੀਤੇ ਗਏ। ਇਸ ਆਨਲਾਈਨ ਪ੍ਰੋਗਰਾਮ ਵਿਚ 27 ਦੇਸ਼ਾਂ ਦੇ 2,000 ਤੋਂ ਵੱਧ ਪ੍ਰਤੀਭਾਗੀਆਂ ਅਤੇ ਚਾਰ ਦੇਸ਼ਾਂ ਦੇ ਪ੍ਰਦਰਸ਼ਕਾਂ ਨੇ ਆਨਲਾਈਨ ਈਵੈਂਟ ਲਈ ਰਜਿਸਟਰ ਕੀਤਾ ਸੀ।


author

Vandana

Content Editor

Related News