ਭਾਰਤੀ ਅਮਰੀਕੀ NGO ਨੇ ਕੋਰੋਨਾ ਆਫ਼ਤ ਦਰਮਿਆਨ ਭਾਰਤ ਲਈ ਜੁਟਾਏ 47 ਲੱਖ ਡਾਲਰ

Wednesday, Apr 28, 2021 - 10:47 AM (IST)

ਭਾਰਤੀ ਅਮਰੀਕੀ NGO ਨੇ ਕੋਰੋਨਾ ਆਫ਼ਤ ਦਰਮਿਆਨ ਭਾਰਤ ਲਈ ਜੁਟਾਏ 47 ਲੱਖ ਡਾਲਰ

ਵਾਸ਼ਿੰਗਟਨ (ਭਾਸ਼ਾ) : ਭਾਰਤੀ-ਅਮਰੀਕੀ ਗੈਰ ਲਾਭਕਾਰੀ ਸੰਗਠਨ (ਐਨ.ਜੀ.ਓ.) ‘ਸੇਵਾ ਇੰਟਰਨੈਸ਼ਨਲ ਯੂ.ਐਸ.ਏ.’ ਨੇ ਭਾਰਤ ਵਿਚ ਕੋਵਿਡ-19 ਰਾਹਤ ਕੰਮਾਂ ਲਈ ਸੋਸ਼ਲ ਮੀਡੀਆ ਜ਼ਰੀਏ ਕਰੀਬ 47 ਲੱਖ ਡਾਲਰ ਦੀ ਧੰਨਰਾਸ਼ੀ ਜੁਟਾਈ ਹੈ। ਦੱਸ ਦੇਈਏ ਕਿ ਭਾਰਤ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਵਿਚ ਇੰਫੈਕਸ਼ਨ ਦੇ ਬੇਤਹਾਸ਼ਾ ਮਾਮਲੇ ਆ ਰਹੇ ਹਨ, ਜਿਸ ਨਾਲ ਡਾਕਟਰੀ ਸਰੋਤਾਂ ਦੀ ਘਾਟ ਹੋ ਰਹੀ ਹੈ। ਸੇਵਾ ਇੰਟਰਨੈਸ਼ਨਲ ਯੂ.ਐਸ.ਏ. ਨੇ ਕਿਹਾ, ‘ਇਹ ਸਮੂਹਕ ਕੋਸ਼ਿਸ਼ ਹੈ, ਜਿਸ ਨਾਲ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ, ਭੁੱਖਮਰੀ ਨੂੰ ਹਰਾਇਆ ਜਾ ਸਕਦਾ ਹੈ ਅਤੇ ਭਾਰਤ ਦੀ ਕੋਵਿਡ-19 ਖ਼ਿਲਾਫ਼ ਉਸ ਦੀ ਫੈਸਲਾਕੁੰਨ ਜੰਗ ਵਿਚ ਮਦਦ ਕੀਤੀ ਜਾ ਸਕਦੀ ਹੈ।’

ਇਹ ਵੀ ਪੜ੍ਹੋ : ਇਟਲੀ 'ਚ ਫਟਿਆ ਕੋਰੋਨਾ ਬੰਬ, 36 ਬੱਚਿਆਂ ਸਮੇਤ 300 ਭਾਰਤੀਆਂ ਦੀ ਰਿਪੋਰਟ ਆਈ ਪਾਜ਼ੇਟਿਵ

ਸੇਵਾ ਨੇ ਭਾਰਤ ਨੂੰ ਭੇਜੇ ਜਾਣ ਵਾਲੇ 2,184 ਆਕਸੀਜਨ ਕੰਸਨਟ੍ਰੇਟਰਸ ਮੰਗਲਵਾਰ ਨੂੰ ਇਕੱਠੇ ਕੀਤੇ। ਫੰਡ ਇਕੱਠਾ ਕਰਨ ਦਾ ਅਭਿਆਨ ਸ਼ੁਰੂ ਕਰਨ ਦੇ 100 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ 66,700 ਤੋਂ ਜ਼ਿਆਦਾ ਭਾਰਤੀ-ਅਮਰੀਕੀਆਂ ਨੇ ਭਾਰਤ ਵਿਚ ਕੋਵਿਡ-19 ਰਾਹਤ ਕੰਮਾਂ ਲਈ 47 ਲੱਖ ਡਾਲਰ ਤੋਂ ਜ਼ਿਆਦਾ ਦੀ ਧੰਨਰਾਸ਼ੀ ਜੁਟਾਈ। ਪਿਛਲੇ ਕੁੱਝ ਸਾਲਾਂ ਵਿਚ ਅਮਰੀਕਾ ਵਿਚ ਸੇਵਾ ਇੰਟਰਨੈਸ਼ਨਲ ਯੂ.ਐਸ.ਏ. ਸਿਖ਼ਰ ਭਾਰਤੀ-ਅਮਰੀਕੀ ਪਰਉਪਕਾਰੀ ਸੰਗਠਨ ਹੈ।

ਇਹ ਵੀ ਪੜ੍ਹੋ : ਵਾਇਰਸ ਨੇ ਲੱਭਿਆ ਇਕ ਹੋਰ ਰਸਤਾ, ਇੰਝ ਪਹੁੰਚ ਰਿਹੈ ਫੇਫੜਿਆਂ ਤੱਕ

ਸੰਗਠਨ ਨੇ ਕਿਹਾ, ‘ਸਾਡੀ ਮੌਜੂਦਾ ਪਹਿਲ ਇਸ ਸਮੇਂ ਜਲਦ ਤੋਂ ਜਲਦ ਆਕਸੀਜਨ ਕੰਸਨਟ੍ਰੇਟਰਸ ਖ਼ਰੀਦਣ ਅਤੇ ਉਨ੍ਹਾਂ ਨੂੰ ਭਾਰਤ ਭੇਜਣ ਦੀ ਹੈ ਤਾਂ ਕਿ ਲੋਕਾਂ ਦੀ ਜਾਨ ਬਚਾਈ ਜਾ ਸਕੇ। ਅਸੀਂ ਸੇਵਾ ਦੇ ਸਹਿਯੋਗੀ ਸੰਗਠਨਾਂ ਵੱਲੋਂ ਚਲਾਏ ਜਾ ਰਹੇ ਹਸਪਤਾਲਾਂ ਨੂੰ ਵੀ ਮਦਦ ਦੇ ਰਹੇ ਹਾਂ, ਤਾਂ ਕਿ ਕੋਰੋਨਾ ਵਾਇਰਸ ਨਾਲ ਪੀੜਤ ਹੋਰ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇ।’ ਅਮਰੀਕਾ ਵਿਚ ਸਭ ਤੋਂ ਵੱਡੇ ਨਸਲੀ ਮੈਡੀਕਲ ਸੰਗਠਨ ਅਮਰੀਕਨ ਐਸੋਸੀਏਸ਼ਨ ਆਫ ਫਿਜ਼ੀਸ਼ੀਅਨਸ ਆਫ ਇੰਡੀਅਲ ਓਰੀਜਨ (ਏ.ਪੀ.ਪੀ.ਆਈ.) ਨੇ ਭਾਰਤ ਵਿਚ ਕੋਵਿਡ-19 ਨਾਲ ਲੜਾਈ ਵਿਚ ਮਦਦ ਕਰਨ ਲਈ ਮੈਡੀਕਲ ਆਕਸੀਜਨ, ਫੋਨ ਕਾਉਂਸÇਲੰਗ ਅਤੇ ਵਿੱਦਿਅਕ ਵੈਬੀਨਾਰ ਆਯੋਜਿਤ ਕਰਾਉਣ ਲਈ ਦੇਸ਼ ਵਿਆਪੀ ਅਭਿਆਨ ਚਲਾਉਣ ਦੀ ਮੰਗਲਵਾਰ ਨੂੰ ਘੋਸ਼ਣਾ ਕੀਤੀ।

ਇਹ ਵੀ ਪੜ੍ਹੋ : 5 ਪਾਬੰਦੀਆਂ ਲਗਾ ਕੇ ਕੋਰੋਨਾ ਦੀ ਦੂਸਰੀ ਲਹਿਰ ਤੋਂ ਇੰਝ ਉਭਰਿਆ ਬ੍ਰਿਟੇਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News